ਬੇਖੌਫ ਵਧਦਾ ਕ੍ਰਾਈਮ: …….ਅਖੇ ਪਹਿਲਾਂ ਕੌਣ ਮਰਨਾ ਚਾਹੁੰਦੈ? 

  • ਭਾਰਤੀ ਮੁੰਡਿਆਂ ਦੀ ਰਿਹਾਇਸ਼ ਅੰਦਰ ਤੜਕੇ 4 ਵਜੇ ਦਾਖਲ ਹੋਏ ਹਮਲਾਵਰਾਂ ਨੇ ਡਰਾ-ਧਮਕਾ ਕੇ ਕੀਮਤੀ ਸਮਾਨ ਲੁਟਿਆ
(ਅੰਮ੍ਰਿਤਪਾਲ  ਸਿੰਘ ਆਪਣੇ ਸੱਟਾਂ ਦੇ ਨਿਸ਼ਾਨ ਵਿਖਾਉਂਦਿਆਂ)
(ਅੰਮ੍ਰਿਤਪਾਲ  ਸਿੰਘ ਆਪਣੇ ਸੱਟਾਂ ਦੇ ਨਿਸ਼ਾਨ ਵਿਖਾਉਂਦਿਆਂ)

ਔਕਲੈਂਡ 26 ਅਗਸਤ -ਨਿਊਜ਼ੀਲੈਂਡ ਦੀ ਦੂਜਿਆਂ ਮੁਲਕਾਂ ਦੇ ਲੋਕਾਂ ਕੋਲ ਤਰੀਫ ਕਰਦਿਆਂ ਕਈ ਵਾਰ ਬੜਾ ਮਾਣ ਮਹਿਸੂਸ ਹੁੰਦਾ ਹੈ, ਪਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਦੇਸ਼ ਤਾਂ ਚੰਗਾ ਲੱਗਣ ਲਗਦਾ ਹੈ ਪਰ ਕੁਝ ਪ੍ਰਤੀਸ਼ਤ ਲੋਕ ਐਨੇ ਮਾੜੇ ਹਾਸ਼ੀਏ ਉਤੇ ਚਲੇ ਜਾਂਦੇ ਹਨ ਕਿ ਅਜਿਹਾ ਧੱਬਾ ਪੂਰੇ ਦੇਸ਼ ਉਤੇ ਲੱਗਿਆ ਮਹਿਸੂਸ ਹੁੰਦਾ ਹੈ। ਬੀਤੇ ਦਿਨੀਂ ਓਨੀਹੰਗਾ ਵਿਖੇ ਰਹਿੰਦੇ ਭਾਰਤੀ ਮੁੰਡਿਆ ਦੀ ਕਿਰਾਏ ਵਾਲੀ ਰਿਹਾਇਸ਼ ਉਤੇ ਤੜਕੇ 4 ਵਜੇ ਤਿੰਨ ਹਮਲਾਵਰਾਂ ਜਿਨ੍ਹਾਂ ਵਿਚ ਦੋ ਔਰਤਾਂ ਸਨ, ਨੇ ਘਰ ਦੇ ਅੰਦਰ ਕਿਸੀ ਤਰ੍ਹਾਂ ਦਾਖਲ ਹੋ ਕੇ ਹਮਲਾ ਬੋਲ ਦਿੱਤਾ। ਉਹ ਐਨੇ ਬੇਖੌਫ ਸਨ ਕਿ ਘਰ ਦੇ ਵਿਚ ਰਹਿੰਦੇ ਚਾਰ ਮੁੰਡਿਆਂ ਨੂੰ ਫਰਸ਼ ਉਤੇ ਲਿਟਾ ਕੇ ਕਹਿਣ ਲੱਗੇ ਕਿ ਦੱਸੋ ਕਿਸਨੇ ਪਹਿਲਾਂ ਮਰਨਾ ਹੈ? ਐਨਾ ਹੀ ਨਹੀਂ ਇਹ ਵੀ ਧਮਕੀ ਦਿੱਤੀ ਕਿ ਤੁਹਾਡੇ ਕੰਨ ਆਦਿ ਕੱਟ ਦਿੱਤੇ ਜਾਣਗੇ। 25 ਸਾਲਾ ਮੁੰਡੇ ਅੰਮ੍ਰਿਤਪਾਲ  ਸਿੰਘ ਦੇ ਕੰਨ ਦੇ ਲਾਗੇ ਉਤੇ ਚਾਕੂ ਨਾਲ ਵਾਰ ਵੀ ਕੀਤਾ ਜਿਸ ਕਰਕੇ ਉਸਦੇ ਦੋ ਟਾਂਕੇ ਲੱਗੇ ਹਨ। ਇਕ ਹੋਰ ਮੁੰਡਾ ਇਸ ਦੌਰਾਨ ਜ਼ਖਮੀ ਹੋਇਆ।

ਕਿਸੀ ਵੀ ਹਮਲਾਵਰ ਨੇ ਮੂੰਹ ਨਹੀਂ ਸੀ ਢਕਿਆ ਹੋਇਆ। ਹਮਲਾਵਰ ਲੈਪਟਾਪ, ਮੋਬਾਇਲ ਫੋਨ, ਕ੍ਰੈਡਿਟ ਕਾਰਡ, ਬਟੂਏ, ਕੱਪੜੇ, ਜੁੱਤੀਆਂ ਅਤੇ ਕਾਰਾਂ ਦੀਆਂ ਚਾਬੀਆਂ ਲੁੱਟ ਕੇ ਲੈ ਗਏ। ਇਨ੍ਹਾਂ ਲੁਟੇਰਿਆਂ ਨੇ ਕਾਲਟੈਕਸ ਪੈਟਰੋਲ ਸਟੇਸ਼ਨ ਉਤੇ ਚੋਰੀ ਦਾ ਕ੍ਰੈਡਿਟ ਕਾਰਡ ਵੀ ਵਰਤਿਆ।  ਇਸ ਘਟਨਾ ਨੂੰ ਇਥੇ ਦੇ ਰਾਸ਼ਟਰੀ ਮੀਡੀਏ ਨੇ ਵੀ ਪ੍ਰਕਾਸ਼ਿਤ ਕੀਤਾ ਹੈ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Install Punjabi Akhbar App

Install
×