ਵੈਨਕੂਵਰ ਦੇ ਉਘੇ ਕਾਰੋਬਾਰੀ ਆਸਾ ਸਿੰਘ ਜੌਹਲ ਦੇ ਗਏ ਸਦੀਵੀ ਵਿਛੋੜਾ

ਸਰੀ – ਵੈਨਕੂਵਰ ਦੇ ਉਘੇ ਕਾਰੋਬਾਰੀ ਤੇ ਲੰਬਰ ਕਿੰਗ ਵਜੋ ਜਾਣੇ ਜਾਂਦੇ ਸ ਆਸਾ ਸਿੰਘ ਜੌਹਲ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 99 ਵਰਿਆਂ ਦੇ ਸਨ। ਉਹਨਾਂ ਲੰਬਰ ਕਾਰੋਬਾਰ ਤੋ ਇਲਾਵਾ ਸਮਾਜ ਸੇਵਾ ਦੇ ਖੇਤਰ ਵਿਚ ਭਾਰੀ ਨਾਮਣਾ ਖੱਟਿਆ। ਸੈਂਕੜੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਨਾਲ ਉਹਨਾਂ ਨੇ ਕਈ ਸੰਸਥਾਵਾਂ ਨੂੰ ਮਿਲੀਅਨ ਡਾਲਰ ਦਾਨ ਕੀਤੇ। ਗੁ ਗੁਰੂ ਨਾਨਕ ਨਿਵਾਸ ਰਿਚਮੰਡ ਦੇ ਨਿਰਮਾਣ ਵਿਚ ਉਹਨਾਂ ਦਾ ਵੱਡਾ ਯੋਗਦਾਨ ਸੀ। ਉਹਨਾਂ ਦੀਲਸਮਾਜਿਕ ਦੇਣ ਲਈ ਉਹਨਾਂ ਨੂੰ ਆਰਡਰ ਆਫ ਬੀਸੀ ਅਤੇ ਆਰਡਰ ਆਫ ਕੈਨੇਡਾ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬ ਦੇ ਜਿਲਾ ਜਲੰਧਰ ਦੇ ਪਿੰਡ ਜੌਹਲ ਨਾਲ ਸਬੰਧਿਤ ਆਸਾ ਸਿੰਘ ਜੌਹਲ 1924 ਵਿਚ ਨੰਨੇ ਬੱਚੇ ਵਜੋ ਕੈਨੇਡਾ ਪੁੱਜੇ ਸਨ। ਉਹਨਾਂ ਦੇ ਪਿਤਾ ਸ ਪ੍ਰਤਾਪ ਸਿੰਘ ਜੌਹਲ 1906 ਵਿਚ ਵੈਨਕੂਵਰ ਆਏ ਸਨ।

ਉਹਨਾਂ ਦੇ ਸਦੀਵੀ ਵਿਛੋੜੇ ਉਪਰ ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ ਅਤੇ ਕਈ ਹੋਰ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੀ ਕੈਨੇਡੀਅਨ ਸਮਾਜ ਅਤੇ ਪੰਜਾਬੀ ਭਾਈਚਾਰੇ ਨੂੰ ਵੱਡੀ ਦੇਣ ਨੂੰ ਯਾਦ ਕੀਤਾ ਹੈ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks