ਆਸਟ੍ਰੇਲੀਆ ਅੰਦਰ ਕਰੋਨ ਟੀਕਾਕਰਣ ਦੀ 2ਏ ਪੜਾਅ ਦੀ ਸ਼ੁਰੂਆਤ -50 ਸਾਲਾਂ ਤੋਂ ਉਪਰਲਿਆਂ ਲਈ ਐਸਟ੍ਰੇਜੈਨੇਕਾ ਦਾ ਟੀਕਾ ਲਗਾਉਣ ਦੀਆਂ ਕਵਾਇਦਾਂ ਸ਼ੁਰੂ

(ਫਾਈਲ ਫੋਟੋ) (ਸਿਹਤ ਵਰਕਰ ਸਿਡਨੀ ਦੇ ਵੈਸਟਮੀਡ ਹਸਪਤਾਲ ਅੰਦਰ ਟੀਕਾਕਰਣ ਹੱਬ ਵਿੱਚ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਤੋਂ ਦੇਸ਼ ਅੰਦਰ ਕਰੋਨਾ ਟੀਕਾਕਰਣ ਦੇ 2ਏ ਪੜਾਅ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਦੇ ਤਹਿਤ ਹੁਣ 50 ਸਾਲਾਂ ਤੋਂ ਉਪਰ ਉਮਰ ਦੇ ਲੋਕਾਂ ਨੂੰ ਮੁੜ ਤੋਂ ਐਸਟ੍ਰੇਜੈਨੇਕਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਵੈਕਸੀਨ ਹੁਣ ਉਕਤ ਵਿਅਕਤੀਆਂ ਨੂੰ ਜਨਰਲ ਪ੍ਰੈਕਟਿਸ਼ਨਰਾਂ ਦੀਆਂ ਰੈਸਪੀਰੇਟਰੀ ਕਲਿਨਿਕਾਂ ਵਿੱਚ ਅਤੇ ਰਾਜ ਅਤੇ ਟੈਰਿਟਰੀਆਂ ਦੀਆਂ ਟੀਕਾਕਰਣ ਕਲਿਨਿਕਾਂ ਵਿੱਚੋਂ ਉਪਲੱਭਧ ਕਰਵਾਈ ਜਾ ਰਹੀ ਹੈ। ਆਉਣ ਵਾਲੀ 17 ਮਈ ਤੋਂ ਇਹ ਵੈਕਸੀਨ ਹੁਣ 2-ਬੀ ਪੜਾਅ ਅਧੀਨ ਜਨਰਲ ਪ੍ਰੈਕਟਿਸ਼ਨਰ (ਸਰਜਰੀਆਂ) ਕੋਲ ਵੀ ਉਪਲੱਭਧ ਹੋ ਜਾਵੇਗੀ। ਇਸ ਪੜਾਅ ਦੌਰਾਨ 15.8 ਮਿਲੀਅਨ ਡੋਜ਼ਾਂ ਦੇਣੀਆਂ ਮਿੱਥੀਆਂ ਗਈਆਂ ਹਨ ਅਤੇ ਇਸ ਵਿੱਚ ਅਜਿਹੇ ਲੋਕ ਵੀ ਸ਼ਾਮਿਲ ਹਨ ਜੋ ਕਿ ਪਹਿਲਾਂ ਇਸ ਟੀਕੇ ਤੋਂ ਵਾਂਝਿਆਂ ਰਹਿ ਗਏ ਸਨ।
ਮੁੱਖ ਸਿਹਤ ਅਧਿਕਾਰੀ, ਪਾਲ ਕੈਲੀ ਨੇ ਕਿਹਾ ਕਿ ਟੀਕਾਕਰਣ ਤੋਂ ਬਾਅਦ ਦੀਆਂ ਕਿਸੇ ਕਿਸਮ ਦੀਆਂ ਸਮੱਸਿਆਵਾਂ -ਜਿਵੇਂ ਕਿ ਬਲੱਡ ਕਲਾਟਿੰਗ, ਆਦਿ ਦੀ ਦੇਖਰੇਖ ਵਾਸਤੇ, ਸਿਹਤ ਅਧਿਕਾਰੀ ਲਗਾਤਾਰ ਅਤੇ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਉਚੇਚੇ ਤੌਰ ਤੇ ਲੋਕਾਂ ਨੂੰ ਕਿਹਾ ਕਿ ਭਾਰਤ ਦਾ ਹਾਲ ਦੇਖ ਲਵੋ ਅਤੇ ਸਰਕਾਰ ਦੀ ਮੁਹਿੰਮ ਵਿੱਚ ਹਿੱਸਾ ਪਾਉ, ਅਸੀਂ ਨਹੀਂ ਚਾਹੁੰਦੇ ਕਿ ਭਾਰਤ ਵਰਗਾ ਹਾਲ ਆਸਟ੍ਰੇਲੀਆ ਅੰਦਰ ਵੀ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਟੀਕਾ, ਲੋਕਾਂ ਦੀ ਚਾਹਤ ਅਨੁਸਾਰ ਹੀ ਲਗਾਇਆ ਜਾਂਦਾ ਹੈ ਪਰੰਤੂ ਇਸ ਵਾਸਤੇ ਸਾਲ ਦੇ ਅੰਤ ਤੱਕ ਇੰਤਜ਼ਾਰ ਕਰਨਾ ਵਾਜਿਬ ਨਹੀਂ ਹੈ।
ਕੌਮੀ ਪੱਧਰ ਉਪਰ ਕੋਵਿਡ-19 ਟੀਕਾਕਰਣ ਕੇ ਕਮਿਸ਼ਨਰ ਜੇਨ ਹਾਲਟਨ ਨੇ ਵੀ ਕਿਹਾ ਕਿ ਦੇਸ਼ ਵਿੱਚ ਇਸ ਮੁਹਿੰਮ ਨੂੰ ਵੱਡੇ ਪੱਧਰ ਉਪਰ ਚਲਾਇਆ ਜਾਣਾ ਲੋਚਦਾ ਹੈ ਤਾਂ ਜੋ ਕੋਈ ਵੀ ਆਸਟ੍ਰੇਲੀਆਈ, ਇਸ ਟੀਕਾਕਰਣ ਤੋਂ ਵਾਂਝਿਆਂ ਨਾ ਰਹਿ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks