ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਉਤੇ ਅੱਜ ਸ਼ਾਮ 7 ਕੁ ਵਜੇ ਗਲਤ ਧੂੰਆ ਅਲਾਰਮ ਵੱਜਣ ਕਾਰਨ ਹਫਰਾ-ਤਫਰਾ ਪੈ ਗਈ। ਏਅਰਪੋਰਟ ਦੇ ਬਹੁਤ ਸਾਰੇ ਹਿੱਸਿਆਂ ਨੂੰ ਜਿੱਥੇ ਖਾਲੀ ਕਰਵਾ ਲਿਆ ਗਿਆ ਉਤੇ ਕੁਝ ਸਮੇਂ ਲਈ ਫਲਾਈਟਾਂ ਵੀ ਰੁਕ ਗਈਆਂ। ਜਹਾਜ਼ਾਂ ਦੇ ਵਿਚ ਸਵਾਰੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਾਂਚ ਪੜ੍ਹਤਾਲ ਸ਼ੁਰੂ ਕੀਤੀ ਗਈ। ਥੋੜ੍ਹੇ ਸਮੇਂ ਬਾਅਦ ਪਾਇਆ ਗਿਆ ਕਿ ਅਲਾਰਮ ਗਲਤ ਵੱਜ ਗਿਆ। ਇਸ ਤੋਂ ਬਾਅਦ ਸਾਰੀਆਂ ਸੇਵਾਵਾਂ ਮੁੜ ਤੋਂ ਬਹਾਲ ਕੀਤੀਆਂ ਗਈਆਂ। ਇਸ ਗਲਤ ਅਲਾਰਮ ਦਾ ਕਾਰਨ ਉਪਕਰਨ ਦੇ ਵਿਚ ਨੁਕਸ ਪੈਣਾ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕ ਸ਼ਸ਼ੋਪੰਜ ਦੇ ਵਿਚ ਫਸੇ ਰਹੇ ਕਿਉਂਕਿ ਸਾਰੇ ਗੇਟ ਆਦਿ ਬੰਦ ਕਰ ਦਿੱਤੇ ਗਏ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ।