ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਕਿਸਾਨਾਂ ਤੇ ਲਾਠੀਚਾਰਜ ਦੀ ਕੀਤੀ ਸਖਤ ਸ਼ਬਦਾਂ ਚ ਨਿਖੇਧੀ

ਐਸ. ਡੀ .ਐਮ ਅਯੂਸ਼ ਸਿਨਹਾ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਮੈਰੀਲੈਂਡ —ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ( ਅਮਰੀਕਾ ) ਨੇ ਇਕ ਕਾਹਲੀ ਨਾਲ ਟੈਲੀਕਾਨਫਰੰਸ ਕਰਕੇ ਕਰਨਾਲ ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਉਪਰ ਜ਼ਾਲਿਮਾਨਾ ਢੰਗ ਨਾਲ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਚ’ ਨਿੰਦਾ ਕੀਤੀ ਹੈ। ਲਾਠੀਚਾਰਜ ਦੀ ਨਿੰਦਾ ਕਰਨ ਵਾਲਿਆਂ ਚ’ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਆਗੂ ਬਲਜਿੰਦਰ ਸਿੰਘ ਸੰਮੀ ਤੋ ਇਲਾਵਾ  ਸ: ਪ੍ਰੀਤਪਾਲ  ਸਿੰਘ, ਰਜਿੰਦਰ ਸਿੰਘ ,ਇੰਦਰਜੀਤ ਗੁਜਰਾਲ ,ਗੁਰਵਿੰਦਰ ਸੇਠੀ, ਮਹਿੰਦਰ ਸੇਠੀ, ਬਲਜੀਤ ਗਿੱਲ, ਸਰਬਜੀਤ ਢਿੱਲੋਂ, ਰਣਜੀਤ ਸਿੰਘ, ਸੁਰਿੰਦਰ ਸਿੰਘ ਬਾਬੂ ,ਧਰਮਪਾਲ ਸਿੰਘ  ,ਗੁਰਤੇਜ ਸਿੰਘ ਤੇਜੀ ,ਦਲਵੀਰ ਸਿੰਘ, ਜੌਨੀ ਸਿੰਘ, ਭੁਪਿੰਦਰ ਸਿੰਘ, ਗੁਰਭਿੰਦਰ ਸਿੰਘ ,ਕਰਮਜੀਤ ਸਿੰਘ, ਮਲਕੀਤ ਸਿੰਘ ਬਾਘਾ ,ਸ਼ਿਵਰਾਜ ਸਿੰਘ ਗੋਰਾਇਆ, ਮਨਿੰਦਰਪਾਲ ਮਣੀ ਦੇ ਨਾਮ ਵਿਸ਼ੇਸ਼ ਤੌਰ  ਸ਼ਾਮਿਲ ਹਨ। ਸ: ਬਲਜਿੰਦਰ  ਸਿੰਘ ਸ਼ੰਮੀ ਨੇ ਦੱਸਿਆ ਕਿ ਕਰਨਾਲ ਦੇ ਐਸਡੀਐਮ ਅਯੂਸ਼ ਸਿਨਹਾ ਨੇ ਪੁਲਿਸ ਨੂੰ ਕਿਸਾਨਾਂ ਉੱਤੇ ਅੰਨ੍ਹੇਵਾਹ ਤਸ਼ੱਦਦ ਕਰਨ ਦੇ ਹੁਕਮ ਦਿੱਤੇ ਸਨ  ਜਿਸ ਤੋਂ ਬਾਅਦ ਇਹ ਦੁਖਾਂਤ ਵਾਪਰਿਆ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਗ਼ੈਰ ਜ਼ਿੰਮੇਵਾਰ ਅਫ਼ਸਰਾਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ ਉਨ੍ਹਾਂ ਦੱਸਿਆ ਕਿ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਸਿੰਘ ਜੱਸੀ ਵੱਲੋਂ ਵੀ ਹਰਿਆਣਾ ‘ਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਖਿਲਾਫ ਰੌਂਸ  ਦਰਜ ਕਰਵਾਇਆ ਗਿਆ ਹੈ ਸੰਮੀ  ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨਾਲ ਦੁਰਵਿਹਾਰ ਕਰਨ ਕੇ ਆਪਣੀ ਬੇੜੀਆਂ ਵਿੱਚ ਵੱਟੇ ਪਾ ਰਹੀ ਹੈ। ਅਤੇ ਕਿਸਾਨ ਦੇਸ਼ ਦਾ ਅੰਨਦਾਤਾ ਹੈ ਉਸ ਨਾਲ ਆਹਢਾ ਲੈਣ ਦੀ ਬਜਾਏ ਉਸ ਦੀ ਗੱਲ ਸੁਣ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ ਸ:  ਸ਼ੰਮੀ ਨੇ ਕਿਹਾ ਕਿ ਇਸ ਮਸਲੇ ਸਬੰਧੀ  ਸੰਯੁਕਤ ਕਿਸਾਨ ਮੋਰਚਾ ਵਲੋ ਇਕ  ਰੋਸ ਪੱਤਰ ਵਾਸ਼ਿੰਗਟਨ ਚ’ ਸਥਿੱਤ ਭਾਰਤੀ ਐਬੰਸੀ ਨੂੰ ਦਿੱਤਾ ਜਾਵੇਗਾ।

Welcome to Punjabi Akhbar

Install Punjabi Akhbar
×