ਕੈਲੀਫੋਰਨੀਆ ਦੇ ਡਿਪਟੀ ਸ਼ੈਰਿਫ ਸੁਖਦੀਪ ਗਿੱਲ ਤੇ ਹੋਇਆ ਹਮਲਾਹਮਲਾਵਰਾਂ ਨੇ ਚਲਾਈਆਂ ਚਾਰ ਗੋਲੀਆਂ, ਵਾਲ ਵਾਲ ਬਚੇ

ਸ਼ਰੀਰ ਤੇ ਲੱਗੇ ਕੈਮਰੇ ਨੇ ਕੀਤਾ ਜਾਨ ਦਾ ਬਚਾਅ

ਨਿਊਯਾਰਕ, 5 ਫ਼ਰਵਰੀ — ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਕਾਉਂਟੀ ਦੇ ਇਕ ਡਿਪਟੀ ਸ਼ੈਰਿਫ ਸ: ਸੁਖਦੀਪ ਸਿੰਘ ਗਿੱਲ  ਬੰਦੂਕਧਾਰੀਆਂ ਦੇ ਹਮਲੇ ਤੋ ਬਚਾਅ ਕਰ ਗਏ ਹਨ।

ਡਿਪਟੀ ਸੁਖਦੀਪ ਗਿੱਲ ਮੋਰਗਨ ਹਿੱਲ ਦੇ ਆਸ ਪਾਸ ਦੇ ਖੇਤਰ ਵਿਚ ਗਸ਼ਤ ਕਰ ਰਹੇ ਸਨ ਜਦੋਂ ਅਚਾਨਕ ਉਸਦੀ ਗਸ਼ਤ ਵਾਲੀ ਕਾਰ ਦੇ ਬਾਹਰ ਗੋਲੀਆਂ ਚੱਲੀਆਂ।ਡਿਪਟੀ ਸੁਖਦੀਪ ‘ਤੇ 4 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ’ ਚੋਂ 3 ਉਸ ਦੀ ਕਾਰ ‘ਤੇ ਲੱਗੀਆਂ ਅਤੇ 1ਗੋਲੀ ਉਸ ਦੇ ਛਾਤੀ’ ਤੇ ਲੱਗੇ ਬਾਡੀ ਕੈਮਰੇ  ਚ ਲੱਗੀ ਜਿਸ ਕਰਕੇ ਗਿੱਲ ਦਾ ਬਚਾਅ ਹੋ ਗਿਆ ਕਾਉੰਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੇ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ ਨੂੰ “ਭਾਗਸ਼ਾਲੀ” ਕਿਹਾ ਹੈ ਕਿਉਂਕਿ ਗੋਲੀਆਂ ਉਸ ਨੂੰ ਕਿਤੇ ਵੀ ਲੱਗ ਸਕਦੀਆਂ ਸਨ।ਇਸ ਹਮਲੇ ਨੂੰ ਨਸ਼ਲਭੇਦੀ ਹਮਲੇ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ।

Install Punjabi Akhbar App

Install
×