ਪਰਥ ਦੇ ਸ਼ਾਪਿੰਗ ਮਾਲ ਦੇ ਬਾਹਰ ਮੁਸਲਿਮ ਔਰਤ ਤੇ ਬੀਅਰ ਬੋਤਲ ਨਾਲ ਹਮਲਾ

img_3213

ਆਸਟੇ੍ਲੀਆ ਦੇ ਸ਼ਹਿਰ ਪਰਥ ਦੇ ਦੱਖਣੀ ਉਪਨਗਰ ਬੀਲੀਅਰ ਸ਼ਾਪਿੰਗ ਮਾਲ ਦੇ ਪਾਰਕ ਵਿੱਚ ਅਪਣੇ ਬੱਚਿਆਂ ਨੂੰ ਖਿਡਾਉਂਦੀ ਮੁਸਲਿਮ ਔਰਤ ਤੇ ਇੱਕ  33 ਸਾਲਾਂ ਵਿਅਕਤੀ ਵੱਲੌ ਨਸਲੀ ਹਮਲਾ ਹੋਇਆ । ਇਸ ਹਮਲਾਵਰ ਨੇ ਅੌਰਤ ਦੇ ਸਿਰ ਪਹਿਨੇ ਸਕਾਫ਼ ਤੇ ਇਤਰਾਜ ਕਰਦਿਆ ਹੱਥੋਪਾਈ ਦੀ ਕੋਸ਼ਿਸ ਕੀਤੀ । ਇਸ ਦੌਰਾਨ ਸੰਬੰਧਤ ਵਿਅਕਤੀ ਨੇ ਬੀਅਰ ਬੋਤਲ ਅੌਰਤ ਦੇ ਸਿਰ ਵਿਚ ਮਾਰੀ ,  ਟੁੱਟੇ ਕੱਚ ਕਾਰਨ ਧੌਣ ਦੇ ਪਿੱਛੇ ਮਾਮੂਲੀ ਜਖਮ ਵੀ ਆਏ । ਇਸ ਤੋ ਬਾਅਦ ਸਿਰ ਤੇ ਪਹਿਨੇ ਸਕਾਫ਼ ਨੂੰ ਉਤਾਰਕੇ ਸ਼ਾਪਿਗ ਮਾਲ ਵਿੱਚ ਛੁੱਟ ਆਇਆ ।
ਉਸ ਔਰਤ ਵੱਲੋਂ ਆਸਟੇ੍ਲੀਆ ਵਿੱਚ ਮੁਸਲਿਮ ਧਰਮ ਨਾਲ ਸੰਬੰਧਤ ਰਜਿਸਟਰ ਸੰਸਥਾ ਵਿੱਚ ਹੋਏ ਨਸਲੀ ਹਮਲੇ ਦੀ ਸਿਕਾਇਤ ਕੀਤੀ । ਪੁਲਿਸ ਵੱਲੋਂ ਸ਼ਾਪਿੰਗ ਮਾਲ ਦੇ ਸਕਿਉਰਿਟੀ ਕੈਮਰਿਆਂ ਦੀ ਮਦਦ ਨਾਲ ਦੋਸ਼ੀ ਦੀ ਪਹਿਚਾਣ ਕਰ ਲਈ , ਜਿਹੜਾ ਕਿ ਸੁਕਸੈਸ ਉਪ ਨਗਰ ਦਾ ਰਹਿਣ ਵਾਲਾ ਹੈ । ਦੋਸ਼ੀ ਦੀ ਗਿ੍ਫਤਾਰੀ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਫਰੀਮੈਨਟਲ ਮੈਜਿਸਟ੍ਰੇਟ ਕੋਰਟ ਵਿੱਚ ਅਦਾਲਤੀ ਸੁਣਵਾਈ ਲਈ 30 ਜਨਵਰੀ ਨੂੰ ਪੇਸ਼ ਕੀਤਾ ਜਾਵੇਗਾ।

Install Punjabi Akhbar App

Install
×