ਸਿਖਿਅਕ ਸੰਸਥਾਵਾਂ ਅੰਦਰ ਆਰਟਸ ਦੀ ਡਿਗਰੀ ਦੇ ਖਰਚੇ ਵਧਾਉਣ ਤੇ ਵਿਦਿਆਰਥੀਆਂ ਨੂੰ ਲੱਗਾ ਝੱਟਕਾ

(ਐਸ.ਬੀ.ਐਸ.) ਦੇਸ਼ ਅੰਦਰ ਸਿਖਿਅਕ ਅਦਾਰਿਆਂ ਅੰਦਰ ਆਰਟਸ ਦੀ ਤਿੰਨ ਸਾਲਾ ਹਿਊਮੈਨਿਟੀਸ ਡਿਗਰੀ ਦੀ ਫੀਸ 20,000 ਡਾਲਰ ਤੋਂ ਸਿੱਧੀ ਹੀ 43,500 ਡਾਲਰ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਵਿਦਿਆਰਥੀਆਂ ਵਿੱਚ ਕਾਫੀ ਪ੍ਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ। ਲਾਅ ਕਾਂਸਲ ਆਫ ਆਸਟ੍ਰੇਲੀਆ ਦੇ ਪ੍ਰਧਾਨ ਪੌਲਿਨ ਰਾਈਟ ਨੇ ਇਸਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ 113% ਦੀ ਬੜਤ ਆਮ ਲੋਕਾਂ ਲਈ ਠੀਕ ਨਹੀਂ ਹੈ ਅਤੇ ਸਰਕਾਰ ਨੂੰ ਇਸ ਉਪਰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਉਨਾ੍ਹਂ ਇਹ ਵੀ ਕਿਹਾ ਕਿ ਲਾਅ ਦੇ ਖੇਤਰ ਵਿੱਚ ਵੀ 28% ਫੀਸ ਵਧਣ ਵਾਲੀ ਹੈ ਅਤੇ ਪਹਿਲਾਂ ਤੋਂ ਹੀ ਵਿਦਿਆਰਥੀ ਡਰੇ ਹੋਏ ਹਨ ਅਤੇ ਇਸ ਦੇ ਖ਼ਿਲਾਫ਼ ਲੜਨ ਦੀ ਯੋਜਨਾ ਵੀ ਬਣਾ ਰਹੇ ਹਾਂ ਅਤੇ ਹੁਣ ਆਹ ਸਿੱਧਾ ਦੁੱਗਣੇ ਤੋਂ ਵੀ ਜ਼ਿਆਦਾ ਦਾ ਇਜ਼ਾਫਾ -ਨਾ ਮੰਨਣਯੋਗ ਹੈ। ਸਿਖਿਆ ਮੰਤਰੀ ਡਾਨ ਤੇਹਾਨ ਦਾ ਕਹਿਣਾ ਹੈ ਕਿ ਖੇਤੀਬਾੜੀ ਅਤੇ ਮੈਥੇਮੈਟਿਕਸ ਦੀਆਂ ਫੀਸਾਂ ਘਟਾ ਕੇ 28,600 ਡਾਲਰ ਤੋਂ 11,000 ਕਰ ਦਿੱਤੀਆਂ ਗਈਆਂ ਹਨ। ਇਸਤੋਂ ਇਲਾਵਾ ਨਰਸਿੰਗ, ਟੀਚਿੰਗ, ਕਲਿਨਿਕਲ ਸਾਈਕਾਲੋਜੀ, ਵਿਗਿਆਨ, ਸਿਹਤ ਸਿੱਖਆ, ਆਈ.ਈ., ਇੰਜਨਿਅਰਿੰਗ ਅਤੇ ਅੰਗ੍ਰੇਜ਼ੀ ਦੇ ਕੋਰਸਾਂ ਦੀਆਂ ਫੀਸਾਂ ਵੀ ਘਟਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਇਨਾ੍ਹਂ ਖੇਤਰਾਂ ਵਿੱਚ ਆਪਣੀ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ ੳਜਵਲ ਬਣਾਉਣ।

Install Punjabi Akhbar App

Install
×