ਢੱਡਰੀਆਂ ਵਾਲਿਆਂ ਤੇ ਯੋਜਨਾਬੱਧ ਜਾਨਲੇਵਾ ਹਮਲਾ ਸਿੱਖਾਂ ਵਿੱਚ ਖਾਨਾਜੰਗੀ ਪੈਦਾ ਕਰਨ ਦੀ ਹੋ ਸਕਦੀ ਹੈ ਸਾਜਿਸ਼

attack-on-dhadrian-wale-1-696x457ਅਸੀਂ ਇਹ ਵਾਰ ਵਾਰ ਲਿਖਦੇ ਆ ਰਹੇ ਹਾਂ ਕਿ ਸਿੱਖਾਂ ਨੇ ਕਦੇ ਵੀ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਪੰਜਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਨੂੰ ਢਾਹ ਲਾਉਣ ਦੇ ਮਨਸੂਬਿਆਂ ਨਾਲ ਖੇਡੀ ਜਾ ਰਹੀ ਕਿਸੇ ਵੀ ਖਤਰਨਾਕ ਖੇਡ ਦੇ ਨਤੀਜਿਆਂ ਵਾਰੇ ਗੰਭੀਰਤਾ ਨਾਲ ਨਹੀ ਸੋਚਿਆ।ਅਤੇ ਨਾਂ ਹੀ ਉਹਨਾਂ ਲੋਕਾਂ ਨਾਲੋਂ ਨਖੇੜਾ ਕਰਨ ਦੀ ਕੋਸਿਸ ਕੀਤੀ ਹੈ ਜਿਹੜੇ ਪੰਥ ਅਤੇ ਪੰਜਾਬ ਦੁਸ਼ਮਣ ਤਾਕਤਾਂ ਦੇ ਹੱਥ ਠੋਕੇ ਬਣ ਕੇ ਧਰੋਹ ਕਮਾਉਂਦੇ ਆ ਰਹੇ ਹਨ। ਜੇਕਰ ਹੁਣ ਵੀ ਨਾਂ ਸੰਭਲੇ ਤਾਂ ਉਹ ਦਿਨ ਬਹੁਤੀ ਦੂਰ ਨਹੀ ਜਦੋਂ ਪੰਜਾਬ ਵੀ ਸਾਡੇ ਲਈ ਸੁਰਖਿਅਤ ਨਹੀ ਰਹੇਗਾ। ਸੋ ਜਾਪਦਾ ਹੈ ਕਿ ਦੁਸ਼ਮਣ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਸਫਲਤਾ ਨਾਲ ਅੱਗੇ ਵਧਦੀਆਂ ਜਾ ਰਹੀਆਂ ਹਨ।ਜੇ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਮੇ ਦੀ ਗੱਲ ਕਰੀਏ ਤਾਂ ਉਸ ਸਮੇ ਵੀ ਕੇਂਦਰੀ ਤਾਕਤਾਂ ਸੰਤ ਜਰਨੈਲ ਸਿੰਘ ਅਤੇ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪਾੜ ਕੇ ਰੱਖਣ ਵਿੱਚ ਕਾਮਯਾਬ ਹੀ ਨਹੀ ਰਹੀਆਂ ਬਲਕਿ ਉਹਨਾਂ ਨੇ ਅਕਾਲੀਆਂ ਨੂੰ ਰਾਜ ਭਾਗ ਦੀ ਕੁਰਸੀ ਦਾ ਲਾਲਚ ਦੇ ਕੇ ਉਸ ਸੱਚੇ ਸਿੱਖ ਨੂੰ ਮਰਵਾਉਣ ਤੱਕ ਦੀ ਸਾਜਿਸ਼ ਵਿੱਚ ਸਾਮਿਲ ਵੀ ਰੱਖਿਆ। ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਮਰਵਾਉਣ ਦੀਆਂ ਵਿਉਂਤਾਂ ਬਣਦੀਆਂ ਰਹੀਆਂ ਪਰ ਸਿਰੇ ਨਾ ਚੜ੍ਹ ਸਕੀਆਂ ਕਿਉਂ ਕਿ ਕੁਦਰਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਸੰਤ ਜਰਨੈਲ ਸਿੰਘ ਦੀ ਲੋਕਪ੍ਰਿਅਤਾ ਘਟਾਉਣ ਲਈ ਅਜੰਸ਼ੀਆਂ ਵੱਲੋਂ ਉਹਨਾਂ ਨੂੰ ਹਿੰਦੂ ਵਿਰੋਧੀ ਹੋਣ ਦਾ ਪ੍ਰਚਾਰ ਵੀ ਜੋਰ ਸੋਰ ਨਾਲ ਕੀਤਾ ਗਿਆ ਤਾਂ ਕਿ ਆਉਂਣ ਵਾਲੇ ਸਮੇ ਵਿੱਚ ਉਹਨਾਂ ਦੀ ਮੌਤ ਤੋਂ ਵਾਅਦ ਪੰਜਾਬ ਵਿੱਚ ਹਿੰਦੂ ਸਿੱਖਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਕੇ ਸੂਬੇ ਦੀ ਬਰਬਾਦੀ ਦਾ ਰਾਹ ਪੱਧਰਾ ਕੀਤਾ ਜਾ ਸਕੇ ਸੋ ਅਜਿਹਾ ਹੀ ਹੋਇਆ,ਪੰਜਾਬ ਵਿੱਚ ਚੱਲੀ ਸਿੱਖ ਖਾੜਕੂ ਲਹਿਰ ਨੂੰ ਬਦਨਾਮ ਕਰਨ ਅਤੇ ਪੂਰੇ ਮੁਲਕ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਲਈ ਅਜੰਸੀਆਂ ਵੱਲੋਂ ਖਾੜਕੂਆਂ ਵਿੱਚ ਘੁਸਪੈਂਹਠ ਕਰਕੇ ਪੰਜਾਬ ਦੇ ਬੇਗੁਨਾਹ ਹਿੰਦੂਆਂ ਦੇ ਕਤਲ ਕਰਵਾਏ ਗਏ ਤਾਂ ਕਿ ਖਾੜਕੂ ਲਹਿਰ ਨੂੰ ਕੁਚਲਣ ਲਈ ਹਿੰਦੂ ਭਾਈਚਾਰੇ ਦਾ ਸਹਿਯੋਗ ਲਿਆ ਜਾ ਸਕੇ ਤੇ ਪੂਰੇ ਮੁਲਕ ਵਿੱਚ ਇਸ ਫਿਰਕੂ ਪੱਤੇ ਦੇ ਸਹਾਰੇ ਮੁੜ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਨੂੰ ਯਕੀਨੀ ਬਣਾਇਆ ਜਾ ਸਕੇ।ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਕੇਂਦਰੀ ਹਕੂਮਤਾਂ ਤੇ ਆਪਣੀ ਮਜਬੂਤ ਪਕੜ ਰੱਖਣ ਵਾਲੀ ਸਕਤੀਸ਼ਾਲੀ ਅਜੰਸੀ ਭਾਵ ਕੱਟੜਵਾਦੀ ਸੰਗਠਨ ਆਰ ਐਸ ਐਸ ਦੀ ਨਿੱਜੀ ਕੋਈ ਵੀ ਰਾਜਸ਼ੀ ਪਾਰਟੀ ਨਹੀ ਪਰੰਤੂ ਸਮੇ ਮੁਤਾਬਿਕ ਜਿਹੜੀ ਵੀ ਰਾਸ਼ਟਰੀ ਪਾਰਟੀ ਉਹਨਾਂ ਦੇ ਅਜੰਡੇ  ਲਈ ਢੁਕਵੀਂ ਜਾਪਦੀ ਹੈ ਕੇਂਦਰ ਵਿੱਚ ਉਸੇ ਪਾਰਟੀ ਦੀ ਸਰਕਾਰ ਨੂੰ ਯਕੀਨੀ ਬਨਾਉਣ ਤੇ ਪਹਿਰਾ ਦਿੱਤਾ ਜਾਂਦਾ ਹੈ।ਸਿੱਖ ਨਸਲਕੁਸ਼ੀ ਲਈ ਪਹਿਲਾਂ ਕਾਂਗਰਸ ਕਾਰਗਰ ਸਾਬਤ ਹੁੰਦੀ ਰਹੀ ਹੈ ਤੇ ਹੁਣ ਗੁਜਰਾਤ ਵਿੱਚ ਮੁਸਲਮ ਭਾਈਚਾਰੇ ਤੇ ਢਾਹੇ ਜੁਲਮ ਤੋਂ ਵਾਅਦ ਨਾਗਪੁਰ ਨੂੰ ਜਾਪਿਆ ਕਿ ਹੁਣ ਇਸ ਪਾਸੇ ਭਾਰਤੀ ਜਨਤਾ ਪਾਰਟੀ ਜਿਆਦਾ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰ ਸਕਦੀ ਹੈ ਤਾਂ ਉਹਨਾਂ ਨੇ ਕੇਂਦਰ ਵਿੱਚ ਸੋਲਵੀਂ ਲੋਕ ਸਭਾ ਦੀ ਕਮਾਂਡ ਗੁਜਰਾਤ ਦੰਗਿਆਂ ਦੇ ਖਲਨਾਇਕ ਨਰੇਂਦਰ ਮੋਦੀ ਦੇ ਹੱਥ ਦੇ ਦਿੱਤੀ, ਜਿਸ ਨੇ ਪੂਰੀ ਸਮੱਰਪਣ ਭਾਵਨਾ ਨਾਲ ਆਰ ਐਸ ਐਸ ਦੇ ਅਜੰਡੇ ਤੇ ਕੰਮ ਕਰਨਾ ਸੂਰੂ ਕੀਤਾ ਹੋਇਆ ਹੈ।ਪਿਛਲੇ ਸਾਲ ਪੰਜਾਬ ਵਿੱਚ ਜੂਨ ਮਹੀਨੇ ਤੋਂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ ਬੇਅਦਬੀ ਤੱਕ ਦੀਆਂ ਹਿਰਦੇਵੇਧਕ ਘਟਨਾਵਾਂ ਦਾ ਲਗਾਤਾਰ ਵਾਪਰਦੇ ਰਹਿਣਾ,ਸਿੱਖ ਕੌਂਮ ਦੇ ਭਾਰੀ ਵਿਰੋਧ ਪ੍ਰਦਰਸਨਾਂ ਦੇ ਬਾਵਜੂਦ ਵੀ ਬੇਅਦਬੀ ਦੇ ਦੋਸੀਆਂ ਦਾ ਖੁਰਾ ਖੋਜ ਨਾ ਲੱਭਣਾ ਉਲਟਾ ਸਿੱਖ ਸੰਗਤਾਂ ਤੇ ਅੱਤਿਆਚਾਰ ਕਰਨਾ ਅਤੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦੇਣ ਤੋਂ ਵਾਅਦ ਫਿਰ ਪਰਚੇ ਸਿੱਖ ਨੌਜਵਾਨਾਂ ਉੱਤੇ ਦਰਜ ਕਰਨ ਦੀਆਂ ਕੋਸਿਸਾਂ,ਡੇਰਾ ਸਿਰਸਾ ਦੇ ਮੁਖੀ ਨਾਲ ਸਿੱਖ ਕੌਂਮ ਦਾ ਟਕਰਾਓ ਪੈਦਾ ਕਰਕੇ ਪੰਜਾਬ ਵਿੱਚ ਅੰਦਰੂਨੀ ਖਾਨਾਜੰਗੀ ਵਾਲਾ ਮਹੌਲ ਸਿਰਜਣ ਲਈ ਡੇਰਾ ਪਰੇਮੀਆਂ ਤੇ ਬੇਅਦਬੀ ਦੇ ਦੋਸ਼ ਲਾਉਣ ਦੀਆਂ ਸਾਜਿਸ਼ਾਂ ਰਚਣੀਆਂ ਤਾਂ ਕਿ ਪੰਜਾਬ ਨੂੰ ਮੁੜ ਭਾਵੜ ਬਣਾ ਕੇ ਬਾਲਿਆ ਜਾ ਸਕੇ।ਇੱਥੇ ਹੀ ਵਸ ਨਹੀ ਹੋਈ ਅੱਜ ਤੱਕ ਨਿਰੰਤਰ ਗੁਰੂ ਗਰੰਥ ਸਹਿਬ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਵਾਪਰ ਰਹੀਆਂ ਹਨ। ਸੋਚਣ ਸਮਝਣ ਵਾਲੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁਕ ਜਾਣ ਤੋਂ ਵਾਅਦ ਗੁਰੂ ਗਰੰਥ ਸਹਿਬ ਸਾੜੇ ਜਾਣ ਵਾਲੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਕਿਤੇ ਬਿਜਲੀ ਦੀਆਂ ਤਾਰਾਂ ਜੁੜਨਾ ਬਹਾਨਾ ਬਣਦਾ ਹੈ ਕਿਤੇ ਅੱਗ ਲੱਗਣ ਦਾ ਕੋਈ ਹੋਰ ਕਾਰਨ, ਪਰੰਤੂ ਸੜ ਸਿਰਫ ਸਿਖਾਂ ਦਾ ਗੁਰੂ ਗਰੰਥ ਸਹਿਬ ਹੀ ਰਿਹਾ ਹੈ ਹੋਰ ਕਿਸੇ ਵੀ ਧਾਰਮਿਕ ਗਰੰਥ ਨੂੰ ਕਦੇ ਅੱਗ ਨਹੀ ਲੱਗੀ,ਕਿਧਰੇ ਵੀ ਇਹ ਨਹੀ ਸੁਣਿਆ ਗਿਆ ਕਿ ਬਿਜਲੀ ਦੀਆਂ ਤਾਰਾਂ ਜੁੜ ਕੇ ਲੱਗੀ ਅੱਗ ਨਾਲ ਮੰਦਰ ਵਿੱਚ ਗੀਤਾ ਨੂੰ ਨੁਕਸਾਨ ਪੁੱਜਾ,ਚਰਚ ਵਿੱਚ ਬਾਈਬਲ ਨੂੰ ਤੇ ਮਸਜਿਦ ਵਿੱਚ ਪਵਿੱਤਰ ਕੁਰਾਨ ਅੱਗ ਦੀ ਭੇਂਟ ਚੜੀ ਹੈ। ਇਹ ਸਾਰਾ ਕੁੱਝ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਵਾਪਰ ਰਿਹਾ ਹੈ।ਜਿਵੇਂ ਪਹਿਲਾਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਖਤਮ ਕਰਵਾਉਂਣ ਦਾ ਮੁੱਖ ਕਾਰਨ ਉਹਦਾ ਨਿਰੋਲ ਸਿੱਖੀ ਦਾ ਪ੍ਰਚਾਰ ਕਰਕੇ ਪ੍ਰਫੁੱਲਿਤ ਕਰਨਾ ਸੀ ਜਿਹੜਾ ਨਾਗਪੁਰੀ ਸੋਚ ਨੂੰ ਕਦੇ ਵੀ ਬਰਦਾਸਤ ਨਹੀ, ਇਸੇ ਤਰਾਂ ਮੌਜੂਦਾ ਦੌਰ ਵਿੱਚ ਵੀ ਜਿਹੜਾ ਪ੍ਰਚਾਰਕ ਸਿੱਖੀ ਸਿਧਾਤਾਂ ਦੀ ਗੱਲ ਕਰੇਗਾ ਉਹ ਨਾਗਪੁਰ ਨੂੰ ਕੰਡੇ ਵਾਂਗ ਰੜਕਣਾ ਸੁਭਾਵਕ ਹੈ। ਪਿਛਲੇ ਦਿਨਾਂ ਵਿੱਚ ਸਿੱਖ ਕੌਂਮ ਦੇ ਮੰਨੇ ਪਰਮੰਨੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨਾਲ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦਾ ਸੁਰੂ ਹੋਇਆ ਵਿਵਾਦ ਆਰ ਐਸ ਐਸ ਦੀ ਸਿੱਖਾਂ ਵਿੱਚ ਭਰਾ ਮਾਰੂ ਜੰਗ ਦਾ ਮੁੱਢ ਬੰਨਣ ਲਈ ਸੁਰੂ ਕੀਤੀ ਗਈ ਇੱਕ ਖਤਰਨਾਕ ਸਾਜਿਸ਼ ਸਮਝਣੀ ਚਾਹੀਂਦੀ ਹੈ। ਵੀਤੇ ਕੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹੋਇਆ ਬਹੁਤ ਹੀ ਵੱਡਾ ਜਾਨਲੇਵਾ ਹਮਲਾ ਜਿਸ ਵਿੱਚ ਉਹ ਆਪ ਤਾਂ ਬੇਸ਼ੱਕ ਵਾਲ ਵਾਲ ਬਚ ਗਏ ਪਰ ਉਹਨਾਂ ਵਾਲੀ ਸੀਟ ਤੇ ਬੈਠਾ ਇੱਕ ਸਿੰਘ ਬਾਬਾ ਭੁਪਿੰਦਰ ਸਿੰਘ ਖਾਲਸ ਮਾਰਿਆ ਜਾ ਚੁੱਕਾ ਹੈ। ਇਹ ਘਟਨਾ ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਪੱਸਟ ਕਰਦੀ ਹੈ ਕਿ ਭਾਈ ਢੱਡਰੀਆਂ ਵਾਲਿਆਂ ਵੱਲੋਂ ਸੁਰੂ ਕੀਤਾ ਸਿੱਖੀ ਦਾ ਸਿਧਾਂਤਿਕ ਪ੍ਰਚਾਰ ਆਰ ਐਸ ਐਸ ਨੂੰ ਕਦਾਚਿਤ ਵੀ ਬਰਦਾਸਤ ਨਹੀ, ਤੇ ਨਾਲ ਦੀ ਨਾਲ ਇਹ ਵੀ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਸਿੱਖ ਕੌਂਮ ਇਸ ਖਤਰਨਾਕ ਘਟਨਾ ਨੂੰ ਕਿਸ ਨਜਰੀਏ ਨਾਲ ਦੇਖਦੀ ਹੈ। ਕੀ ਸਿੱਖ ਹਮੇਸਾਂ ਦੀ ਤਰਾਂ ਇਸ ਵਾਰ ਵੀ ਇਸ ਹਮਲੇ ਨੂੰ ਧੁੰਮੇ ਅਤੇ ਢੱਡਰੀਆਂ ਵਾਲੇ ਦੀ ਲੜਾਈ ਸਮਝ ਕੇ ਆਹਮੋ ਸਾਹਮਣੇ ਹੋ ਜਾਣਗੇ ਤੇ ਬਿਨਾ ਸੋਚੇ ਸਮਝੇ ਇੱਕ ਦੂਸਰੇ ਦੇ ਖੂੰਨ ਦੇ ਪਿਆਸੇ ਹੋ ਕੇ ਭਰਾਮਾਰੂ ਜੰਗ ਦੇ ਰਾਹ ਪੈਣਗੇ ਤੇ ਦੁਸ਼ਮਣ ਦੇ ਮਨਸੂਬਿਆਂ ਨੂੰ ਆਪ ਹੀ ਕਾਮਯਾਬ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰਨਗੇ ਜਾਂ ਫਿਰ ਆਰ ਐਸ ਐਸ ਦੀ ਘਿਨਾਉਣੀ ਚਾਲ ਨੂੰ ਸਮਝਦਾਰੀ ਨਾਲ ਅਸਫਲ ਬਨਾਉਣ ਦਾ ਰਾਹ ਅਖਤਿਆਰ ਕਰਨਗੇ।ਢੱਡਰੀਆਂ ਵਾਲਿਆਂ ਤੇ ਹੋਇਆ ਹਮਲਾ ਕੋਈ ਆਮ ਸਧਾਰਨ ਹਮਲਾ ਨਹੀ ਸਮਝਣਾ ਚਾਹੀਂਦਾ ਬਲਕਿ ਬਹੁਤ ਹੀ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹੈ ਜਿਸ ਨੂੰ ਅੰਜਾਮ ਦੇਣ ਪਿੱਛੇ ਕੌਣ ਤਾਕਤਾਂ ਸਰਗਰਮ ਹਨ ਇਹਨਾਂ ਦੀ ਤਹਿ ਤੱਕ ਜਾਣ ਦੀ ਲੋੜ ਹੈ, ਪਰ ਅਫਸੋਸ ! ਕਿ ਇਸ ਘਟਨਾਂ ਦੀ ਜਾਂਚ ਕਰਨ ਵਾਲੀਆਂ ਅਜੰਸੀਆਂ ਕਦੇ ਵੀ ਹਮਲੇ ਦਾ ਸੱਚ ਸਾਹਮਣੇ ਨਹੀ ਆਉਣ ਦੇਣਗੀਆਂ। ਉਹ ਤੱਥ ਜਨਤਕ ਕੀਤੇ ਜਾਣਗੇ ਜਿੰਨਾਂ ਨਾਲ ਸਿੱਖ ਖਾਨਾਜੰਗੀ ਦੇ ਰਾਹ ਪਾਏ ਜਾ ਸਕਣ। ਜਦੋਂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦਾ ਸੱਚ ਅੱਜ ਤੱਕ ਸਾਹਮਣੇ ਨਹੀ ਆ ਸਕਿਆ ਫਿਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹੋਏ ਹਮਲੇ ਦੀ ਸਚਾਈ ਜਾਨਣ ਦੀ ਇੱਛਾ ਸਰਕਾਰੀ ਅਜੰਸੀਆਂ ਤੋਂ ਰੱਖਣਾ ਕਿੱਥੋਂ ਦੀ ਸਿਆਣਪ ਹੋਵੇਗੀ। ਇੱਕ ਗੱਲ ਤਾਂ ਪੱਲੇ ਬੰਨ ਹੀ ਲੈਣੀ ਚਾਹੀਂਦੀ ਹੈ ਕਿ ਇਸ ਮਾਮਲੇ ਦੀ ਜਾਂਚ ਭਾਵੇ ਸੂਬੇ ਸਰਕਾਰ ਕਰਵਾਏ ਜਾਂ ਕੇਂਦਰੀ ਅਜੰਸੀਆਂ ਕਰਨ, ਪਰ ਨਤੀਜਾ ੨੦੧੭ ਦੀਆਂ ਚੋਣਾਂ ਨੂੰ ਅੱਖੋਂ ਪਰੋਖੇ ਕਰਕੇ ਤਿਆਰ ਨਹੀ ਕੀਤਾ ਜਾਵੇਗਾ। ਇਸ ਹਮਲੇ ਦੇ ਸੰਦਰਭ ਵਿੱਚ ਇੱਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ਅਜਿਹੇ ਹਮਲੇ ਕਿਸੇ ਵੀ ਅਜਿਹੇ ਡੇਰੇਦਾਰਾਂ ਤੇ ਨਹੀ ਹੋਣਗੇ ਜਿਹੜੇ ਸਿੱਖੀ ਸਿਧਾਤਾਂ ਨੂੰ ਤਿਲਾਜਲੀ ਦੇ ਕੇ ਨਾਗਪੁਰੀ ਰਹੁਰੀਤਾਂ ਨੂੰ ਪ੍ਰਣਾਏ ਹੋਏ ਹਨ ਤੇ ਮਹਿਜ ਨਾਮ ਜਪਣ ਦੀ ਰਟ ਲਾ ਕੇ ਸਿੱਖਾਂ ਨੂੰ ਸਿੱਖੀ ਦੇ ਅਸਲ ਰਾਹ ਤੋਂ ਭੜਕਾ ਕੇ ਕਰਮਕਾਂਡੀ ਤੇ ਗੈਰਤ ਵਿਹੂਣੇ ਕਰਨ ਦੇ ਵੱਡੇ ਉਪਰਾਲੇ ਕਰ ਰਹੇ ਹਨ, ਬਲਕਿ ਉਹਨਾਂ ਪ੍ਰਚਾਰਕਾਂ ਤੇ ਇਹ ਮਾਰੂ ਹਮਲੇ ਕਿਸੇ ਨਾ ਕਿਸੇ ਰੂਪ ਵਿੱਚ ਭਵਿੱਖ ਚ ਵੀ ਹੁੰਦੇ ਰਹਿਣਗੇ ਜਿਹੜੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਕੇ ਸਿੱਖੀ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ।ਭਵਿੱਖ ਵਿੱਚ ਅਜਿਹੇ ਹਮਲਿਆਂ ਨੂੰ ਰੋਕਣ ਲਈ ਸਿੱਖ ਕੌਂਮ ਕੋਲ ਇੱਕੋ ਇੱਕ ਰਾਸਤਾ ਹੈ ਕਿ ਡੇਰੇਦਾਰਾਂ,ਪਖੰਡੀਆਂ ਅਤੇ ਦੇਹਧਾਰੀਆਂ ਦੇ ਚੁੰਗਲ ਚ ਫਸਣ ਨਾਲੋਂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਅਗਵਾਈ ਕਬੂਲ ਕੀਤੀ ਜਾਵੇ,ਨਿੱਜੀ ਲੋਭ ਲਾਲਸਾ ਕਾਰਨ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਦੁਸ਼ਮਣ ਤਾਕਤਾਂ ਦੇ ਹੱਥ ਠੋਕੇ ਬਣੇ ਸਿਆਸੀ ਤੇ ਧਾਰਮਿਕ ਆਗੂਆਂ ਨੂੰ ਬੇਪਰਦ ਕਰਕੇ ਪੂਰਨ ਨਿਖੇੜਾ ਕਰਨ ਦੇ ਯਤਨ ਅਰੰਭੇ ਜਾਣ ਤਾਂ ਕਿ ਬੁੱਕਲ ਚ ਬਹਿ ਕੇ ਦਾਹੜੀ ਨੂੰ ਹੱਥ ਪਾਉਣ ਵਾਲੇ ਕੌਮ ਧਰੋਹੀ ਲੋਕਾਂ ਦੀਆਂ ਸਾਜਿਸ਼ਾਂ ਸਿਰੇ ਨਾ ਚੜ੍ਹ ਸਕਣ।

Install Punjabi Akhbar App

Install
×