ਆਸਟ੍ਰੇਲੀਆ ਅੰਦਰ ਔਰਤਾਂ, ਐਬੋਰਿਜਨਲਾਂ ਅਤੇ ਅੰਗ੍ਰੇਜ਼ੀ ਨਾ ਸਮਝਣ ਵਾਲਿਆਂ ਵਿੱਚ ਕਰੋਨਾ ਵੈਕਸੀਨ ਪ੍ਰਤੀ ਡਰ ਦਾ ਮਾਹੌਲ -ਇੱਕ ਸਰਵੇਖਣ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਿਵੇਂ ਜਿਵੇਂ ਦੇਸ਼ ਅੰਦਰ ਕਰੋਨਾ ਵੈਕਸੀਨ ਦੇ ਵਿਤਰਣ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿਵੇਂ ਤਿਵੇਂ ਦੇਸ਼ ਦੀਆਂ ਔਰਤਾਂ, ਐਬੋਰਿਜਨਲ ਲੋਕਾਂ ਅਤੇ ਅੰਗ੍ਰੇਜ਼ੀ ਭਾਸ਼ਾ ਦਾ ਗਿਆਨ ਨਾ ਰੱਖਣ ਵਾਲਿਆਂ ਅੰਦਰ ਇੱਕ ਅਜੀਬ ਜਿਹੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਇੱਕ ਸਰਵੇਖਣ ਵਿੱਚ ਸਾਹਮਣੇ ਇਹ ਆ ਰਿਹਾ ਹੈ ਕਿ ਉਕਤ ਲੋਕ ਕਰੋਨਾ ਵਾਲਾ ਟੀਕਾ ਲਗਵਾਉਣ ਤੋਂ ਕਿਨਾਰਾ ਕਰ ਰਹੇ ਹਨ। ਦ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਨੇ ਉਕਤ ਸਰਵੇਖਣ ਕਰਕੇ ਇਹ ਰਿਪੋਰਟ ਜ਼ਾਹਿਰ ਕੀਤੀ ਹੈ ਅਤੇ ਇਸ ਸਰਵੇਖਣ ਦੌਰਾਨ ਉਨ੍ਹਾਂ ਨੇ 3,500 ਅਜਿਹੇ ਵਿਅਕਤੀਆਂ ਨਾਲ ਗੱਲਬਾਤ ਕੀਤੀ। ਬੀਤੇ ਮਹੀਨੇ ਜਨਵਰੀ ਵਿੱਚ ਹੀ ਤਕਰੀਬਨ 20% ਲੋਕਾਂ ਨੇ ਤਾਂ ਇਹ ਕਹਿ ਹੀ ਦਿੱਤਾ ਸੀ ਕਿ ਉਹ ਠੀਕ ਹਨ ਅਤੇ ਅਜਿਹੀ ਕੋਈ ਵੀ ਦਵਾਈ ਨਹੀਂ ਲੈਣਗੇ। ਬੀਤੇ ਸਾਲ ਵੀ ਅਗਸਤ ਦੇ ਮਹੀਨੇ ਵਿੱਚ ਅਜਿਹੇ ਹੀ ਇੱਕ ਸਰਵੇਖਣ ਦੌਰਾਨ 12% ਲੋਕਾਂ ਨੇ ‘ਨਾਂਹ’ ਵਿਚ ਹੀ ਆਪਣੀ ਰਾਇ ਰੱਖੀ ਸੀ ਅਤੇ ਤਕਰੀਬਨ 33% ਦਾ ਕਹਿਣਾ ਸੀ ਉਹ ਉਕਤ ਕਿਸੇ ਵੀ ਦਵਾਈ ਦੀ ‘ਜ਼ਿਆਦਾ’ ਇੱਛਾ ਨਹੀਂ ਰੱਖਦੇ ਅਤੇ 10 ਵਿੱਚੋਂ ਮਹਿਜ਼ 1 ਦਾ ਕਹਿਣਾ ਸੀ ਕਿ ਉਹ ਕਰੋਨਾ ਤੋਂ ਬਚਾਉ ਦੀ ਦਵਾਈ ਲੈਣਗੇ।
ਜ਼ਿਕਰਯੋਗ ਹੈ ਕਿ ਇਹ ਸਰਵੇਖਣ ਉਦੋਂ ਸਾਹਮਣੇ ਆ ਰਿਹਾ ਹੈ ਜਦੋਂ ਕਿ ਮੋਰੀਸਨ ਸਰਕਾਰ ਨੇ ਦੇਸ਼ ਦੇ ਨਿਵਾਸੀਆਂ ਨੂੰ ਮਾਈਗੋਪ ਅਤੇ ਮੈਡੀਕੇਅਰ ਜਿਹੀਆਂ ਆਨਲਾਈਨ ਅਕਾਊਂਟਾਂ ਨਾਲ ਆਪਣਾ ਰਾਬਤਾ ਕਾਇਮ ਕਰਨ ਨੂੰ ਕਿਹਾ ਹੈ ਤਾਂ ਜੋ ਹਰ ਇੱਕ ਨੂੰ ਕਰੋਨਾ ਵੈਕਸੀਨ ਦਿੱਤੇ ਜਾਣ ਦੇ ਸਬੂਤ ਵਜੋਂ ਇੱਕ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਨਾਮ-ਪਤਾ ਅਜਿਹੇ ਵਿਅਕਤੀਆਂ ਵਿੱਚ ਦਰਜ ਹੋ ਸਕੇ ਜਿਨ੍ਹਾਂ ਨੇ ਐਂਟੀ ਕਰੋਨਾ ਵੈਕਸੀਨ ਲਈ ਹੈ ਅਤੇ ਇਨ੍ਹਾਂ ਵਿਚ ਦੇਸ਼ ਦੇ ਮੂਲ-ਨਿਵਾਸੀ, ਹੋਰ ਨਿਵਾਸੀ ਅਤੇ ਵੀਜ਼ਾ ਧਾਰਕ ਵੀ ਸ਼ਾਮਿਲ ਹਨ।

Install Punjabi Akhbar App

Install
×