ਮੇਅਰ ਡੱਗ ਮੈਕੱਲਮ ਵੱਲੋਂ ਸਰੀ ਵਿਚ ਫਰੇਜ਼ਰ ਰਿਵਰ ਦੇ ਕੰਢੇ ਅਸਥ-ਘਾਟ ਬਣਾਉਣ ਦਾ ਵਾਅਦਾ

(ਸਰੀ)- 15 ਅਕਤੂਬਰ ਨੂੰ ਹੋ ਰਹੀਆਂ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ ਦਿਲ ਜਿੱਤਣ ਲਈ ਸਰੀ ਦੇ ਮੇਅਰ ਡੱਗ ਮੈਕੱਲਮ ਨੇ ਸਾਊਥ ਏਸ਼ੀਅਨ ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿਚ ਰਖਦਿਆਂ ਫਰੇਜ਼ਰ ਰਿਵਰ ਦੇ ਕੰਢੇ ਇਕ ਅਸਥ-ਘਾਟ ਬਣਾਉਣ ਦਾ ਵਾਅਦਾ ਕੀਤਾ ਹੈ, ਜਿੱਥੇ ਭਾਰਤੀ ਸੰਸਕ੍ਰਿਤੀ ਅਨੁਸਾਰ ਸਵਰਗ ਸਿਧਾਰ ਜਾਣ ਵਾਲੇ ਵਿਅਕਤੀ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾ ਸਕਣਗੀਆਂ।

ਇਸ ਸਬੰਧੀ ਸਰੀ ਸੇਫ ਕੋਲੀਜ਼ਨ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਅਨੁਸਾਰ ਇਸ ਅਸਥ-ਘਾਟ ਦੀ ਉਸਾਰੀ ਵਾਸਤੇ ਸਰੀ ਵਿਚ ਫਰੇਜ਼ਰ ਰਿਵਰ ਦੇ ਕੰਢੇ ਪਟੂਲੋ ਬ੍ਰਿਜ਼ ਦੇ ਨੇੜੇ ਬਰਾਊਨਜ਼ ਵਿਲੇ ਬਾਰ ਪਾਰਕ ਵਿਖੇ ਸਥਾਨ ਦੀ ਪਛਾਣ ਕੀਤੀ ਗਈ ਹੈ। ਮੇਅਰ ਡੱਗ ਮੈਕਲਮ ਨੇ ਕਿਹਾ ਹੈ ਕਿ ਜੇਕਰ ਉਹ ਸਿਟੀ ਚੋਣਾਂ ਵਿਚ ਦੁਬਾਰਾ ਚੁਣੇ ਜਾਂਦੇ ਹਨ ਤਾਂ ਸਿਟੀ ਦੀ ਪਹਿਲੀ ਮੀਟਿੰਗ ਵਿਚ ਹੀ ਇਸ ਅਸਥ-ਘਾਟ ਦੀ ਉਸਾਰੀ ਦਾ ਐਲਾਨ ਕੀਤਾ ਜਾਵੇਗਾ।

(ਮਨਦੀਪ ਸਿੰਘ ਨਾਗਰਾ)

ਇਸੇ ਦੌਰਾਨ ਸਰੀ ਦੇ ਕੌਂਸਲਰ ਮਨਦੀਪ ਸਿੰਘ ਨਾਗਰਾ ਨੇ ਦੱਸਿਆ ਹੈ ਕਿ ਸਿਟੀ ਵੱਲੋਂ ਸਰੀ ਵਿਚ ਇਹ ਅਸਥ-ਘਾਟ ਬਣਾਉਣ ਲਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਉਪਰ ਮਨਜ਼ੂਰੀ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿਟੀ ਕੌਂਸਲ ਵੱਲੋਂ ਫਰੇਜ਼ਰ ਰਿਵਰ ਦੇ ਕਿਨਾਰੇ Brownsville Bar Park 11931- Old Yale Road Surrey ਵਿਖੇ ਅਤਿ ਆਧੁਨਿਕ ਸਹੂਲਤਾਂ ਵਾਲਾ ਇਹ ਅਸਥ ਘਾਟ ਬਣਾਏ ਜਾਣ ਦਾ ਫੈਸਲਾ ਇਤਿਹਾਸਕ ਹੋਵੇਗਾ ਜੋ ਮੇਅਰ ਡੱਗ ਮੈਕੱਲਮ ਦੇ ਸਰੀ ਨਿਵਾਸੀਆਂ ਨਾਲ ਕੀਤੇ ਹੋਰ ਵਾਅਿਦਆਂ ਦੀ ਪੂਰਤੀ ਵਾਂਗ ਲੋਕ ਮਨਾਂ ਉਪਰ ਅਮਿਟ ਛਾਪ ਵਾਂਗ ਉਕਿਰਆ ਜਾਵੇਗਾ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×