ਨਾਈਜੀਰੀਆ ‘ਚ ਬੋਕੋ ਹਰਮ ਦੇ ਹਮਲੇ ‘ਚ ਦਰਜਨਾਂ ਦੀ ਹੋਈ ਮੌਤ

boko-haram-001ਨਾਈਜੀਰੀਆ ਦੇ ਅਸ਼ਾਂਤ ਉੱਤਰੀ ਪੂਰਬੀ ਸ਼ਹਿਰ ‘ਚ ਬੋਕੋ ਹਰਮ ਦੇ ਅੱਤਵਾਦੀਆਂ ਦੇ ਹਮਲੇ ‘ਚ ਦਰਜਨਾਂ ਲੋਕ ਮਾਰੇ ਗਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਕੱਟੜਵਾਦੀਆਂ ਨੇ ਬੁੱਧਵਾਰ ਤੜਕੇ ਸ਼ਹਿਰ ‘ਤੇ ਹਮਲਾ ਕੀਤਾ ਅਤੇ ਲੋਕਾਂ ਨੂੰ ਘਰ ਛੱਡਕੇ ਜਾਣ ਲਈ ਕਿਹਾ । ਸਥਾਨਕ ਨਿਵਾਸੀ ਨੇ ਦੱਸਿਆ ਕਿ ਹਮਲਾਵਰਾਂ ਨੇ ਦਰਜਨਾਂ ਲੋਕਾਂ ਨੂੰ ਮਾਰ ਦਿੱਤਾ ਅਤੇ ਹਮਲਾਵਰਾਂ ਨੇ ਸ਼ਹਿਰ ਦੀਆਂ ਕਈ ਸਰਕਾਰੀ ਇਮਾਰਤਾਂ ਨੂੰ ਅੱਗ ਲੱਗਾ ਦਿੱਤੀ। ਸਥਾਨਿਕ ਲੋਕਾਂ ਨੇ ਦੱਸਿਆ ਕਿ ਹਮਲੇ ਦੇ ਸਮੇਂ ਸ਼ਹਿਰ ਦੀ ਸੁਰੱਖਿਆ ਲਈ ਸੈਨਾ ਮੌਜੂਦ ਨਹੀਂ ਸੀ।