ਕੋਵਿੰਡ ਡੈਲਟਾ ਵੇਰਿੰਅਟ ਨਾਲ ਕੈਨੇਡਾ ਦੇ ਬਰੈਂਪਟਨ ਵਾਸੀ ਟਾਂਜ੍ਰਿਟ ਆਪਰੇਟਰ ਅਤੀਫ ਖ਼ਲੀਲ ਦੀ ਮੌਤ

ਨਿਊਯਾਰਕ/ ੳਨਟਾਰੀਓ : ਬੀਤੇਂ ਦਿਨ ਕੈਨੇਡਾ ਦੇ  ੳਨਟਾਰੀਉ ਵਿਖੇ ਕਰੋਨਾ ਨਾਲ ਸਬੰਧਤ ਕੁੱਲ ਆਏ ਨਵੇਂ ਮਾਮਲਿਆ ਵਿੱਚੋ 70% ਤੋ ਵੀ ਵੱਧ ਮਾਮਲੇ ਭਾਰਤ ਵਿੱਚ ਕਹਿਰ ਢਾਹੁਣ ਵਾਲੇ ਕੋਵਿੰਡ ਡੈਲਟਾ ਵੇਰਿੰਅਟ ਦੇ ਹਨ , ਜਿਸ ਰਫਤਾਰ ਨਾਲ ਡੈਲਟਾ ਵੇਰਿੰਅਟ ਦੇ ਮਾਮਲੇ ਸਾਹਮਣੇ ਆਏ ਹਨ ਉਸ ਉਤੇ ਕੈਨੇਡਾ ਦੇ ਸਿਹਤ ਮਾਹਿਰਾ ਨੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।ਜਿਸ ਦੇ ਚੱਲਦਿਆਂ ਕੈਨੇਡਾ ਦੇ  ਬਰੈਂਪਟਨ ਟ੍ਰਾਂਜਿਟ ਚ’ ਕੰਮ ਕਰਨ ਵਾਲੇ  ਇਕ 38 ਸਾਲ ਦੀ ਉਮਰ ਦੇ ਏਸ਼ੀਅਨ ਮੂਲ ਦੇ ਆਪਰੇਟਰ ਅਤੀਫ ਖਲੀਲ ਨਾਮੀ ਵਿਅਕਤੀ ਦੀ ਡੈਲਟਾ ਵੇਰਿੰਅਟ ਦੇ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੋ ਬੱਚਿਆ ਦਾ ਬਾਪ ਸੀ ।ਭਾਂਵੇ ਕਿ ਕੈਨੇਡਾ ਦੀ ੳਨਟਾਰੀਉ ਸਰਕਾਰ ਵੱਲੋ ਲੌਕਡਾਊਨ ਚ ਲਗਾਤਾਰ ਖੁਲ੍ਹ ਦਿੱਤੀ ਜਾ ਰਹੀ ਹੈ ਪਰ ਡੈਲਟਾ ਵੇਰਿੰਅਟ ਦਾ ਇਸ ਤਰਾਂ ਵੱਧਣਾ ਸਾਨੂੰ ਸਭ ਨੂੰ ਤੁਰੰਤ ਸੁਚੇਤ ਜਰੂਰ ਕਰਦਾ ਹੈ ਭਾਵੇ ਹਾਲੇ ਤੱਕ ਉਹ ਸਮਾਂ ਨਹੀਂ ਆਇਆ ਹੈ ਫਿਰ ਵੀ ਸਾਨੂੰ ਸਾਵਧਾਨੀਆ ਵਰਤਣ ਦੀ ਲੋੜ ਹੈ।

Install Punjabi Akhbar App

Install
×