ਆਸਾਰਾਮ ਜਬਰ ਜਨਾਹ ਕੇਸ ਦੇ ਇੱਕ ਹੋਰ ਗਵਾਹ ਦੀ ਹੱਤਿਆ

ਮੁਜ਼ੱਫ਼ਰਨਗਰ ‘ਚ ਨਵੀਂ ਮੰਡੀ ਕੋਤਵਾਲੀ ਖੇਤਰ ਦੇ ਜਾਨਸਠ ਰੋਡ ‘ਤੇ ਸੰਤ ਆਸਾਰਾਮ ਦੇ ਨੌਕਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਅਖਿਲ ਗੁਪਤਾ ਨਾਮ ਦਾ ਇਹ ਸ਼ਖ਼ਸ ਆਸਾਰਾਮ ਦੇ ਆਸ਼ਰਮ ‘ਚ ਨੌਕਰੀ ਕਰਦਾ ਸੀ ਤੇ ਜਦੋਂ ਆਸਾਰਾਮ ਨੂੰ ਜਬਰ ਜਨਾਹ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਗੁਜਰਾਤ ਪੁਲਿਸ ਅਖਿਲ ਗੁਪਤਾ ਨੂੰ ਮੁਜ਼ੱਫ਼ਰਨਗਰ ਤੋਂ ਪੁੱਛਗਿੱਛ ਲਈ ਆਪਣੇ ਨਾਲ ਗੁਜਰਾਤ ਲੈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਖਿਲ ਗੁਪਤਾ ਨੇ ਆਸਾਰਾਮ ਨੂੰ ਲੈ ਕੇ ਕਈ ਅਹਿਮ ਖ਼ੁਲਾਸੇ ਕੀਤੇ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਅਖਿਲ ਗੁਪਤਾ ਨੂੰ ਸਰਕਾਰੀ ਗਵਾਹ ਵੀ ਬਣਾਇਆ ਗਿਆ ਸੀ। ਹਾਲਾਂਕਿ ਸਰਕਾਰੀ ਗਵਾਹ ਦੇ ਮਾਮਲੇ ‘ਚ ਮੁਜ਼ੱਫ਼ਰਨਗਰ ਪੁਲਿਸ ਅਜੇ ਕੋਈ ਪੁਸ਼ਟੀ ਨਹੀਂ ਕਰ ਰਹੀ ਹੈ।