ਗਾਜਾ ‘ਚ ਸਕੂਲ ਦੇ ਸੁੱਤੇ ਹੋਏ ਬੱਚਿਆਂ ‘ਤੇ ਹਮਲਾ ਸ਼ਰਮਨਾਕ: ਬਾਨਕੀ ਮੂਨ

no war 001ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਗਾਜਾ ‘ਚ ਸੰਯੁਕਤ ਰਾਸ਼ਟਰ ਦੁਆਰਾ ਸੰਚਾਲਿਤ ਇੱਕ ਸਕੂਲ ‘ਤੇ ਹਮਲੇ ਨੂੰ ਅਣ-ਉਚਿਤ ਤੇ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸਕੂਲ ‘ਚ 3, 000 ਤੋਂ ਜ਼ਿਆਦਾ ਬੇਘਰ ਫਿਲਸਤੀਨੀ ਨਾਗਰਿਕ ਰਹਿ ਰਹੇ ਸਨ। ਸਵੇਰੇ ਇਹ ਸਕੂਲ ਇਸਰਾਇਲੀ ਟੈਂਕ ਤੋਂ ਹੋ ਰਹੀ ਗੋਲਾਬਾਰੀ ਦੀ ਚਪੇਟ ‘ਚ ਆ ਗਿਆ ਜਿਸਦੇ ਨਾਲ ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀਂ ਹੋ ਗਏ। ਕੋਸਟਾਰਿਕਾ ਪੁੱਜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਇਸਰਾਇਲ ਵਲੋਂ ਸੰਯੁਕਤ ਰਾਸ਼ਟਰ ਸਥਾਨਾਂ ਤੇ ਉੱਥੇ ਰਹਿ ਰਹੇ, ਔਰਤਾਂ, ਬੱਚਿਆਂ ਤੇ ਪਰਿਵਾਰਾਂ ਦੀ ਸੁਰੱਖਿਆ ਨਿਸਚਿਤ ਕਰਨ ਨੂੰ ਕਿਹਾ। ਬਾਨ ਨੇ ਕਿਹਾ ਕਿ ਸੁੱਤੇ ਬੱਚਿਆਂ ‘ਤੇ ਹਮਲੇ ਤੋਂ ਜ਼ਿਆਦਾ ਕੁੱਝ ਵੀ ਸ਼ਰਮਨਾਕ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।

Install Punjabi Akhbar App

Install
×