ਪਰਮਾਣੂ ਤੇ ਰੇਡੀਉਲੋਜੀਕਲ ਅੱਤਵਾਦ ਦੀ ਧਮਕੀ ਅੰਤਰ-ਰਾਸ਼ਟਰੀ ਸੁਰਖਿਆਂ ਲਈ ਵੱਡੀ ਚੁਣੌਤੀ -ਜੂਲੀ ਬਿਸ਼ਪ

image-02-04-16-06-27

ਆਸਟੇ੍ਲੀਆ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਅਮਰੀਕਾ ਦੇ ਸ਼ਹਿਰ ਵਾਸਿੰਗਟਨ ਵਿੱਚ ਸੰਸਾਰ ਪੱਧਰੀ ਪਰਮਾਣੂ ਸਿਖਰ ਸੰਮੇਲਨ ਮੌਕੇ ਬੋਲਦੇ ਕਿਹਾ ਕਿ ਆਸਟੇ੍ਲੀਆ ਗਲੋਬਲ ਪਰਮਾਣੂ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਡਰ ਦਰਮਿਆਨ ਪਰਮਾਣੂ ਸਮੱਗਰੀ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਬਿਸ਼ਪ ਨੇ ਕਿਹਾ ਕਿ ਅਸੁਰੱਖਿਅਤ ਪਰਮਾਣੂ ਸਮੱਗਰੀ ਅੱਤਵਾਦੀ ਜਾ ਅੱਤਵਾਦੀ ਗਰੁਪਾ ਦੇ ਹੱਥਾਂ ਵਿੱਚ ਜਾ ਸਕਦੀ ਹੈ, ਜਿਸ ਨੂੰ ਭਿਆਨਕ ਮਨੁੱਖਤਾ ਦੀ ਤਬਾਹੀ ਵਜੋਂ ਵਰਤ ਸਕਦੇ ਹਨ । ਇਹ ਸੰਮੇਲਨ ਦੇਖਕੇ ਹੌਸਲਾ ਮਿਲਦਾ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਨੁਮਾਇੰਦੇ ਆਪਸੀ ਵਿਚਾਰ ਵਟਾਂਦਰਾ ਤੇ ਤਜਰਬਾ ਸਾਂਝਾ ਕਰਨ ਲਈ ਅਤੇ ਪਰਮਾਣੂ ਸਮੱਗਰੀ ਵੱਲੋਂ ਖ਼ਤਰੇ ਨੂੰ ਵਚਨਬੱਧਤਾ ਪ੍ਰਗਟਾਉਣ ਲਈ ਜੁੜੇ ਹਨ। ਆਸਟੇ੍ਲੀਆ ਇਕ ਯੁਰੇਨੀਅਮ ਨਿਰਮਾਤਾ ਤੇ ਨਿਰਯਾਤ ਦੇ ਤੌਰ ਤੇ ਸੁਰੱਖਿਅਤ ਰੱਖਣ ਲਈ ਮਜ਼ਬੂਤ ਪ੍ਰਬੰਧ ਹੈ । ਪਰਮਾਣੂ ਤੇ ਰੇਡੀਉਲੋਜੀਕਲ ਅੱਤਵਾਦ ਦੀ ਧਮਕੀ ਅੰਤਰ-ਰਾਸ਼ਟਰੀ ਸੁਰਖਿਆਂ ਲਈ ਵੱਡੀ ਚੁਣੌਤੀ ਦੇ ਰੂਪ ਵਿੱਚ ਲਗਾਤਾਰ ਸੰਸਾਰ ਵਿੱਚ ਡਰ ਤੇ ਸਹਿਮ ਦਾ ਮਹੌਲ ਸਿਰਜ ਰਹੀ ਹੈ ।

Welcome to Punjabi Akhbar

Install Punjabi Akhbar
×
Enable Notifications    OK No thanks