ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ ਐਸਬੈਸਟੋਸ ਦੀ ਜਾਣਕਾਰੀ ਲਈ ਹਫ਼ਤਾ

ਬੈਟਰ ਰੈਗੁਲੇਸ਼ਨ ਸਬੰਧੀ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਐਸਬੈਸਟੋਸ ਦੀ ਜਾਣਕਾਰੀ ਅਤੇ ਇਸ ਦੇ ਸਰੀਰ ਉਪਰ ਘਾਤਕ ਅਸਰਾਂ ਬਾਰੇ ਲੋਕਾਂ ਨੂੰ ਚੇਤੰਨ ਕਰਨ ਪ੍ਰਤੀ ਪੂਰਾ ਇੱਕ ਹਫ਼ਤਾ ਇਸੇ ਕਾਰਨ ਵਜੋਂ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 1990 ਦੌਰਾਨ ਜਾਂ ਇਸਤੋਂ ਪਹਿਲਾਂ ਬਣੀਆਂ ਇਮਾਰਤਾਂ ਆਦਿ ਵਿਚ ਅਜਿਹੀਆਂ ਵਸਤੂਆਂ ਦਾ ਇਸਤੇਮਾਲ ਆਮ ਹੀ ਹੁੰਦਾ ਸੀ ਜਿਨ੍ਹਾਂ ਵਿੱਚ ਕਿ ਐਸਬੈਸਟੋਸ ਦੀ ਮਾਤਰਾ ਕਾਫੀ ਮੌਜੂਦ ਹੁੰਦੀ ਸੀ। ਇਹ ਪਦਾਰਥ ਵੈਸੇ ਤਾਂ ਆਮ ਤੌਰ ਤੇ ਜੇਕਰ ਇਸ ਦੀਆਂ ਸ਼ੀਟਾਂ ਠੀਕ ਠਾਕ ਹਨ ਤਾਂ ਫੇਰ ਇਹ ਦਬਿਆ ਹੀ ਰਹਿੰਦਾ ਹੈ ਪਰੰਤੂ ਇਨ੍ਹਾਂ ਸ਼ੀਟਾਂ ਆਦਿ ਵਿੱਚ ਸੁਰਾਖ ਕਰਨ ਨਾਲ ਅਤੇ ਜਾਂ ਫੇਰ ਇਨ੍ਹਾਂ ਦੀ ਤੋੜ ਭੰਨ ਆਦਿ ਕਾਰਨ ਇਹ ਰੇਸ਼ਾ ਨੁਮਾ ਪਦਾਰਥ ਬਾਹਰ ਨਿਕਲ ਕੇ ਛੋਟੇ ਛੋਟੇ ਰੇਸ਼ਿਆਂ ਦੇ ਰੂਪ ਵਿੱਚ ਫੈਲ ਜਾਂਦਾ ਹੈ ਅਤੇ ਸਾਹ ਦੇ ਜ਼ਰੀਏ ਸਾਰੇ ਸਰੀਰ ਆਦਿ ਵਿੱਚ ਚਲਾ ਜਾਂਦਾ ਹੈ ਅਤੇ ਸਾਫ ਤੌਰ ਤੇ ਨੁਕਸਾਨਦਾਇਕ ਹੋ ਜਾਂਦਾ ਹੈ।
ਹੁਣੇ ਹੁਣੇ ਸਾਲ 2020/21 ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਭਰ ਵਿੱਚ 333 ਅਜਿਹੇ ਮੀਰਜ਼ਾਂ ਦੇ ਮਾਮਲੇ ਸਾਹਮਣੇ ਆਏ ਹਨ ਜੋ ਕਿ ਉਕਤ ਰੇਸ਼ਾ ਨੁਮਾ ਪਦਾਰਥ ਕਾਰਨ, ਧੂੜ ਤੋਂ ਹੋਣ ਵਾਲੀ ਕਿਸੇ ਨਾ ਕਿਸੇ ਕਿਸਮ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ ਅਤੇ ਉਸ ਬਿਮਾਰੀ ਦਾ ਮੂਲ ਇਸੇ ਪਦਾਰਥ ਨੂੰ ਪਾਇਆ ਜਾ ਰਿਹਾ ਹੈ।
ਬੀਤੇ ਸਾਲ, ਜਨਤਕ ਤੌਰ ਤੇ 27321 ਅਜਿਹੀਆਂ ਅਰਜ਼ੀਆਂ ਆਈਆਂ ਸਨ ਜਿਨ੍ਹਾਂ ਵਿੱਚ ਕਿ ਐਸਬੈਸਟੋਸ ਵਾਲੀਆਂ ਹਾਨੀਕਾਰਕ ਸ਼ੀਟਾਂ ਨੂੰ ਬਦਲਣ ਸਬੰਧੀ ਆਗਿਆ ਮੰਗੀਆਂ ਗਈਆਂ ਸਨ ਪਰੰਤੁ ਹਾਲੇ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ ਇਸ ਪ੍ਰਤੀ ਸੁਚੇਤ ਨਹੀਂ ਹਨ।
ਅਜਿਹੇ ਲੋਕ ਜਿਨ੍ਹਾਂ ਦੇ ਘਰ 1990 ਜਾਂ ਇਸਤੋਂ ਪਹਿਲਾਂ ਦੇ ਹਨ, ਉਦੋਂ ਤੱਕ ਸੁਰੱਖਿਅਤ ਹਨ ਜਦੋਂ ਤੱਕ ਕਿ ਅਜਿਹੀਆਂ ਸ਼ੀਟਾਂ ਦੀ ਤੋੜ ਭੰਨ ਨਹੀਂ ਹੁੰਦੀ ਪਰੰਤੂ ਜੇਕਰ ਉਹ ਇਨ੍ਹਾਂ ਨੂੰ ਬਦਲ ਹੀ ਲੈਣ ਤਾਂ ਫੇਰ ਇਸ ਵਰਗੀ ਰੀਸ ਹੀ ਨਹੀਂ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×