ਕੈਲੀਫੋਰਨੀਆ ਦੇ ਇਕ ਹੋਰ ਸਿੱਖ ਨਾਲ ਹੋਈ ਕੁੱਟ-ਮਾਰ ……… ਹੋਇਆਂ ਨਸਲੀ ਹਿੰਸਾ ਦਾ ਸ਼ਿਕਾਰ

FullSizeRender (1)

 ਨਿਊਯਾਰਕ 7 ਅਗਸਤ — ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਇਕ ਪੰਜਾਬੀ ਮੂਲ ਦੇ ਸਿੱਖ ਵਿਅਕਤੀ ਸੁਰਜੀਤ ਸਿੰਘ ਮੱਲ੍ਹੀ ਨਾਲ ਹੋਏ ਨਸ਼ਲੀ ਹਮਲੇ ਦੌਰਾਨ ਉਸ ਨਾਲ ਹੋਈ ਕੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸ ਦੇ ਟਰੱਕ ਪਿੱਛੇ ਗੌ ਬੇਕ ਟੂ ਯੂਅਰ ਕੰਟਰੀ ( Go back to your Country!  ਵਿੱਚ ਪੇਂਟ ਗੰਨ ਨਾਲ ਉਸ ਦੇ ਪਿਕਅੱਪ ਟਰੱਕ ਤੇ ਲਿਖ ਦਿੱਤਾ। ਕੈਲੀਫੋਰਨੀਆ ਸੂਬੇ ਚ’ ਸਟੈਨਿਲੋਸ ਕਾਉਟੀ ਦੇ ਸ਼ਹਿਰ ਕੀਜ ਵਿਖੇ ਲੰਘੇ ਹਫ਼ਤੇ ਦੇ ਦਿਨ ਮੰਗਲ਼ਵਾਰ ਨੂੰ ਅੱਧੀ ਰਾਤ ਨੂੰ ਇਹ ਘਟਨਾ ਵਾਪਰੀ ਅਤੇ ਸੁਰਜੀਤ ਸਿੰਘ ਮੱਲ੍ਹੀ ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆਂ । ਅਮਰੀਕਨ ਇਲੈਕਟ੍ਰੋਨਿਕ ਮੀਡੀਆ ਦੇ ਚੈਨਲਾਂ ਤੇ ਪੀੜ੍ਹਤ ਨੇ ਦੱਸਿਆ ਕਿ ਦੋ ਗੋਰੇ ਲੋਕਾਂ ਨੇ ਉਸ ਦੀ ਮਾਰ-ਕੁਟਾਈ ਕੀਤੀ ਅਤੇ ਪੇਂਟ ਗੰਨ ਨਾਲ go back to your country ਵੀ ਲਿਖ ਦਿੱਤਾ ਅਤੇ ਉਹ ਪਿਛਲੇ 25 ਸਾਲ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਚ’ ਰਹਿ ਰਿਹਾ ਹੈ। ਪੁਲਿਸ ਨੇ ਪੀੜ੍ਹਤ ਸਿੱਖ ਦੇ ਬਿਆਨਾਂ ਤੇ ਹੇਟ ਕਰਾਇਮ ਦੇ ਮਾਮਲੇ ਵਜੋਂ ਦੋਸੀਆਂ ਦੀ ਭਾਲ ਕਰਨ ਵਿੱਚ ਜੁੱਟੀ ਹੋਈ ਹੈ।

Install Punjabi Akhbar App

Install
×