(ਦ ਏਜ ਮੁਤਾਬਿਕ) ਆਸਟ੍ਰੇਲੀਆਈ ਮੁੱਖ ਮੈਡੀਕਲ ਅਧਿਕਾਰੀ ਪ੍ਰੋਫੈਸਰ ਪੌਲ ਕੈਲੀ ਨੇ ਇੱਕ ਅਹਿਮ ਜਾਣਕਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਔਕਲੈਂਡ (ਨਿਊਜ਼ੀਲੈਂਡ) ਨੂੰ ਹਾਟਸਪਾਟ ਦੀ ਕੈਟਾਗਰੀ ਵਿੱਚੋਂ ਅੱਜ ਰਾਤ ਦੇ 11:59 ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਹੁਣ ਰੁਕੀਆਂ ਹੋਈਆਂ ਫਲਾਈਟਾਂ ਅੱਜ ਰਾਤ ਤੋਂ ਮੁੜ ਤੋਂ ਬਹਾਲ ਕਰ ਦਿੱਤੀਆਂ ਜਾਣਗੀਆਂ। ਵਿਕਟੌਰੀਆ ਰਾਜ ਦੇ ਟ੍ਰੈਫਿਕ ਲਾਈਟ ਟ੍ਰੈਵਲ ਪਰਮਿਟ ਸਿਸਟਮ ਅਧੀਨ, ਔਕਲੈਂਡ ਦੇ ਹਵਾਈ ਅੱਡੇ ਵਾਲੇ ਖੇਤਰ ਨੂੰ ਸਿਰਫ ਹਵਾਈ ਉਡਾਣਾਂ ਬਾਰੇ ਇਸਤੇਮਾਲ ਕਰਦਿਆਂ ਹੁਣ ਤਕਰੀਬਨ ਸਾਰਾ ਹੀ ਔਕਲੈਂਡ ਨੂੰ ਆਰੇਂਜ ਜ਼ੋਨ ਵਿੱਚ ਕਰ ਦਿੱਤਾ ਗਿਆ ਹੈ। ਔਕਲੈਂਡ ਤੋਂ ਹਵਾਈ ਯਾਤਰਾਵਾਂ ਕਰਕੇ ਵਿਕਟੋਰੀਆ ਪੁੱਝਣ ਵਾਲੇ ਲੋਕਾਂ ਨੂੰ ਹੁਣ ਆਰੇਂਜ ਜ਼ੋਨ ਪਰਮਿਟ ਲੈਣਾ ਪਵੇਗਾ। ਹੋਰ ਵੇਰਵੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।