ਬ੍ਰਿਟੇਨ ਵਿੱਚ ਕਾਨੂੰਨ ਦੇ ਸ਼ਿਕੰਜੇ ਵਿੱਚ ਫਸੇ ਹੋਏ ਜੂਲੀਅਨ ਅਸਾਂਜੇ ਦੇ ਮਾਮਲੇ ਬਾਰੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਮਾਮਲੇ ਨੂੰ ਪੂਰੀ ਰਣਨੀਤੀ ਅਤੇ ਰਾਜਨੀਤੀ ਦੇ ਮੱਦੇਨਜ਼ਰ ਸੁਲਝਾਇਆ ਜਾਵੇਗਾ ਅਤੇ ਇਸ ਵਾਸਤੇ ਹਰ ਪਾਸੇ ਦੇ ਰਾਜਨੀਤਿਕ ਸੰਬੰਧਾਂ ਅਤੇ ਕੂਨਟੀਤੀ ਦਾ ਸਹਾਰਾ ਵੀ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮਾਮਲੇ ਟਵਿਟਰ ਆਦਿ ਉਪਰ ਗੱਲਾਂ ਲਿੱਖ ਕੇ ਨਹੀਂ ਸੁਲਝਦੇ ਸਗੋਂ ਇਸ ਵਾਸਤੇ ਪੂਰਨ ਤੌਰ ਤੇ ਕਾਨੂੰਨੀ ਰਾਹਾਂ ਉਪਰ ਚੱਲ ਕੇ ਹੀ ਇਨ੍ਹਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਉਸ ਵਾਸਤੇ ਅਸੀਂ ਪੂਰੀ ਵਾਹ ਲਗਾ ਦਿਆਂਗੇ ਪਰੰਤੂ ਪਰੋਟੋਕੋਲ ਦਾ ਵੀ ਪੂਰਨ ਤੌਰ ਤੇ ਧਿਆਨ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ, ਯੂ.ਕੇ. ਦੀ ਹੋਮ ਸੈਕਟਰੀ ਪ੍ਰੀਤੀ ਪਟੇਲ ਨੇ ਸ੍ਰੀ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਉਧਰ, ਅਸਾਂਜੇ ਦੀ ਪਤਨੀ -ਸਟੈਲਾ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਨਾ੍ਹਂ ਨੂੰ, ਆਪਣੀ ਜਾਨ ਪ੍ਰਤੀ ਕਾਫੀ ਚਿੰਤਾ ਸਤਾ ਰਹੀ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਉਨ੍ਹਾਂ ਦੇ ਪਤੀ ਨੂੰ ਜਲਦੀ ਤੋਂ ਜਲਦੀ ਰਿਹਾ ਕਰਵਾਇਆ ਜਾਵੇ ਤਾਂ ਜੋ ਉਹ ਆਪਣੇ ਘਰ ਸੁਰੱਖਿਅਤ ਆ ਸਕਣ।
ਆਸਟ੍ਰੇਲੀਆਈ ਕਾਨੂੰਨੀ ਮਾਹਿਰਾਂ ਨੂੰ ਯੂ.ਕੇ. ਹਾਈ ਕੋਰਟ ਨੇ 14 ਦਿਨਾਂ ਦਾ ਸਮਾਂ, ਅਪੀਲ ਕਰਨ ਲਈ ਦਿੱਤਾ ਹੋਇਆ ਹੈ ਅਤੇ ਇਸ ਉਪਰ ਹੁਣ ਕਾਨੂੰਨੀ ਮਾਹਿਰਾਂ ਦੀਆਂ ਆਪਸੀ ਸਲਾਹ ਮਸ਼ਵਰੇ ਜਾਰੀ ਹਨ।