ਬਿਜਲੀ ਘਰ 220 ਕੇ ਵੀ ਕਰਤਾਰਪੁਰ ਵਿਖੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਕੀਤਾ ਜਾਵੇ ਤੁਰੰਤ ਗ੍ਰਿਫਤਾਰ-ਸੁਖਵਿੰਦਰ ਚਾਹਲ

ਰਈਆ, 20 ਜੂਨ — ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਭਲਵਾਨ) ਦੀ ਇਕ ਜਰੂਰੀ ਮੀਟਿੰਗ ਵੀਡਿਉ ਕਾਨਫਰੰਸ ਰਾਂਹੀ ਸੁਰਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਰਈਆ ਮੰਡਲ ਬਿਆਸ ਵਿਖੇ ਹੋਈ। ਜਿਸ ਵਿਚ ਸੁਖਵਿੰਦਰਸਿੰਘ ਚਾਹਲ ਡਿਪਟੀ ਜਨਰਲ ਸਕੱਤਰ ਪੰਜਾਬ ਅਤੇ ਹਰਭਿੰਦਰ ਸਿੰਘ ਚਾਹਲ ਮੀਤ ਪ੍ਰਧਾਨ ਪੰਜਾਬ,ਗੁਰਭੇਜ ਸਿੰਘ ਢਿਲੋਂਪ੍ਰਧਾਂਨ ਸਰਕਲ ਤਰਨਤਾਰਨ ,ਬਲਵਿੰਦਰ ਸਿੰਘ ਗਿੱਲ ਸਰਕਲ ਮੀਤ ਪ੍ਰਧਾਨ ਤਰਨਤਾਰਨ ਅਤੇ ਮਲਕੀਤ ਸਿੰਘ ਕੰਗ ਬੁਟਾਰੀਉੱਚੇਚੇ ਤੌਰ ਤੇ ਸ਼ਾਮਲ ਹੋਏ,ਮੀਟਿੰਗ ਵਿਚ ਵਿਚਾਰਿਆ ਗਿਆ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੂਰਾ ਸੰਸਾਰ ਸਮੇਤ ਭਾਰਤ ਅਤੇ ਖਾਸਕਰ ਪੰਜਾਬ ਵਿਚ ਇਸ ਬੀਮਾਰੀ ਦਾ ਕਹਿਰ ਵਾਪਰ ਰਿਹਾ ਹੈ। ਅਜਿਹੇ ਨਾਜੁਕ ਸਮੇਂ ਪੰਜਾਬ ਦੇ ਬਿਜਲੀ ਮੁਲਾਜ਼ਮ ਆਪਣੀ ਜਾਨ ਜੋਖਮ ਵਿਚ ਪਾ ਕਿ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਬਿਨ੍ਹਾਂ ਪੂਰੇਸਟਾਫ ਤੋਂ ਪੂਰੀ ਮਿਹਨਤ ਕਰ ਰਹੇ ਹਨ।ਉਥੇ ਇਨ੍ਹਾਂ ਮੁਲਾਜ਼ਮਾਂ ਨਾਲ ਕੁਝ ਅਨਸਰਾਂ ਵੱਲੋਂ ਸਬ ਸਟੇਸ਼ਨ ਦੇ ਅੰਦਰ ਦਾਖਲ ਹੋ ਕਿ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਦੇ ਹੋਏ ਬਿਜਲੀ ਕੱਟ ਨਾ ਲਾਉਣ ਦੀ ਧਮਕੀ ਦਿੰਦਿਆਂ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਅਤੇ ਕੰਨ ਫੜਾ ਕਿ ਬੈਠਕਾਂ ਕਢਵਾ ਕੇ ਕੀਤੀ ਜਲੀਲ ਕਰਨ ਦੀ ਵੀਡੀਉ ਵਇਰਲ ਹੋਈ ਹੈਜੱਥੇਬੰਦੀ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਗੈਰ ਮਨੁੱਖੀ ਵਰਤਾਰਾ ਕਰਾਰ ਦਿੰਦਿਆਂਇਸ ਘਟਨਾ ਦੀ ਪੁਰਜੋਰ ਨਿਖੇਧੀ ਕਰਦਿਆਂ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿਵੀਡੀਉ ਵਿਚ ਸ਼ਾਮਲ ਦੋਸ਼ੀਆਂ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ ਤਾਂ ਕਿ ਸਬ ਸਟੇਸ਼ਨਾਂ ਅਤੇ ਦੂਰ ਦਰਾਡੇ ਫੀਲਡ ਵਿਚ ਡਿਊਟੀ ਦੇ ਰਹੇ ਬਿਜਲੀਮੁਲਾਜ਼ਮ ਬਿਨਾਂ੍ਹ ਕਿਸੇ ਡਰ ਦੇ ਆਪਣੀ ਡਿਊਟੀ ਨਿਭਾ ਸਕਣ ਮੀਟਿੰਗ ਵਿਚ ਉਪ ਮੰਡਲ ਮਹਿਤਾ ਚੌਕ ਦੇ ਪ੍ਰਧਾਨਬਿਕਰਮਜੀਤ ਸਿੰਘ ਸੋਹੀ,ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ,ਬਟਾਰੀ ਦੇ ਪ੍ਰਧਾਨ ਮਨਵਿੰਦਰ ਸਿੰਘਮੰਨੂ,ਰਈਆ ਦੇ ਪ੍ਰਧਾਨ ਸਤਿਨਾਮ ਸਿੰਘ,ਨਾਗੋਕੇ ਦੇ ਪ੍ਰਧਾਨ ਹਰਪਿੰਦਰ ਸਿੰਘ,ਬਿਆਸ ਦੇ ਪ੍ਰਧਾਨ ਜੰਗਸਿੰਘ ਆਦਿਕ ਦੇ ਵਿਚਾਰ ਲਏ ਗਏ।

Install Punjabi Akhbar App

Install
×