ਨਿਊਜ਼ੀਲੈਂਡ ‘ਚ ਇਕ ਭਾਰਤੀ ਦੇ ਮੋਟਲ ਵਿਚ 54 ਸਾਲਾ ਵਿਅਕਤੀ ਦਾ ਕਤਲ

ਆਕਲੈਂਡ ਦੇ ਵਿਚ ਇਕ ਭਾਰਤੀ ਦੇ ਮੋਟਲ ਦੇ ਵਿਚ ਇਕ 54 ਸਾਲਾ ਵਿਅਕਤੀ ਦੀ ਕੱਲ੍ਹ ਕਤਲ ਹੋ ਗਿਆ। ਕਤਲ ਤੋਂ ਕੁਝ ਸਮਾਂ ਪਹਿਲਾਂ ਦੋ ਨੌਜਵਾਨ ਜੋ ਉਸਦੇ ਰਿਸ਼ਤੇਦਾਰ ਮੰਨੇ ਜਾ ਰਹੇ ਹਨ ਮਿਲਣ ਆਏ ਸਨ ਅਤੇ ਕੁਝ ਸਮੇਂ ਬਾਅਦ ਇਹ ਵਿਅਕਤੀ ਖੂਨ ਨਾਲ ਲੱਥਪੱਥ ਹੋ ਕੇ ਰਿਸੈਪਸ਼ਨ ਉਤੇ ਸਹਾਇਤਾ ਵਾਸਤੇ ਆਇਆ ਸੀ। ਹਸਪਤਾਲ ਦੇ ਵਿਚ ਜਾ ਕੇ ਇਸ ਵਿਅਕਤੀ ਦੀ ਮੌਤ ਹੋ ਗਈ ਸੀ। ਮੋਟਲ ਦੇ ਮਾਲਕ ਸ੍ਰੀ ਅਨੁਜ ਗੁਪਤਾ ਨੇ ਦੱਸਿਆ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹ ਇਸ ਮੋਟਲ ਦਾ ਪੁਰਾਣਾ ਗਾਹਕ ਸੀ ਅਤੇ ਕਦੇ ਵੀ ਕਿਸੇ ਤਰ੍ਹਾਂ ਦੀ ਉਸਨੂੰ ਪ੍ਰੇਸ਼ਾਨੀ ਨਹੀਂ ਸੀ ਆਈ। ਸਵੇਰੇ 8 ਵਜੇ ਉਹ ਹੋਟਲ ਦੇ ਸਵਾਗਤੀ ਸਟਾਫ ਨੂੰ ਇਹ ਕਹਿ ਰਿਹਾ ਸੀ ਕਿ ਦੋ ਭਤੀਜੇ ਉਸਦੇ ਆਏ ਹਨ। ਲਗਪਗ ਇਕ ਘੰਟੇ ਬਾਅਦ ਉਸ ਉਤੇ ਹਮਲਾ ਬੋਲ ਦਿੱਤਾ ਗਿਆ। ਪੁਲਿਸ ਉਨ੍ਹਾਂ ਦੋ ਵਿਅਕਤੀਆਂ ਦੀ ਭਾਲ ਦੇ ਵਿਚ ਲੱਗੀ ਹੋਈ ਹੈ ਅਤੇ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ।

Install Punjabi Akhbar App

Install
×