ਬਚੋ: ਖਸਰੇ ਦਾ ਮਾਰੂ ਹਮਲਾ ਕੰਢੇ ‘ਤੇ

  • ਨਿਊਜ਼ੀਲੈਂਡ ‘ਚ ਵੱਡੇ ਪੱਧਰ ਉਤੇ ਫੈਲ ਰਹੀ ਹੈ ਖਸਰੇ ਦੀ ਬਿਮਾਰੀ-ਡਾਕਟਰਾਂ ਨੇ ਬੱਚਿਆਂ ਦੇ ਮਰਨ ਦਾ ਖਤਰਾ ਦੱਸਿਆ

NZ PIC 2 Sep-2

ਔਕਲੈਂਡ 2 ਸਤੰਬਰ -ਔਕਲੈਂਡ ਖੇਤਰ ਦੇ ਵਿਚ ਬੱਚਿਆਂ ਅਤੇ ਵੱਡਿਆਂ ਦੇ ਵਿਚ ਖਸਰੇ (ਚੇਚਕ ਜਾਂ ਸ਼ੀਤਲਾ ਰੋਗ ਜਾਂ ਮੀਜਲਜ਼) ਦੀ ਬਿਮਾਰੀ ਵੱਡੇ ਪੱਧਰ ਉਤੇ ਫੈਲ ਰਹੀ ਹੈ | ਹੁਣ ਤੱਕ 778 ਕੇਸ ਔਕਲੈਂਡ ਖੇਤਰ ਦੇ ਵਿਚ ਆ ਚੁੱਕੇ ਹਨ | ਬੱਚਿਆਂ ਦੇ ਉਚ ਡਾਕਟਰਾਂ ਨੇ ਇਥੋਂ ਤੱਕ ਕਿਹਾ ਹੈ ਕਿ ਇਸ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਹੈ | ਸਿਹਤ ਮੰਤਰਾਲੇ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਸਬੰਧੀ ਅੱਜ ਪ੍ਰੈਸ ਨੂੰ ਜਾਣਕਾਰੀ ਵੀ ਦਿੱਤੀ ਹੈ | ਸਟਾਰਸ਼ਿਪ ਹਸਪਤਾਲ ਦੇ ਵਿਚ ਵੱਖਰੇ ਅਤੇ ਵਿਸ਼ੇਸ਼ ਦਵਾਈਆਂ ਦੇ ਪ੍ਰਬੰਧ ਕੀਤੇ ਗਏ ਹਨ | ਡਾਕਟਰਾਂ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਟੀਕਾਕਰਣ ਜਾਰੀ ਰੱਖਣ | ਜਿਹੜੇ  ਬੱਚੇ ਪਹਿਲਾਂ ਹੀ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ | ਹੁਣ ਤੱਕ 50 ਸਕੂਲਾਂ ਦੇ ਵਿਚ ਵੀ ਇਸ ਖਸਰੇ ਨਾਲ ਪੀੜ੍ਹਤ ਬੱਚੇ ਪਾਏ ਜਾ ਚੁੱਕੇ ਹਨ | ਰੋਜ਼ਾਨਾ 18-20 ਕੇਸ ਨਵੇਂ ਆ ਰਹੇ ਹਨ | ਜਿਆਦਾ ਕੇਸ ਸਾਊਥ ਔਕਲੈਂਡ ਦੇ ਹਨ ਅਤੇ ਬੱਚਿਆਂ ਦੀ ਉਮਰ 5 ਸਾਲ ਤੋਂ ਘੱਟ ਵਾਲੇ ਵੀ ਹਨ | ਜਿਆਦਾਤਰ 15 ਤੋਂ 29 ਸਾਲ ਵਾਲੇ ਨੌਜਵਾਨ ਵੀ ਹਨ | ਸਾਲ ਸਵਾ ਸਾਲ ਦੇ ਬੱਚੇ ਜੇਕਰ ਔਕਲੈਂਡ ਵਾਲੇ ਪਾਸੇ ਆ ਰਹੇ ਹਨ ਤਾਂ ਉਹ ਟੀਕਕਰਣ ਲਗਵਾ ਕੇ ਆਉਣ ਦੀ ਸਲਾਹ ਦਿੱਤੀ ਗਈ ਹੈ | ਖਸਰਾ, ਕੰਠ ਰੋਗ ਅਤੇ ਜ਼ਰਮਨੀ ਖਸਰ (ਐਮ. ਐਮ. ਆਰ.) ਵਾਸਤੇ ਟੀਕਾਕਰਣ 50 ਸਾਲ ਤੱਕ ਦੀ ਉਮਰ ਲਈ ਮੁਫਤ ਹੈ | ਸੋ ਬਚਣ ਦੀ ਲੋੜ ਹੈ ਕਿਉਂਕਿ ਖਸਰੇ ਦਾ ਮਾਰੂ ਹਮਲਾ ਕੰਢੇ ‘ਤੇ ਪਹੁੰਚ ਚੁੱਕਾ ਹੈ | ਜਿਆਦਾ ਜਾਣਕਾਰੀ ਲਈ ਫੋਨ ਨੰਬਰ 0800 611 116 ਉਤੇ ਹੈਲਥ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ |

Install Punjabi Akhbar App

Install
×