
ਪੈਰਿਸ, 29 ਅਕਤੂਬਰ- ਫਰਾਂਸ ਦੇ ਨੀਸ ਸ਼ਹਿਰ ‘ਚ ਇਕ ਚਰਚ ਅੱਤਵਾਦੀ ਹਮਲੇ ਦੀ ਖ਼ਬਰ ਹੈ। ਫਰਾਂਸੀਸੀ ਪੁਲਿਸ ਮੁਤਾਬਕ ਦੱਖਣੀ ਫਰਾਂਸ ਦੇ ਨੀਸ ਸ਼ਹਿਰ ‘ਚ ਇੱਕ ਅਣਪਛਾਤੇ ਹਮਲਾਵਰ ਨੇ ਚਾਕੂ ਨਾਲ ਇਹ ਹਮਲਾ ਕੀਤਾ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇਕ ਔਰਤ ਵੀ ਸ਼ਾਮਿਲ ਹੈ, ਜਿਸ ਦੀ ਗਰਦਨ ਨੂੰ ਹਮਲਾਵਰ ਨੇ ਧੜ ਤੋਂ ਵੱਖ ਕਰ ਦਿੱਤਾ। ਫਿਲਹਾਲ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੀਸ ਦੇ ਮੇਅਰ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।