60 ਮੈਡਵੇਕ ਬੰਧਕਾਂ ਨੂੰ ਹਾਲ ਵਿੱਚ ਹੀ ਬ੍ਰਿਜਿੰਗ ਵੀਜ਼ਾ ਦੇ ਤਹਿਤ ਮਿਲੀ ਆਜ਼ਾਦੀ ਪਰੰਤੂ ਵਕੀਲਾਂ ਦਾ ਮੰਨਣਾ ਕਿ ਉਹ ਹਾਲੇ ਵੀ ਕੈਦੀ ਹੀ ਹਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਰਕਾਰੀ ਆਂਕੜਿਆਂ ਦਾ ਕਹਿਣਾ ਹੈ ਕਿ ਬੀਤੇ ਸਾਲ ਨਵੰਬਰ ਦੇ ਮਹੀਨੇ ਤੱਕ 12,000 ਅਜਿਹੇ ਸ਼ਰਣਾਰਥੀਅ -ਜਿਹੜੇ ਕਿ ਗੈਰ-ਕਾਨੂੰਨੀ ਤਰੀਕਿਆਂ ਦੇ ਨਾਲ ਕਿਸ਼ਤੀਆਂ ਵਿੱਚ ਬੈਠ ਕੇ ਆਸਟ੍ਰੇਲੀਆ ਦੀਆਂ ਸਮੁੰਦਰੀ ਸੀਮਾਵਾਂ ਵਿੱਚ ਆਏ ਸਨ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਵੱਲੋਂ ਬੰਧਕ ਬਣਾ ਲਏ ਗਏ ਸਨ, ਉਨ੍ਹਾਂ ਨੂੰ ਥੋੜ੍ਹੇ ਸਮੇਂ ਦੇ ਬ੍ਰਿਜਿੰਗ ਵੀਜ਼ਾ ਦੇ ਕੇ ਆਸਟ੍ਰੇਲੀਆ ਦੀ ਧਰਤੀ ਉਪਰ ਰਹਿਣ ਅਤੇ ਕੰਮ ਆਦਿ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ ਪਰੰਤੂ ਮਾਹਿਰ ਵਕੀਲਾਂ ਦਾ ਮੰਨਣਾ ਹੈ ਕਿ ਇਹ ਆਜ਼ਾਦੀ ਕੋਈ ਆਜ਼ਾਦੀ ਨਹੀਂ ਅਤੇ ਉਹ ਹਾਲੇ ਵੀ ਕੈਦੀ ਹੀ ਹਨ ਕਿਉਂਕਿ ਉਨ੍ਹਾਂ ਨੂੰ ਵਾਰੀ ਵਾਰੀ ਡਿਟੈਂਸ਼ਨ ਸੈਂਟਰਾਂ ਵਿੱਚ ਜਾ ਕੇ ਆਪਣੀ ਹਾਜ਼ਰੀ ਲਗਾਉਣੀ ਪੈਂਦੀ ਹੈ ਅਤੇ ਵੀਜ਼ਾ ਖ਼ਤਮ ਹੋਣ ਤੇ ਜਦੋਂ ਉਨ੍ਹਾਂ ਨੂੰ ਮੁੜ ਤੋਂ ਵੀਜ਼ਾ ਦਿੱਤਾ ਜਾਂਦਾ ਹੈ ਤਾਂ ਉਦੋਂ ਤੱਕ ਡਿਟੈਂਸ਼ਨ ਸੈਂਟਰਾਂ ਵਿੱਚ ਹੀ ਰਹਿਣਾ ਪੈਂਦਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਾਲ ਵਿੱਚ ਦੋ ਵਾਰੀ ਕਾਲਾਂ ਕਰਕੇ ਬੁਲਾਵੇ ਦਿੱਤੇ ਜਾਂਦੇ ਹਨ ਅਤੇ ਲਗਾਤਾਰ ਯਾਦ ਕਰਵਾਇਆ ਜਾਂਦਾ ਹੈ ਕਿ ਉਹ ਇੱਥੇ ਕਿਵੇਂ ਅਤੇ ਕਿਸ ਮਕਸਦ ਦੇ ਤਹਿਤ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਆਪਣਾ ਪੂਰਾ ਸਮਾਂ ਕੰਮ ਵੀ ਨਹੀਂ ਕਰ ਸਕਦੇ। ਵੀਜ਼ਾ ਵਧਵਾਉਣ ਲਈ ਜਦੋਂ ਉਹ ਮੁੜ ਤੋਂ ਡਿਟੈਂਸ਼ਨ ਸੈਂਟਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਈ ਕਈ ਘੰਟੇ ਬਿਠਾ ਕੇ ਰੱਖਿਆ ਜਾਂਦਾ ਹੈ ਅਤੇ ਕਈ ਤਰ੍ਹਾਂ ਦੀ ਪੁੱਛ-ਪੜਤਾਲ ਕੀਤੀ ਜਾਂਦੀ ਹੈ। ਹਾਲ ਵਿੱਚ ਹੀ ਅਜਿਹੇ 60 ਮੈਡਵੈਕ ਬੰਧਕਾਂ ਨੂੰ ਵੀ 6 ਮਹੀਨਿਆਂ ਦੇ ਬ੍ਰਿਜਿੰਗ ਵੀਜ਼ਾ ਦੇ ਤਹਿਤ ਆਸਟ੍ਰੇਲੀਆ ਦੀ ਧਰਤੀ ਉਪਰ ਵਿਚਰਣ ਅਤੇ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ ਪਰੰਤੂ ਉਪਰੋਕਤ ਬੰਧਸ਼ਾਂ ਨੂੰ ਦੇਖਦਿਆਂ ਹੋਇਆਂ ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਲੋਕ ਕੋਈ ਆਜ਼ਾਦ ਨਹੀਂ ਸਗੋਂ ਇੱਕ ਹੋਰ ਤਰੀਕੇ ਨਾਲ ਬੰਧਕ ਹੀ ਹਨ ਅਤੇ ਕਿਸੇ ਸਮੇਂ ਕੀ ਹੋ ਜਾਵੇ ਇਹ ਕੋਈ ਨਹੀਂ ਕਹਿ ਸਕਦਾ ਜਾਂ ਜਾਣ ਸਕਦਾ ਕਿਉਂਕਿ ਇਨ੍ਹਾਂ ਲੋਕਾਂ ਨੂੰ ਆਮ ਨਾਗਰਿਕਾਂ ਜਾਂ ਹੋਰ ਵੀਜ਼ਿਆਂ ਦੇ ਤਹਿਤ ਜਿਹੜੇ ਅਧਿਕਾਰੀ ਦਿੱਤੇ ਜਾਂਦੇ ਹਨ ਉਹ ਪ੍ਰਾਪਤ ਨਹੀਂ ਹੁੰਦੇ। ਇਨ੍ਹਾਂ 60 ਤੋਂ ਇਲਾਵਾ ਹਾਲੇ ਵੀ 100 ਸ਼ਰਣਾਰਥੀ ਅਜਿਹੇ ਹਨ ਜਿਹੜੇ ਕਿ ਮੈਲਬੋਰਨ ਅਤੇ ਬ੍ਰਿਸਬੇਨ ਦੇ ਹੋਟਲਾਂ ਵਿੱਚ ਬੰਧਕ ਬਣਾ ਕੇ ਰੱਖੇ ਹੋਏ ਹਨ ਅਤੇ ਨਿੱਤ ਨਵੀਆਂ ਚਰਚਾਵਾਂ ਦਾ ਵਿਸ਼ਾ ਬਣਦੇ ਹੀ ਰਹਿੰਦੇ ਹਨ।

Install Punjabi Akhbar App

Install
×