ਆਕਲੈਂਡ ਏਅਰਪੋਰਟ ਵਰਕਰ ਦੇ ਕੋਵਿਡ ਸਥਾਪਨ ਦੀ ਕੜੀ ਜੁੜੀ ਇਥੋਪੀਆ ਦੇ ਇੱਕ ਯਾਤਰੀ ਨਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊਜ਼ੀਲੈਂਡ ਦੇ ਕੋਵਿਡ-19 ਸਬੰਧੀ ਵਿਭਾਗਾਂ ਦੇ ਮੰਤਰੀ ਕ੍ਰਿਸ ਹਿਪਕਿੰਨਜ਼ ਨੇ ਸਾਫ ਕਿਹਾ ਹੈ ਕਿ ਬੇਸ਼ੱਕ ਆਂਕਲੈਂਡ ਵਿੱਚ ਇੱਕ ਕਰੋਨਾ ਦਾ ਮਰੀਜ਼ ਦਰਜ ਕੀਤਾ ਗਿਆ ਹੈ ਪਰੰਤੂ ਇਸ ਕਾਰਨ ਟ੍ਰਾਂਸ-ਟੈਸਮਨ ਬਬਲ ਸਮਝੌਤੇ ਉਪਰ ਕੋਈ ਅਸਰ ਨਹੀਂ ਪੈਣ ਵਾਲਾ ਹੈ ਕਿਉਂਕਿ ਉਕਤ ਮਰੀਜ਼, ਇੱਕ ਕਲੀਨਰ, ਜੋ ਕਿ ਬਾਹਰੀ ਦੇਸ਼ਾਂ (ਕਰੋਨਾ ਦੇ ਵੱਧ ਜੋਖਮ ਵਾਲੇ) ਤੋਂ ਆਏ ਜਹਾਜ਼ਾਂ ਦੀ ਸਾਫ ਸਫਾਈ ਵਾਲੇ ਦਸਤੇ ਵਿੱਚ ਸ਼ਾਮਿਲ ਸੀ ਅਤੇ ਆਕਲੈਂਡ ਦੇ ਹਵਾਈ ਅੱਡੇ ਉਪਰ ਇੱਕ ਜਹਾਜ਼ ਦੀ ਸਾਫ ਸਫਾਈ ਸਮੇਂ ਉਹ ਕਰੋਨਾ ਤੋਂ ਸਥਾਪਿਤ ਹੋ ਗਿਆ ਸੀ, ਦੀ ਇਨਫੈਕਸ਼ਨ ਦੀਆਂ ਕੜੀਆਂ ਲੱਭਣ ਦੌਰਾਨ ਇੱਕ ਇਥੋਪੀਆ ਦੇ ਯਾਤਰੀ ਨਾਲ ਜੁੜਦੀ ਹੈ ਅਤੇ ਇਹ ਵੀ ਸੱਚ ਹੈ ਕਿ ਉਕਤ ਕਲੀਨਰ ਕੋਲੋਂ ਹੋਰ ਕੋਈ ਵੀ ਵਿਅਕਤੀ ਕਰੋਨਾ ਸਥਾਪਿਤ ਨਹੀਂ ਹੋਇਆ ਅਤੇ ਅੱਜ ਬੁੱਧਵਾਰ ਵਾਲੇ ਅਪਡੇਟ ਵਿੱਚ ਵੀ ਦੇਸ਼ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਉਕਤ ਗੱਲ ਦੀ ਪੁਸ਼ਟੀ ਆਸਟ੍ਰੇਲੀਆਈ ਸਿਹਤ ਮੰਤਰੀ ਗ੍ਰੈਗ ਹੰਟ ਨੇ ਵੀ ਕੀਤੀ ਅਤੇ ਕਿਹਾ ਕਿ ਉਹ ਕਿਵਿ ਅਧਿਕਾਰੀਆਂ ਦੀ ਰਾਇ ਅਤੇ ਪੁਸ਼ਟੀਆਂ ਨਾਲ ਸਹਿਮਤ ਹਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਰਾਬਤਾ ਲਾਗਾਤਰ ਅਤੇ ਪੂਰਨ ਤੌਰ ਤੇ ਕਾਇਮ ਹੈ ਅਤੇ ਹਰ ਤਰ੍ਹਾਂ ਦੀਆਂ ਸਥਿਤੀਆਂ ਅਤੇ ਆਂਕੜਿਆਂ ਉਪਰ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਜਹਾਜ਼ਾਂ ਦੀ ਸਾਫ ਸਫਾਈ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਲੋਕ ਬਹੁਤ ਹੀ ਜੋਖਮ ਭਰੇ ਮਾਹੌਲ ਵਿੱਚ ਕੰਮ ਕਰਦੇ ਹਨ ਅਤੇ ਇਨ੍ਹਾਂ ਦਾ ਸਾਨੂੰ ਹਮੇਸ਼ਾ ਹੀ ਹੌਸਲਾ ਅਫਜ਼ਾਈ ਕਰਦੇ ਰਹਿਣਾ ਚਾਹੀਦਾ ਹੈ।

Install Punjabi Akhbar App

Install
×