ਸੈਂਟਰਲਵੈਲੀ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਸੰਸਥਾਵਾਂ ਵੱਲੋਂ ਭਾਈ  ਅਮਰੀਕ  ਸਿੰਘ ਚੰਡੀਗੜ ਵਾਲਿਅਾਂ  ਤੇ  ਸਾਊਥਾਲ ਲੰਡਨ ਵਿੱਚ ਹੋਏ  ਹਮਲੇ  ਦੀ  ਕਰੜੇ  ਸ਼ਬਦਾਂ ਵਿੱਚ ਨਿੰਦਾ

IMG_0087
ਫਰਿਜ਼ਨੋ  —ਸੈਂਟਰਲਵੈਲੀ ਦੇ ਕਾਫੀ ਸਾਰੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਕੁਝ ਕੁ ਸੰਸਥਾਵਾਂ ਜਿੰਨਾਂ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ), ਬਲਵੀਰ ਸਿੰਘ ਢਿੱਲੋ ਅਤੇ ਮੰਗਲ ਜੌਹਲ (ਸਪੋਰਟਸ ਕਲੱਬ), ਭਾਈ ਹਰਜਿੰਦਰ ਸਿੰਘ ਅਤੇ ਮਹਾਂ ਸਿੰਘ ਨਿੱਝਰ (ਡਲੇਨੋ ਗੁਰਦਵਾਰਾ ਸਹਿਬ), ਭਾਈ ਅੰਮ੍ਰਿਤਪਾਲ ਸਿੰਘ (ਵਾਇਸਾਲੀਆ  ਗੁਰਦਵਾਰਾ ਸਹਿਬ), ਗੁਰਦੀਪ ਸਿੰਘ ਨਿੱਝਰ ਅਤੇ ਨਿੱਕ ਸਹੋਤਾ (ਸਿਲਮਾਂ ਗੁਰਦਵਾਰਾ ਸਹਿਬ), ਚਰਨਜੀਤ ਸਿੰਘ ਬਾਠ  (ਕ੍ਰਦ੍ਰਜ਼ ਗੁਰਦਵਾਰਾ ਸਹਿਬ) ਅਤੇ ਗੁਰਪ੍ਰੀਤ ਸਿੰਘ ਮਾਨ  (ਗੁਰਦਵਾਰਾ ਸਿੰਘ ਸਭਾ ਫਰਿਜ਼ਨੋ) ਨੇ ਇੱਕ ਸਾਂਝਾ ਬਿਆਨ  ਜਾਰੀ ਕਰਕੇ ਪੰਥ ਪ੍ਰਸਿੱਧ ਵਿਦਵਾਨ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ‘ਤੇ ਹੋਏ ਵਹਿਸ਼ੀ ਹਮਲੇ ਦੀ ਘੋਰ ਨਿੰਦਾ ਕੀਤੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਗੁਰਦੁਆਰਾ ਸਾਊਥਾਲ ਲੰਡਨ ਵਿੱਚ 7 ਮੲੀ  ਨੂੰ ਕੁਝ ਕੁ ਹੁੱਲੜਬਾਜ਼ਾਂ ਵੱਲੋਂ ਵਿਚਾਰ ਕਰਨ ਦੇ ਬਹਾਨੇ ਉਨ੍ਹਾਂ ਦੀ ਦਸਤਾਰ ਉਤਾਰੀ ਗਈ, ਕੁੱਟਮਾਰ ਕੀਤੀ ਗਈ ‘ਤੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਕਾਫ਼ੀ ਸਮਾਂ ਉਨ੍ਹਾਂ ਨੂੰ ਇਕ ਕਮਰੇ ਵਿੱਚ ਭੈਭੀਤ ਕਰਕੇ ਬਿਠਾਈ ਰੱਖਿਆ ਗਿਆ।
ਸੈਂਟਰਲਵੈਲੀ ਦੇ ਗੁਰੂ ਘਰਾਂ ਅਤੇ ਸੰਸਥਾਵਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਾਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਸਾਊਥਾਲ ਦੇ ਪ੍ਰਬੰਧਕਾਂ ਤੇ ਵੀ ਰੋਸ ਹੈ ਕਿ ਨਾ ਤਾਂ ਉਨ੍ਹਾਂ ਨੇ ਪੁਲਸ ਬੁਲਾਈ ਅਤੇ ਨਾ ਹੀ ਭਾਈ ਸਾਹਿਬ ਦੇ ਸੱਟਾ ਲੱਗਣ ਦੇ ਬਾਵਜੂਦ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ। ਪੀਸੀਏ ਦੇ ਬੁਲਾਰੇ ਗੁਰਨੇਕ ਸਿੰਘ ਬਾਗੜੀ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਤੱਤ ਗੁਰਮਤਿ ਦੇ ਪ੍ਰਚਾਰਕਾਂ ਤੇ ਹਮਲੇ ਸਦਾ ਦੁਮਾਲੇ ਬੰਨਣ ਵਾਲ਼ਿਆਂ ਵੱਲੋਂ ਹੀ ਕੀਤੇ ਜਾਂਦੇ ਹਨ। ਮੰਨਦੇ ਹਾਂ ਕਿ ਵਿਚਾਰਕ ਮੱਤ-ਭੇਦ ਸਿੱਖ ਕੌਮ ਅੰਦਰ ਮਿਸਲਾਂ ਵੇਲੇ ਤੋਂ ਚੱਲਦੇ ਆਏ ਹਨ ਪਰ ਓਦੋਂ ਸਿੱਖ ਕੌਮੀ ਮਸਲੇ ਤੇ ਇੱਕ ਸੁਰ ਹੁੰਦੇ ਸਨ ‘ਲੇਕਿਨ ਅਫ਼ਸੋਸ ਕਿ ਅੱਜ ਆਪਣੀ ਗੱਲ ਦੂਸਰਿਆਂ ਤੇ ਥੋਪਣ ਲਈ ਗੁਰੂ ਘਰਾਂ ਅੰਦਰ ਦਸਤਾਰਾਂ ਉਤਾਰੀਆਂ ਜਾ ਰਹੀਆਂ ਹਨ। ਇੱਕ ਪਾਸੇ ਦਿੱਲੀ ਸੁਪਰੀਮ ਕੋਰਟ ਦੇ ਜੱਜ ਨੇ ਜਦ ਪੱਗ ਬਾਰੇ ਸੁਆਲ ਕੀਤਾ ਸੀ ਕਿ ਕੀ ਸਿੱਖ ਲਈ ਦਸਤਾਰ ਜ਼ਰੂਰੀ ਹੈ..? ਓਦੋਂ ਅਸੀਂ ਸਾਰੇ ਬੜੇ ਔਖੇ ਭਾਰੇ ਹੋਏ ਸੀ ਕਿ ਹਿੰਦੁਸਤਾਨ ਦੇ ਇੱਕ ਜੱਜ ਨੂੰ ਹਾਲੇ ਦਸਤਾਰ ਬਾਰੇ ਹੀ ਪਤਾ ਨਹੀਂ..! ਪਰ ਜਦੋਂ ਸਿੱਖ ਹੀ ਸਿੱਖ ਦੀ ਪੱਗ ਲਾਹੇ ਫੇਰ ਲਗਦਾ ਸਾਨੂੰ ਖੁੱਦ ਨੂੰ ਹੀ ਦਸਤਾਰ ਦੀ ਅਹਿਮੀਅਤ ਬਾਰੇ ਹਾਲੇ ਪਤਾ ਨਹੀਂ ਫੇਰ ਦੂਸਰਿਆਂ ਨੂੰ ਕਾਹਦਾ ਦੋਸ਼।  ਪੀਸੀਏ ਮੈਂਬਰ ਸੁਖਬੀਰ ਸਿੰਘ ਭੰਡਾਲ ਨੇ ਕਿਹਾ ਕਿ 40-50 ਬੰਦੇ ਇੱਕ ਪ੍ਰਚਾਰਕ ਦੀ ਪੱਗ ਲਾਉਣ ਲਈ ਪੂਰੀ ਸਕੀਮ ਬਣਾਕੇ ਆਉਣ ਹੁਣ ਅਗਾਂਹ ਤੋਂ ਕਿਹੜਾ ਇਹਨਾਂ ਨਾਲ ਵਿਚਾਰ ਕਰਨ ਲਈ ਬੈਠੇਗਾ..? ਉਹਨਾਂ ਕਿਹਾ ਸ਼ੁਕਰ ਹੈ ਬਾਬਾ ਨਾਨਕ ਪੰਜ ਸੌ ਸਾਲ ਪਹਿਲਾਂ ਹੋਏ ਨੇ ਓਦੋਂ ਲੋਕ ਉਹਨਾਂ ਦੀ ਗੱਲ ਸੁਣ ਤਾਂ ਲੈਂਦੇ ਸਨ । ਅੱਜ ਦੇ ਸਮੇ ਹੁੰਦੇ ਤੇ ਬਾਬੇ ਨਾਨਕ ਦੀ ਪੱਗ ਵੀ ਗਲ਼ ਵਿੱਚ ਹੀ ਰਹਿਣੀ ਸੀ। ਕਿੰਨੀ ਸਹਿਣਸ਼ੀਲਤਾ ਹੋਵੇਗੀ ੳੁਹਨਾਂ ਲੋਕਾਂ ਵਿੱਚ ਜਿਨ੍ਹਾਂ ਬਾਬੇ ਨਾਨਕ ਦੀ ਗੱਲ ਨੂੰ ਸੁਣਿਅਾ, ਮੰਨਿਅਾ ਭਾਂਵੇ ਨਹੀ। ਬਾਬਾ ਨਾਨਕ ਕਹਿੰਦੇ ਮੈਂ ਜਨੇੳੂ ਨਹੀਂ ਪਾੳੁਣਾ ੳੁਹਨਾਂ ਧੱਕਾ ਨਹੀਂ ਕੀਤਾ  ਗੱਲ ਸੁਣੀ ਬਾਬੇ ਦੀ, ਜਗਨਨਾਥ ਜਾ ਕੇ ਕਹਿੰਦੇ ਕਿ ਅਾਰਤੀ ਤਾਂ ਹੋ ਰਹੀ ਹੈ ‘ਲੇਕਿਨ ਤੁਸੀਂ ਕਿਸ ਦੀ ਅਾਰਤੀ ਕਰਦੇ ਹੋਂ? ਹਰਿਦੁਅਾਰ ਜਾ ਕੇ ਪੁੱਠੇ ਪਾਸੇ ਪਾਣੀ ਦੇਣ ਲੱਗ ਪੲੇ, ੳੁਹਨਾਂ ਕੁੱਟਿਅਾ ਨਹੀਂ ਬਾਬੇ ਨਾਨਕ ਨੂੰ ਗੱਲ ਸੁਣੀ। ਬਾਬਾ ਜੀ ਨੇ ਮੱਕੇ ਜਾ ਕੇ ਪੈਰ ਮੱਕੇ ਵੱਲ ਕਰ ਲੲੇ ਉਹਨਾਂ ਬਾਬੇ ਦੀ ਗੱਲ ਸੁਣੀੰ ਇਹ  ਨਹੀਂ ਕਿਹਾ ਕਿ ਤੁਸੀਂ ਕੌਣ ਹੁੰਦੇ ਹੋਂ ਸਾਡੇ ਧਰਮ ਵਿੱਚ ਦਖਲ ਅੰਦਾਜੀ ਕਰਨ ਵਾਲੇ। ਪਰ ਸਾਡੇ ਆਪਣੇ ਦੁਮਾਲਿਆਂ ਵਾਲੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਗੁਰਦਵਾਰਾ ਸਿੰਘ ਸਭਾ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਹੋਰ ਕਥਾ ਕਹਾਣੀਆਂ ਤਾਂ ਬਹੁਤ ਸੁਣਦੇ ਆਏ ਹਾਂ ਜਿਨ੍ਹਾਂ ਵਿੱਚ ਵੀਹ ਵੀਹ ਫੁੱਟੇ ਸ਼ਹੀਦ ਤੇ ਸਵਰਗਾਂ ਚੋਂ ਸੰਗਤਰੇ ਖਾਣੇ ਆਦਿ ਲੇਕਿਨ ਜੋ ਸਿੱਖ ਇਤਿਹਾਸ ਭਾਈ ਅਮਰੀਕ ਸਿੰਘ ਚੰਗੀਗੜ ਵਾਲ਼ਿਆਂ ਸੁਣਾਇਆਂ ਖ਼ਾਸ ਕਰਕੇ  ਬਾਬਾ ਬੰਦਾ ਸਿੰਘ ਬਹਾਦਰ ਤੇ ਕਾਹਨੂੰਵਾਨ ਦਾ ਛੰਭ, ਇਹ  ਤਾਂ ਜਿਵੇਂ ਸੰਗਤ ਦੇ ਚੇਤਿਆਂ ਵਿਚ ਹੀ ਉਤਰ ਗਿਆ ਹੋਵੇ। ਜਦ ਉਹ ਬੰਦਾ ਸਿੰਘ ਸੁਣਾਉਂਦੇ ਨੇ ਤਾਂ ਬੰਦੇ ਦੀਆਂ ਧਾਹਾਂ ਕਿਉਂ ਨਾ ਕੱਢ ਦੇਣ.!  ਅਮਰੀਕ ਸਿੰਘ ਦਾ ਗੁਨਾਹ ਕੀ? ਇਹੀ ਕਿ ਇਤਿਹਾਸ ਸਹੀ ਤਰੀਕੇ ਨਾਲ ਸੰਗਤਾਂ ਅੱਗੇ ਰੱਖ ਰਹੇ ਨੇਂ..? ਇਹੀ ਇਹਨਾਂ ਹੁੱਲੜਬਾਜ਼ਾਂ ਦੇ ਹਜ਼ਮ ਨਹੀਂ ਹੋ ਰਿਹਾ।
ਦੱਸੋ ਤੁਸੀਂ ਵੀਹ ਵੀਹ ਫੁੱਟੇ ਸ਼ਹੀਦ ਕਿਥੇ ਭਾਲਣ ਤੁਰੋਂਗੇੇ? ਕਿਹੜੀਆਂ ਸੁਰੰਗਾਂ ਵਿਚੋਂ ਕੱਢੋਂਗੇ ਲੁੱਕੇ ਹੋਏ ਸ਼ਹੀਦ? ਇਤਿਹਾਸ ਨੂੰ ਮਿਥਹਾਸ ਕਰਕੇ ਸੁਣਾਉਂਣ ਵਾਲੇ ਇਨ੍ਹਾਂ ਨੂੰ ਕੌੜੇ ਕਿਉਂ ਨਹੀ ਲੱਗਦੇ?
ਪਰ ਯਾਦ ਰਹੇ ਕਿ ਜਿੰਨਾਂ ਸਿਰਾਂ ਵਿਚੋਂ ਹਾਲੇ ਤੱਕ ਬਾਲਾ ਹੀ ਨਹੀ ਨਿਕਲਿਆ ਉਹ ਇਤਿਹਾਸ ਦਾ ਕੀ ਜਾਨਣ? ਜਿਹੜੇ ਹਾਲੇ ਹੇਮਕੁੰਟ ਦੀਆਂ ਪਹਾੜੀਆਂ ਵਿਚ ਹੀ ਠੇਡੇ ਖਾਈ ਜਾਂਦੇ ਨੇਂ ਉਨ੍ਹਾਂ ਨੂੂੰ ਖਾਲਸਾ ਜੀ ਦਾ ਇਤਿਹਾਸ ਹਜਮ ਕਿਥੇ ਹੋ ਜਾਊ। ਉਹ ਤਾਂ ਵੀਹ ਵੀਹ ਫੁੱਟੇ ਕਾਰਟੂਨਾ ਤੇ ਸਰੁੰਗਾਂ ਦੇ ਸ਼ਹੀਦਾਂ ਨੂੰ ਹੀ ਉਡੀਕੀ ਜਾਂਦੇ ਨੇਂ, ਉਨ੍ਹਾਂ ਨੂੰ ਅਮਰੀਕ ਸਿੰਘ ਦਾ ਸੁਣਾਇਆ ਸੂਰਬੀਰ ਬੰਦਾ ਸਿੰਘ ਬਹਾਦਰ ਤੇ ਕਾਹਨੂੰਵਾਨ ਦੇ ਜੋਧਿਆਂ ਦਾ ਇਤਿਹਾਸ ਕਿਥੇ ਹਜਮ ਹੋ ਜਾਊ। ਸੋ ਭਾਈ ਮਿਥਹਾਸ ਛੱਡਕੇ ਇਤਿਹਾਸ ਦੀ ਗੱਲ ਕਰਨੀ ਤਾਂ ਸਿੱਖੀ ਦੇ ਭੇਸ ਵਿੱਚ ਦੁਮਾਲੇ ਵਾਲਿਆ ਕੋਲੋਂ ਅਪਣੀ ਪੱਗ ਬਚਾਕੇ ਰੱਖਿਓ।ਸੈਂਟਰਲਵੈਲੀ ਦੇ ਗੁਰੂ ਘਰਾਂ ਅਤੇ ਸੰਸਥਾਵਾਂ ਨੇ ਜਿੱਥੇ ਸਾਂਝੇ ਬਿਆਨ ਰਾਹੀਂ ਭਾਈ ਅਮਰੀਕ ਸਿੰਘ ਚੰਗੀਗੜ ਵਾਲ਼ਿਆਂ ਤੇ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਜਦੋਂ ਵੀ ਭਾਈ ਅਮਰੀਕ ਸਿੰਘ ਸੈਂਟਰਲਵੈਲੀ ਵਿੱਚ ਆਕੇ ਪ੍ਰਚਾਰ ਕਰਨਾ ਚਾਹੁਣ ਉਨ੍ਹਾਂ ਦਾ ਸੁਆਗਤ ਹੈ।

Install Punjabi Akhbar App

Install
×