ਕਰੋਨਾ ਵੈਕਸਿਨ ਦੀ ਰਿਪੋਰਟ ਤੋਂ ਬਾਅਦ ਦਵਾਈਆਂ ਬਣਾਉਣ ਵਾਲੀ ਕੰਪਨੀ ਦੇ ਸ਼ੇਅਰਾਂ ਵਿੱਚ ਉਛਾਲ

(ਦ ਏਜ ਮੁਤਾਬਿਕ) ਬ੍ਰਿਟਿਸ਼-ਸਵੀਡਿਸ਼ ਡਰੱਗ ਕੰਪਨੀ ‘ਐਸਟ੍ਰੇਜੈਨੇਕਾ’ ਦੇ ਸ਼ੇਅਰਾਂ ਵਿੱਚ ਅਚਾਨਕ ਰਾਤੋ ਰਾਤ 1.7% ਦਾ ਉਛਾਲ ਆ ਗਿਆ ਹੈ ਅਤੇ ਇਸ ਦਾ ਕਾਰਨ ਕੰਪਨੀ ਵੱਲੋਂ ਆਕਸਫਰਡ ਯੂਨੀਵਰਸਿਟੀ ਨਾਲ ਮਿਲ ਕੇ ਤਿਆਰ ਕੀਤੀ ਜਾ ਰਹੀ ਕੋਵਿਡ-19 ਵੈਕਸਿਨ ਦੇ ਬਿਹਤਰ ਨਤੀਜਿਆਂ ਨੂੰ ਦੱਸਿਆ ਜਾ ਰਿਹਾ ਹੈ। ‘ਦ ਫਾਇਨੈਂਸ਼ਿਅਲ ਟਾਈਮਜ਼’ ਨੇ ਆਪਣੀ ਰਿਪੋਰਟ ਅੰਦਰ ਦੱਸਿਆ ਹੈ ਕਿ ਉਕਤ ਵੈਕਸਿਨ ਦੇ ਟ੍ਰਾਇਲ ਅਧੀਨ ਇਹ ਪਾਇਆ ਗਿਆ ਹੈ ਕਿ ਵੱਡੀ ਉਮਰ ਦੇ ਲੋਕਾਂ (ਕਰੋਨਾ ਗ੍ਰਸਤ) ਦੀ ਸਿਹਤ ਵਿੱਚ ਕਾਫੀ ਸੁਧਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਮਰੀਜ਼ਾਂ ਅੰਦਰ ਐਂਟੀਬਾਡੀਜ਼ ਅਤੇ ਟੀ-ਸੈਲਾਂ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਨਿਰੰਤਰ ਹੋ ਵੀ ਰਿਹਾ ਹੈ। ਮੈਗਜ਼ੀਨ ਨੇ ਇਹ ਵੀ ਕਿਹਾ ਹੈ ਕਿ ਇਸ ਸੰਪੂਰਨ ਟ੍ਰਾਇਲ ਦੇ ਨਤੀਜੇ ਜਲਦੀ ਹੀ ਪੇਪਰ ਦੇ ‘ਕਲਿਨੀਕਲ ਜਰਨਲ’ ਵਿੱਚ ਨਸ਼ਰ ਕੀਤੇ ਜਾਣਗੇ। ਸਤੰਬਰ ਦੇ ਮਹੀਨੇ ਵਿੱਚ ਇੱਕ ਵਿਅਕਤੀ ਦੇ ਇਸ ਟ੍ਰਾਇਲ ਦੌਰਾਨ ਬੀਮਾਰ ਹੋ ਜਾਣ ਕਾਰਨ ਅਮਰੀਕਾ ਵਿੱਚ ਇਸ ਨੂੰ ਰੋਕ ਦਿੱਤਾ ਗਿਆ ਸੀ, ਅਤੇ ਹੁਣ ਪਿੱਛਲੇ ਹਫਤੇ ਦੇ ਅੰਤ ਵਿੱਚ ਇਸਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਕੰਪਨੀ ਦੇ ਸ਼ੇਅਰਾਂ ਵਿੱਚ 8077 (ਗ੍ਰੇਟ ਬ੍ਰਿਟੈਨ ਪੈਨਸ) ਦਾ ਉਛਾਲ ਆਇਆ ਹੈ ਅਤੇ ਇਹ 1.7% ਕੁੱਲ ਲਾਭ ਬਣਦਾ ਹੈ। ਦਿਸੰਬਰ ਅਤੇ ਜਨਵਰੀ ਦੇ ਮਹੀਨਿਆਂ ਅੰਦਰ ਵੈਕਸਿਨ ਦੀ ਉਪਲਭਧਤਾ ਦੀਆਂ ਖ਼ਬਰਾਂ ਨੇ ਵੀ ਇਸ ਉਪਰ ਵਧੀਆ ਅਸਰ ਪਾਇਆ ਹੈ।

Install Punjabi Akhbar App

Install
×