(ਨਿਊਯਾਰਕ)— ਬੀਤੀ ਰਾਤ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਨਿਊਯਾਰਕ ਰਾਜ ਦੇ ਰਿਚਮੰਡ ਹਿੱਲ ਦੀ 112 ਸਟ੍ਰੀਟ ਤੇ ਆਪਣੇ ਘਰੋਂ ਰਾਤ ਦਾ ਖਾਣਾ ਖਾ ਕੇ ਸੈਰ ਕਰਨ ਗਏ 82 ਸਾਲਾ ਬਜ਼ੁਰਗ ਸਾਹਿਤਕਾਰ ਉਂਕਾਰ ਸਿੰਘ ਡੁਮੇਲੀ ਜਿਸ ਦਾ ਪੰਜਾਬ ਤੋ ਪਿਛੋਕੜ ਫਗਵਾੜਾ ਲਾਗੇ ਪਿੰਡ ਡੁਮੇਲੀ ਹੈ ਨੂੰ ਰਾਤ 9:30 ਵਜੇ ਦੇ ਕਰੀਬ ਦੋ ਅਣਪਛਾਤੇ ਲੁਟੇਰਿਆਂ ਵੱਲੋ ਪਿੱਛੋਂ ਆ ਕੇ ਮੂੰਹ ਅਤੇ ਛਾਤੀ ਤੇ ਮੁੱਕੇ ਮਾਰੇ ਜਿਸ ਨਾਲ ਉਹ ਉਹ ਘਬਰਾ ਕਿ ਜ਼ਮੀਨ ਤੇ ਡਿੱਗ ਪਿਆ। ਪੀੜਤ ਉਂਕਾਰ ਸਿੰਘ ਜੋ ਤਕਰੀਬਨ 30 ਕੇ ਸਾਲ ਤੋ ਇੱਥੇ ਰਹਿ ਰਿਹਾ ਹੈ ਨੇ ਦੱਸਿਆ ਕਿ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਹ ਖਾਣਾ ਖਾ ਕੇ ਸ਼ੈਰ ਕਰਨ ਲਈ ਘਰੋਂ ਨਿਕਲਿਆ ਸੀ। ਅਤੇ ਪਿੱਛੋਂ ਦੋ ਅਣਪਛਾਤੇ ਨੋਜਵਾਨ ਜਿੰਨਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਸਿਰ ਤੇ ਟੋਪੀਆਂ ਪਾਈਆਂ ਸਨ ਆ ਕੇ ਕੁੱਟਣ ਲੱਗ ਪਏ ਪੀੜ੍ਹਤ ਉਂਕਾਰ ਸਿੰਘ ਨੇ ਕਿਹਾ ਕਿ ਜੇਕਰ ਤੁਹਾਨੂੰ ਪੈਸਿਆਂ ਦੀ ਲੋੜ ਹੈ ਲੈ ਜਾਉ, ਉਹਨਾਂ ਦੇ ਵੱਲੋ ਦੋ ਕੁ ਮਿੰਟ ਚ’ ਇਹ ਕਾਰਾ ਕਰਕੇ ਉਸ ਦੀ ਜੇਬ ਵਿੱਚੋਂ ਫ਼ੋਨ ਕੱਢ ਕੇ ਫ਼ਰਾਰ ਹੋ ਗਏ ਜਿਸ ਨੂੰ ਸਥਾਨਕ ਪੁਲਿਸ ਨੇ ਉਸ ਦੀ ਰਿਪੋਰਟ ਦਰਜ ਕਰਕੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਘਰ ਪਹੁੰਚਾਇਆ। ਪੀੜ੍ਹਤ ਉਂਕਾਰ ਸਿੰਘ ਅਨੁਸਾਰ ਇਹ ਕੋਈ ਮੇਰੇ ਤੇ ਨਸ਼ਲੀ ਹਮਲਾ ਨਹੀਂ ਸੀ ਇਹ ਬਿਨਾ ਕੰਮ ਕਾਰ ਤੋ ਵਹਿਲੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਸਨ ।