ਭਾਰਤੀ ਮੂਲ ਦੇ ਇਕ ਡੇਅਰੀ ਮਾਲਕ ਅਰੁਣ ਕੁਮਾਰ (57) ਜਿਨ੍ਹਾਂ ਦਾ 10 ਜੂਨ ਨੂੰ ਹੈਂਡਰਸਨ ਵਿਖੇ ਇਕ 13 ਅਤੇ ਇਕ 12 ਸਾਲ ਦੇ ਲੜਕੇ ਨੇ ਕਤਲ ਕਰ ਦਿੱਤਾ ਸੀ, ਦੇ ਸਬੰਧ ਵਿਚ ਅਗਲੀ ਸੁਣਵਾਈ ਹੁਣ ਅਗਲੇ ਸਾਲ 2 ਜੂਨ ਨੂੰ ਹੋਵੇਗੀ ਪਹਿਲਾਂ ਇਹ ਬੀਤੇ ਕੱਲ੍ਹ ਮੁਕਰਰ ਕੀਤੀ ਗਈ ਸੀ। ਇਹ ਦੋਵੇਂ ਦੋਸ਼ੀ ਮੰਨੇ ਜਾ ਰਹੇ ਬੱਚੇ ਚਾਇਲਡ ਯੂਥ ਅਤੇ ਪਰਿਵਾਰਾਂ ਦੀ ਨਿਗਰਾਨੀ ਦੇ ਵਿਚ ਹਨ। ਉਸ ਸਮੇਂ ਇਸ ਕਤਲ ਕੇਸ ਦੇ ਸਬੰਧ ਵਿਚ 4 ਹਫਤਿਆਂ ਦਾ ਸਮਾਂ ਰੱਖਿਆ ਗਿਆ ਹੈ ਤਾਂ ਬਹਿਸ ਦੇ ਬਾਅਦ ਫੈਸਲਾ ਦਿੱਤਾ ਜਾ ਸਕੇ। ਅਰੁਣ ਕੁਮਾਰ ਦੇ ਪਰਿਵਾਰ ਮੈਂਬਰ ਇਸ ਫੈਸਲੇ ਤੋਂ ਨਾਖੁਸ਼ ਹਨ।