ਨਿਊਜ਼ੀਲੈਂਡ ‘ਚ ਲਿੱਕਰ ਸਟੋਰ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਉਤੇ ਲੁਟੇਰਿਆਂ ਵੱਲੋਂ ਹਮਲਾ

NZ PIC 30 Aug-1 B copyਬੀਤੇ ਸਨਿਚਰਵਾਰ ਇਕ ਲਿੱਕਰ ਸਟੋਰ (ਠੇਕੇ) ਉਤੇ ਕੰਮ ਕਰਦੇ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਰਨ ਸਿੰਘ ਉਤੇ ਤਿੰਨ ਲੁਟੇਰੇ ਕਿਸਮ ਦੇ ਨੌਜਵਾਨਾਂ ਨੇ ਉਸ ਵੇਲੇ ਸ਼ਰਾਬ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਸਨੇ ਸ਼ਰਾਬ ਵੇਚਣ ਤੋਂ ਪਹਿਲਾਂ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਵੇਖਣ ਲਈ ਫੋਟੋ ਆਈ. ਡੀ. ਮੰਗੀ। ਇਹ ਘਟਨਾ ਕ੍ਰਾਈਸਟਚਰਚ ਸ਼ਹਿਰ ਵਿਖੇ ਸੁਪਰ ਨਿੱਕਰ ਸਟੋਰ ਉਤੇ ਵਾਪਰੀ ਅਤੇ ਅੱਜ ਸੀ.ਸੀ.ਟੀ.ਵੀ. ਫੁਟੇਜ਼ ਜਾਰੀ ਕੀਤੇ ਗਏ। ਤਿੰਨ ਲੁਟੇਰੇ ਮੁੰਡਿਆਂ ਚੋਂ ਇਕ ਨੇ ਜਦੋਂ ਇਸਦੇ ਸਿਰ ਉਤੇ ਬੋਤਲ ਮਾਰ ਕੇ ਭੰਨ ਦਿੱਤੀ ਤਾਂ ਇਸ ਨੌਜਵਾਨ ਨੇ ਸੋਚਿਆ ਕਿ ਉਹ ਉਸਨੂੰ ਮਾਰ ਕੇ ਲੁੱਟਣ ਦੀ ਕੋਸ਼ਿਸ ਕਰਨਗੇ। ਉਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਐਨੇ ਨੂੰ ਇਕ ਨੇ ਹੋਰ ਬੋਤਲ ਸਿਰ ਵਿਚ ਮਾਰ ਦਿੱਤੀ। ਇਸ ਤੋਂ ਬਾਅਦ ਇਸਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਇਸਨੇ ਕਿਸੇ ਤਰ੍ਹਾਂ ਉਨ੍ਹਾਂ ਤੋਂ ਭੱਜ ਕੇ ਬਚਣ ਦੀ ਕੋਸ਼ਿਸ਼ ਕੀਤੀ। ਕੁੱਲ ਚਾਰ ਸ਼ਰਾਬ ਦੀਆਂ ਬੋਤਲਾਂ ਇਸ ਨੌਜਵਾਨ ਦੇ ਸਿਰ ਉਤੇ ਮਾਰੀਆਂ ਗਈਆਂ। ਪੁਲਿਸ ਅਨੁਸਾਰ ਉਨ੍ਹਾਂ ਲੁਟੇਰੇ ਨੌਜਵਾਨ ਨੇ 15 ਬੋਤਲਾਂ ਸਟੋਰ ਵਿਚੋਂ ਸ਼ਰਾਬ ਦੀਆਂ ਲੁੱਟੀਆਂ ਅਤੇ ਇਸ ਨੌਜਵਾਨ ਨੂੰ ਜਖਮੀ ਕੀਤਾ। ਇਸ ਨੌਜਵਾਨ ਨੇ ਕਿਹਾ ਹੈ ਕਿ ਉਹ ਜਲਦੀ ਹੀ ਠੀਕ ਹੋ ਕੇ ਸਟੋਰ ਉਤੇ ਦੁਬਾਰਾ ਕੰਮ ਕਰਨ ਆਵੇਗਾ ਇਸ ਘਟਨਾ ਤੋਂ ਡਰ ਕੇ ਘਰ ਨਹੀਂ ਬੈਠੇਗਾ। ਪੁਲਿਸ ਨੇ ਉਨ੍ਹਾਂ ਨੌਜਵਾਨਾਂ ਵਿਚੋਂ ਕੁਝ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੀ ਉਮਰ 15-16 ਸਾਲ ਹੈ। ਇਨ੍ਹਾਂ ਲੁਟੇਰਿਆਂ ਦੀ ਹੋਰ ਵਾਰਦਾਤਾਂ ਦੇ ਵਿਚ  ਵੀ ਸ਼ਮੂਲੀਅਤ ਦਾ ਪਤਾ ਲੱਗਾ ਹੈ।