ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਨੂੰ ਦਿੱਤੀ ਮਾਫ਼ੀ ਰੱਦ ਕਰਨ ਤੋਂ ਬਾਅਦ ਪੰਜਾਬ ਦਾ ਰੁੱਖ ਕਿੱਧਰ ਨੂੰ

protest1212121 lrਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ੨੪ ਸਤੰਬਰ ਨੂੰ ਦਿੱਤੀ ਮੁਆਫ਼ੀ ਦੇਣ ਦੇ ਗੁਰਮਤਿ ਨੂੰ ਆਪੇ ਹੀ ਰੱਦ ਕਰਨ ਦਾ ਐਲਾਨ ੧੬ ਅਕਤੂਬਰ ਨੂੰ ਹੀ ਅਚਾਨਕ ਆਇਆ।ਇਹ ਨਵਾਂ ਗੁਰਮਤਾ, ਉੱਨੀ ਹੀ ਕਾਹਲੀ,ਹੜਬੜਾਹਟ ਅਤੇ ਉਸੇ ਤਰ੍ਹਾਂ ਦੇ ਸਿਆਸੀઠ ਦਬਾਅ ਹੇਠ ਕੀਤਾ ਗਿਆ ਹੈ ਜਿੰਨਾ ਕਿ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਹੁਕਮਨਾਮਾ ਕੀਤਾ ਗਿਆ ਸੀ। ਫ਼ਰਕ ਸਿਰਫ਼ ਐਨਾ ਹੈ ਕਿ ਹੁਣ ਵੱਡਾ ਦਬਾਅ ਅਤੇ ਡਰ ਸਿੱਖ ਜਗਤઠ ਦੇ ਰੋਸ ਅਤੇ ਗ਼ੁੱਸੇ ਦਾ ਸੀ। ਦੁਨੀਆ ਭਰ ਦੇ ਆਮ ਸਿੱਖਾਂ ਵੱਲੋਂ ਪਾਈ ਰਹੀਆਂ ਲਾਹਨਤਾਂ ਦਾ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨੀ ਸੁਰੱਖਿਆ ਦਾ ਹੈ ਜਦੋਂ ਕਿ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਦਬਾਅ ਬਹੁਤਾ ਸਿਆਸੀ ਅਤੇ ਸਰਕਾਰੀ ਸੀ, ਉਸ ਸਥਾਪਤੀ ਦਾ ਸੀ ਜਿਸ ਦੀ ਮਿਹਰ ਸਦਕਾ ਜਥੇਦਾਰઠ ਅਤੇ ਸਿੰਘ ਸਾਹਿਬਾਨ ਤਖ਼ਤਾਂ’ਤੇ ਬਿਰਾਜਮਾਨ ਨੇ।
ਇੱਕ ਹੋਰ ਪੱਖੋਂ ਵੀ ੧੬ ਅਕਤੂਬਰ ਦਾ ਹੁਕਮਨਾਮਾઠ ੨੪ ਸਤੰਬਰ ਦੇ ਗੁਰਮਤਿ ਨਾਲ ਮਿਲਦਾ ਜੁਲਦਾ ਹੈ। ਮਾਫ਼ੀ ਦੇ ਐਲਾਨ ਵਿਚ ਵੀઠ ਡੇਰਾ ਮੁਖੀ ਵੱਲੋਂ ਦਸਵੇਂ ਗੁਰੂઠ ਦਾ ਸਾਂਗ ਰਚਣ ਦੀਆਂ ਤਸਵੀਰਾਂ ਛਾਪਣ ਪਿੱਛੋਂ ਹੋਈ ਹਿੰਸਾ, ਸਿੱਖਾਂ ਅਤੇ ਪ੍ਰੇਮੀਆਂ ਵਿਚਕਾਰ ਹੋਏ ਟਕਰਾਅ, ਕਿੰਨੀਆਂ ਹੀ ਗਈਆਂ ਜਾਨਾਂ ਅਤੇ ਪੈਦਾ ਹੋਏ ਸਮਾਜਿਕ ਤਾਣਾ ਦਾ ਨਾਂ ਤਾਂ ਕੋਈ ਜ਼ਿਕਰ ਸੀ ਅਤੇ ਨਾ ਹੀ ਇਨ੍ਹਾਂ ਲਈ ਕੋਈ ਅਫ਼ਸੋਸ ਜਾਂ ਦੁੱਖ ਜ਼ਾਹਿਰ ਕੀਤਾ ਗਿਆ ਸੀ। ਹੁਣ ਵੀ ਉਸ ਮਾਫ਼ੀ ਵਾਲੇ ਗੁਰਮਤੇ ਨੂੰ ਰੱਦ ਕਰਨ ਵਾਲੇ ਹੁਕਮਨਾਮੇ ਵਿਚ ਸਿੱਖ ਮਨਾਂ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ, ਪਿਛਲੇ ਦਿਨਾਂ ਵਿਚ ਹੋਈ ਹਿੰਸਾ ਅਤੇ ਸਿੱਖਾਂ ਅਤੇ ਗ਼ੈਰ ਸਿੱਖ ਪੰਜਾਬੀਆਂ ਦੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਕੋਈ ਨਾ ਤਾਂ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਤੇ ਕੋਈ ਅਫ਼ਸੋਸ ਜ਼ਾਹਿਰ ਕੀਤਾ ਗਿਆ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਸਿੰਘ ਸਾਹਿਬਾਨ ਵੱਲੋਂ ਇਸ ਹੁਕਮਨਾਮੇ ਵਿਚ ਨਾ ਹੀ ਆਪਣੇ ਕੀਤੇ ਗ਼ਲਤ ਨਿਰਨੇ ਲਈ ਸਿੱਖ ਜਗਤ ਤੋਂ ਕੋਈ ਮਾਫ਼ੀ ਮੰਗੀ ਅਤੇ ਨਾ ਹੀ ਕੋਈ ਅਫ਼ਸੋਸ ਜ਼ਾਹਿਰ ਕੀਤਾ ਗਿਆ।
ਇਹ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਗੁਰਮਤੇ ਤੋਂ ਸਬੰਧੀ ਜੋ ਪ੍ਰੈੱਸ ਨੋਟ ਬਿਨਾਂ ਕਿਸੇ ਹਸਤਾਖ਼ਰ ਤੋਂ ਅਕਾਲ ਤਖ਼ਤ ਤੋਂ ੧੬ ਅਕਤੂਬਰ ਨੂੰઠ ਜਾਰੀ ਕੀਤਾ ਗਿਆ, ਇਸ ਵਿਚ ਸਿੱਖਾਂ ਉੱਤੇ ਪੁਲਿਸ ਦੇ ਜ਼ਬਰ ਨੂੰ ਸਿੱਖਾਂ ਤੇ ਨਾਦਰਸ਼ਾਹੀ ਹਮਲਾ ਕਿਹਾ ਗਿਆ ਅਤੇ ਇਸ ਦੀ ਨਿਖੇਧੀ ਵੀ ਕੀਤੀ ਗਈ ਪਰ ਜੋ ਗੁਰਮਤਾ ਜਥੇਦਾਰ ਅਕਾਲ ਤਖ਼ਤઠ ਦੇ ਲੈਟਰ ਪੈਡ ਤੇ ਸਿੰਘ ਸਾਹਿਬਾਨ ਦੇ ਹਸਤਾਖਰਾਂ ਹੇਠ ਜਾਰੀ ਕੀਤਾ ਗਿਆ, ਇਸ ਵਿਚ ਨਾ ਸਿੱਖ ਮਨਾਂ -ਤਨਾਂ ਦੇ ਹੋਏ ਨੁਕਸਾਨ ਦਾ ਕੋਈ ਜ਼ਿਕਰ ਸੀ ਅਤੇ ਨਾ ਹੀ ਕੋਈ ਦੁੱਖ ਜ਼ਾਹਿਰ ਕੀਤਾ ਗਿਆ।
ਦੂਜੇ ਪਾਸੇ ਸਰਕਾਰઠ ਨੇ ਸਿੱਖ-ਜਗਤ ਦੇ ਗ਼ੁੱਸੇ ਭਰੇ ਅਤੇ ਬਾਗ਼ੀ ਰੌਂ ਭਾਂਪਦਿਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਸਾਰੇ ਸਿੱਖਾਂ ਦੇ ਖ਼ਿਲਾਫ਼ ਸਾਰੇ ਪੁਲਿਸ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਹੈ, ਜ਼ਖ਼ਮੀਆਂ ਦੇ ਇਲਾਜઠ ਦਾ ਖ਼ਰਚਾ ਸਹਿਣ ਕਰਨ ਅਤੇ ਕੁੱਝ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਐਲਾਨ ਕੀਤੇ ਹਨ। ਚਲੋ, ਦੇਰ ਆਏ ਦਰੁਸਤ ਆਏ।
ਨਾਲ਼ੇ ਛਿੱਤਰ ਵੀ ਖਾਧੇ, ਨਾਲ਼ੇ ਗੰਢੇ ਵੀ૴.
ਇੱਕ ਲੋਕ ਕਹਾਵਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ”ਨਾਲੇ ਛਿੱਤਰ ਵੀ ਖਾਧੇ ਨਾਲ਼ੇ ਗੰਢੇ ਵੀ૴” ਮੈਨੂੰ ਲੱਗਦਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਭਾਰਤ ਦੇ ਸਿਆਸੀ ਨੇਤਾਵਾਂ ਅਤੇ ਸਰਕਾਰਾਂ ਦਾ ਕਾਰ-ਵਿਹਾਰ ਵਾਰ-ਵਾਰ ਇਸੇ ਕਹਾਵਤ’ਤੇ ਪੂਰਾ ਉੱਤਰਦਾ ਦਿਖਾਈ ਦਿੰਦਾ ਹੈ।
ਸਰਕਾਰ ਅਤੇ ਲੀਡਰਸ਼ਿਪ ਭਾਵੇਂ ਉਹ ਦਿੱਲੀ ਦੀ ਹੋਵੇ ਜਾਂ ਪੰਜਾਬ ਅਤੇ ਹੋਰ ਸੂਬਿਆਂ ਦੀ, ਲੀਡਰਸ਼ਿਪ ਭਾਵੇਂ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ, ਸਭ ‘ਤੇ ਹੀ ਇਹ ਦਸਤੂਰ ਲਾਗੂ ਹੁੰਦਾ ਨਜ਼ਰ ਆ ਰਿਹਾ। ਭਾਵ ਪਹਿਲਾਂ ਕਿਸੇ ਮਾਮਲੇ ‘ਤੇ ਹੋਈ ਗ਼ਲਤੀ ਮੰਨਣ ਤੋਂ ਇਨਕਾਰੀ ਹੋਣਗੇ, ਆਪਣੇ ਆਪ ਨੂੰ ਜਾਂ ਆਪਣੇ ਕੰਮ ਨੂੰ ਜਾਇਜ਼ ਠਹਿਰਾਈ ਜਾਣਗੇ, ਬਦਨਾਮੀ ਵੀઠ ਕਰਾ ਲੈਣਗੇ ਅਤੇ ਫੇਰ ਮੀਡੀਆ ਅਤੇ ਲੋਕਾਂ ਦੇ ਦਬਾਅ ਹੇਠ ਬਹੁਤ ਢੀਠਤਾਈ ਨਾਲ ਆਪਣੇ ਫ਼ੈਸਲੇ ਵਾਪਸ ਵੀ ਲੈ ਲੈਣਗੇ ਜਾਂ ਪਿੱਛੇ ਵੀ ਹਟ ਜਾਣਗੇ।ਇਹੀઠ ਕਹਾਵਤ ਮੌਜੂਦਾ ਮਾਹੌਲ ਵਿਚઠ ਬਾਦਲ ਸਰਕਾਰ, ਅਕਾਲੀ ਲੀਡਰਸ਼ਿਪ, ਜਥੇਦਾਰ ਅਕਾਲ ਤਖ਼ਤ, ਪੰਜ ਸਿੰਘ ਸਾਹਿਬਾਨ ਅਤੇ ਸ਼ਰੋਮਣੀ ਕਮੇਟੀ ਦੇ ਮੋਹਰੀਆਂ’ਤੇ ਬਿਲਕੁਲ ਢੁਕਦੀ ਹੈ।

ਸਾਰੇ ਘਟਨਾਕ੍ਰਮઠ ਦੇ ਕੁੱਝ ਉੱਘੜਵੇਂ ਪਹਿਲੂ ਇਹ ਹਨ :
ਸਿੱਖ ਅਦਾਰਿਆਂ ਅਤੇ ਸਰਕਾਰ ਤੇ ਕਾਬਜ਼ ਮੌਜੂਦਾ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਆਮ ਸਿੱਖਾਂ ਦੀ ਮਨੋ-ਦਸ਼ਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਨਾਕਾਮ ਰਹੀ।
ਆਪਣੇ ਸਿਆਸੀઠ ਮੁਫ਼ਾਦઠ ਦੇ ਏਜੰਡੇ ਦੀ ਪੂਰਤੀ ਲਈ, ਆਪਣੀ ਮਾਂ-ਮਰਜ਼ੀ ਧੱਕੇ ਨਾਲ ਪੁਗਾਉਣ ਦੀ ਪਿਛਲੇ ਕਾਫ਼ੀ ਸਮੇਂ ਤੋਂ ਚੱਲઠ ਰਿਹਾ ਸਿਲਸਿਲਾ ਲੋਕ ਕਿਸੇ ਹੱਦ ਤੱਕ ਹੀ ਸਹਿਣ ਕਰਦੇ ਨੇ।
ਹਕੀਕਤ ਇਹ ਹੈ ਕਿ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਨਾਲ ਜੁੜੇ ਮਾਡਰੇਟ ਅਕਾਲੀਆਂ ਦੇ ਕਾਫ਼ੀ ਹਿੱਸੇ ਵੀઠ (ਖ਼ੁਦ ਜਾਂ ਸਿੱਖ ਰੋਹ ਦੇ ਦਬਾਅ ਹੇਠ) ਬਗ਼ਾਵਤ ਦੇ ਰੌਂ ਵਿਚ ਹੋ ਗਏ ਸਨ। ਅਸਤੀਫ਼ਿਆਂ ਦੇ ਲੜੀ ਲੰਮੀ ਹੋਣੀ ਸ਼ੁਰੂ ਹੋ ਗਈ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਅਤੇ ਇਸ ਤੋਂ ਬਾਅਦ ਪਵਿੱਤਰ ਅੰਗ ਪਾੜ ਕੇ ਸੁੱਟ ਕੇ ਕੀਤੀ ਗਈ ਗਈ ਬੇਅਦਬੀ ਅਤੇ ਹੱਥ ਲਿਖਤ ਪਰਚੇ ਸੁੱਟਣੇ, ਇੱਕ ਵਿਉਂਤਬੱਧ ਸਾਜ਼ਿਸ਼ ਸੀ।
ਇਸ ਤੋਂ ਬਾਅਦ ਪਿਛਲੇ ਦੋ ਦਿਨਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਇਹੀ ਸਾਬਤ ਕਰਦੀਆਂ ਨੇ ਪੰਜਾਬ ਵਿਚ ਫ਼ਿਰਕੂ ਤਣਾਅ ਪੈਦਾ ਕਰਨ ਦੇ ਮਕਸਦ ਨਾਲ ਇਹ ਕਾਰਵਾਈਆਂ ਕੀਤੀਆਂ ਗਈਆਂ। ਹੋ ਸਕਦਾ ਹੈ ਕਿ ਅਜਿਹਾ ਫ਼ਿਰਕੂ ਤਣਾਅ ਪੈਦਾ ਕਰ ਕੇ ਕੋਈ ਧਿਰ ਪੰਜਾਬ ਦੀਆਂ ੨੦੧੭ ਦੀਆਂ ਵਿਧਾਨ ਸਭਾ ਚੋਣਾ ਵਿਚ ਆਪਣਾ ਸਿਆਸੀ ਉੱਲੂ ਸਿੱਧਾ ਕਰਨ ਦੀ ਤਾਕ ਵਿਚ ਹੋਵੇ।
ਇਹ ਵੀ ਸੱਚ ਹੈ ਕਿ ਕਿੰਨੇ ਹੀ ਲੋਕઠ ਅਤੇ ਕਿੰਨੀਆਂ ਹੀ ਧਿਰਾਂ ਇਸ ਸਾਜ਼ਿਸ਼ ਦੇ ਟਰੈਪ ਵਿੱਚ ਆ ਗਈਆਂ ਨੇ।
ਇਸ ਸਾਜ਼ਿਸ਼ઠ ਅਤੇ ਸ਼ਰਾਰਤ ਪਿੱਛੇ ਪਿੱਛੇ ਕੌਣ -ਕੌਣ ਹਨ, ਇਹ ਖ਼ੁਲਾਸਾ ਤਾਂ ਅਜੇ ਨਹੀਂ ਹੋਇਆ ਪਰ ਇਸ ਦੇ ਦੋ ਨਤੀਜੇ ਸਾਫ਼ ਹਨ- ਇੱਕ ਇਹ ਕਿ ਦੋਸ਼ੀ ਤਣਾਅ ਅਤੇ ਟਕਰਾਅ ਪੈਦਾ ਕਰਨ ਵਿਚ ਸਫਲ ਹੋ ਗਏ।
ਦੂਜਾ ਅਤੇ ਅਹਿਮ ਪੱਖ ਇਹ ਹੈ ਕਿ ਲੋਕਾਂ ਦਾ ਅਤੇ ਮੀਡੀਆ ਦਾ ਧਿਆਨ, ਕਿਸਾਨਾਂ ਦੀ ਦੁਰਦਸ਼ਾ, ਤੇਜ਼ ਹੋਈਆਂ ਖ਼ੁਦਕੁਸ਼ੀਆਂ ਅਤੇ ਰਾਹਤ ਲਈ ਚੱਲ ਰਹੇ ਕਿਸਾਨ ਅੰਦੋਲਨ ਤੋਂ ਪਾਸੇ ਹੋ ਗਿਆ।
ਇੱਕ ਨਵਾਂ ਸਿਖਰ ਤੇ ਪਹੁੰਚੇ ਕਿਸਾਨ ਅੰਦੋਲਨ ਤੇ ਧਾਰਮਿਕ ਜਜ਼ਬਾਤ ਨਾਲ ਜੁੜਿਆ ਮੁੱਦਾ ਪੂਰੀ ਤਰ੍ਹਾਂ ਹਾਵੀ ਹੋ ਗਿਆ।
ਕਿਸਾਨ ਜਥੇਬੰਦੀਆਂ ਵੱਲੋਂ ਕਪਾਹ-ਨਰਮੇ ਦੀ ਫ਼ਸਲ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਪੰਜਾਬ ਦੇ ਮੰਤਰੀਆਂ ਦੇ ਘੇਰਾਉ ਦਾ ਸੱਦਾ ਵਿੱਚੇ ਹੀ ਰੁਲ ਗਿਆ।
ਇੱਥੋਂ ਤੱਕ ਕਿ ਮੁਲਕ ਵਿਚ ਬਣ ਰਹੇ ਫ਼ਿਰਕੂ ਮਾਹੌਲ ਦੇ ਖ਼ਿਲਾਫ਼ ਅਤੇ ਤਰਕਸ਼ੀਲ ਅਤੇ ਅਗਾਂਹਵਧੂ ਚਿੰਤਕਾਂ ਦੇ ਕਤਲਾਂ ਅਤੇ ਵਿਚਾਰਾਂ ਦੀ ਆਜ਼ਾਦੀ ਲਈ ਬਾਕੀ ਸੂਬਿਆਂ ਦੇ ਨਾਲ ਨਾਲ ਪੰਜਾਬ ਵਿਚੋਂ ਉੱਠੀ ਸਾਹਿਤਕਾਰਾਂ – ਲੇਖਕਾਂ ਦੀ ਜ਼ੋਰਦਾਰ ਆਵਾਜ਼ ਵੀ,ਧਾਰਮਿਕ ਤਣਾਅ ਵਾਲੇ ਮਾਹੌਲ ਵਿਚ ਹੇਠਾਂ ਦੱਬ ਗਈ।
ਬੀੜ ਸਾਹਿਬ ਚੋਰੀ ਹੋਣ ਅਤੇ ਇਸ ਦੀ ਬਾਅਦ ਵਿਚ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ, ਤੁਰਤ ਅਤੇ ਠੋਸ ਕਾਰਵਾਈ ਕਰਨ ਪੱਖੋਂ ਪੁਲਿਸ ਅਤੇ ਸਰਕਾਰੀ ਤੰਤਰ ਨਾਕਾਮ ਰਿਹਾ ਜਿਸ ਕਾਰਨ ਰੋਸ ਵੀ ਪੈਦਾ ਹੋਇਆ ਅਤੇ ਤਣਾਅ ਲਈ ਮੈਦਾਨ ਵੀ ਵੀ ਤਿਆਰ ਹੋਇਆ।
ਅਜੇ ਵੀ ਇਸ ਸਾਜ਼ਿਸ਼ ਦੇ ਅਸਲੀ ਦੋਸ਼ੀ ਸਾਹਮਣੇ ਨਹੀਂ ਲਿਆਂਦੇ ਜਾ ਸਕੇ। ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਠੀਕ ਹੈ ਪਰ ਇਸ ਦਾ ਅਰਥ ਇਹ ਵੀ ਕੀ ਪੰਜਾਬ ਦਾ ਸਾਰਾ ਖ਼ੁਫ਼ੀਆ ਤੰਤਰ ਅਤੇ ਪੁਲਿਸ ਆਪਣੇ ਦਮ ਤੇ ਦੋਸ਼ੀ ਲੱਭਣ ਵਿਚ ਨਾਕਾਮ ਹੈ।
ਇਸੇ ਲਈ ਪੰਜਾਬ ਭਰ ਵਿਚ ਅਜੇ ਵੀ ਵੱਖ ਵੱਖ ਰੂਪਾਂ ਵਿਚ ਸਿੱਖ ਭਾਈਚਾਰੇ ਦਾ ਰੋਸ ਜਾਰੀ ਹੈ, ਸੂਬੇ ਭਰ ਵਿਚ ਤਣਾਅ ਵਾਲਾ ਮਾਹੌਲ ਹੈ ਜੋ ਕਿ ਬਹੁਤ ਚਿੰਤਾ ਵਾਲਾ ਵਿਸ਼ਾ ਹੈ।
ਹੁਣ ਤਾਂ ਜਥੇਦਾਰ ਅਕਾਲ ਤਖ਼ਤઠ ਅਤੇ ਸੁਖਬੀਰ ਬਾਦਲ ਸਮੇਤ ਸਭ ਨੇ ਮੰਨ ਲਿਆ ਹੈ ਕਿઠ ਪੰਜਾਬ ਪੁਲਿਸ ਅਤੇ ਇਸ ਦੇ ਮੌਕੇ ਦੇ ਅਫ਼ਸਰਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਅਤੇ ਇਸ ਮਾਮਲੇ ਵਿਚ ਸਰਕਾਰੀ ਤੰਤਰ ਦੀ ਨਾਲਾਇਕੀ ਦੇ ਦੇ ਖ਼ਿਲਾਫ਼ઠ ਰੋਸ ਜ਼ਾਹਿਰ ਕਰ ਰਹੇ ਸਿੱਖਾਂ ਧਰਨਿਆਂ ਨੂੰ ਮਿਸ ਹੈਂਡਲ ਕੀਤਾ, ਸਰਾਸਰ ਧੱਕੇ ਸ਼ਾਹੀ ਕੀਤੀ, ਬੇਲੋੜਾ ਖ਼ੂਨ ਵਹਾਇਆ, ਬੇਲੋੜੀ ਤਾਕਤ ਵਰਤੀ ਅਤੇ ਪਹਿਲਾਂ ਅਤੇ ਉਨ੍ਹਾਂ ਦੇ ਧਾਰਮਿਕ ਜ਼ਖ਼ਮਾਂ ਤੇ ਨਮਕ ਛਿੜਕਣ ਵਾਲੀ ਕਾਰਵਾਈ ਕੀਤੀ।
ਸਵਾਲ ਇਹ ਹੈ ਇਸ ਕਾਰਵਾਈ ਨੂੰ ਹਰੀ ਝੰਡੀ ਦੇਣ ਲਈ ਪੁਲਿਸ ਦੇ ਕੌਣ-ਕੌਣ ਹੇਠਲੇ ਅਤੇ ਕੌਣ-ਕੌਣ ਆਲ੍ਹਾ ਅਫ਼ਸਰ ਕਿੰਨੇ-ਕਿੰਨੇ ਕੁ ਜ਼ਿੰਮੇਵਾਰ ਨੇઠ?
ਇਹ ਤੱਥ ਵੀ ਸਾਹਮਣੇ ਹੈ ਕਿ ਸਰਕਾਰઠ ਅਤੇ ਪੰਜਾਬ ਪੁਲਿਸ ਅਤੇ ਸਰਕਾਰ ਇਸ ਕਾਰਨ ਵੀ ਕਟਹਿਰੇ ਵਿਚ ਖੜ੍ਹੀ ਦਿਸੀ ਕਿ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਮੁਖੀ ਦੀ ਫ਼ਿਲਮ ਤੇ ਪਾਬੰਦੀ ਦੇ ਖ਼ਿਲਾਫ਼ ਤਿੰਨ-ਚਾਰ ਦਿਨ ਲਾਏ ਗਏ ਧਰਨੇ ਅਤੇ ਰੋਕੀਆਂ ਗਈਆਂ ਸੜਕਾਂઠ ਮੌਕੇ ਪੁਲਿਸ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਕਿਸਾਨਾਂ ਨੇ ੬ ਦਿਨ ਰੇਲਾਂ ਰੋਕੀਆਂ,ਪਟੜੀਆਂ ਤੇ ਧਰਨੇ ਦਿੱਤੇ ਪਰ ਪੰਜਾਬ ਪੁਲਿਸ ਨੇ ਰੇਲ ਟਰੈਕ ਖ਼ਾਲੀ ਕਰਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਤੱਥ ਹੈ ਕਿ ਇਸ ਸੂਚਨਾ-ਹਥਿਆਰ ਦੀ ਨਜਾਇਜ਼ ਅਤੇ ਦੁਰਵਰਤੋਂ ਵੀ ਬੇਰੋਕ ਹੋ ਰਹੀ ਹੈ ਪਰ ਇਸ ਦੀ ਵਾਜਬ ਅਤੇ ਸਹੀ ਵਰਤੋਂ ਵੀ ਬਥੇਰੀ ਹੋ ਰਹੀ ਹੈ।
ਇਹ ਲੱਗਦਾ ਹੈ ਕਿ ਪੰਜਾਬ ਵਿਚ ਵਿਚ ਧਾਰਮਿਕ ਮੁੱਦੇ ਤੇ ਲੋਕਾਂ ਦਾ ਜੋ ਗ਼ੁੱਸਾ ਫੁੱਟਿਆ ਉਸ ਪਿੱਛੇ ਉਨ੍ਹਾਂ ਅੰਦਰ ਮੌਜੂਦਾ ਬਾਦਲ ਸਰਕਾਰ ਅਤੇ ਸਿਆਸੀ ਲੀਡਰਸ਼ਿਪ ਦੇ ਕਿਰਦਾਰ, ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਸਰਕਾਰੀ ਅਤੇ ਪੁਲਿਸ ਤੰਤਰ ਤੋਂ ਉਨ੍ਹਾਂ ਨੂੰ ਰੋਜ਼ਾਨਾઠ ਮਿਲ ਰਹੀ ਨਿਰਾਸ਼ਾઠ ਦਾ ਵੀ ਯੋਗਦਾਨ ਹੈ।
ਇਹ ਵੀ ਜੱਗ ਜ਼ਾਹਿਰ ਹੈ ਕਿ ਇਹ ਸਾਰੇ ਤੱਥ ਫਟਾਫਟ ਲੋਕਾਂ ਵਿਚ ਪੁਚਾਉਣ ਅਤੇ ਸਿੱਖ ਮਨਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਏ ਨੇ ਬਹੁਤ ਵੱਡੀ ਭੂਮਿਕਾ ਨਿਭਾਈ।
ਹੁਕਮਰਾਨਾਂ ਅਤੇ ਸਿਆਸੀ ਨੇਤਾਵਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਹੁਣ ਉਹ ਕਿਸੇ ਸੂਚਨਾ ਨੂੰ ਜਾਣ ਜਾਣਕਾਰੀ ਨੂੰ ਨਾ ਹੀ ਲੁਕੋ ਸਕਦੇ ਨੇ ਅਤੇ ਨਾ ਹੀ ਦਬਾ ਸਕਦੇ ਨੇઠ ਕਿਉਂਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਏ ਰਾਹੀਂ ਆਮ ਲੋਕਾਂ ਕੋਲ ਇੱਕ ਤਾਕਤਵਰ ਹਥਿਆਰ ਆ ਗਿਆ ਹੈ ਸੂਚਨਾ ਦੇ ਖੁੱਲ੍ਹੇ ਅਤੇ ਮਰਜ਼ੀ ਦੇ ਅਦਾਨ -ਪ੍ਰਦਾਨ ਲਈ।
ਸਾਰੇ ਘਟਨਾਕ੍ਰਮ ਨੇ ਪੰਜਾਬ ਅਤੇ ਵਿਦੇਸ਼ਾਂ ਵਿਚ ਗਰਮਦਲੀ ਅਤੇ ਬਾਦਲ ਵਿਰੋਧੀ ਸਿੱਖ ਪਾਰਟੀਆਂ, ਗਰੁੱਪਾਂ ਅਤੇ ਨੂੰ ਆਕਸੀਜਨ ਮੁਹੱਈਆ ਕਰ ਦਿੱਤੀ ਹੈ।
ਪੰਜਾਬ ਵਿਚ ਅਕਾਲੀ ਦਲ ਦੇ ਰਾਖਵੇਂ ਮੰਨੇ ਜਾਂਦੇ ਕਿਸਾਨ ਅਤੇ ਜੱਟ-ਸਿੱਖ ਆਧਾਰ ਨੂੰ ਹੋਰ ਤਕੜਾ ਖੋਰਾ ਲੱਗਾ ਹੈ।
ਸਿੱਖ ਜਗਤ ਤੋਂ ਮਾਫ਼ੀ ਅਤੇ ਅਹੁਦੇ ਛੱਡਣ ਤੋਂ ਬਿਨਾਂ ਕੋਈ ਰਾਹ ਨਹੀਂ
ਪਿਛਲੇ ਦਿਨਾਂ ਵਿਚ ਜੋ ਕੁੱਝ ਵਾਪਰਿਆ ਹੈ ਇਸ ਤੋਂ ਇਹ ਸਾਫ਼ઠ ਹੈ ਕਿ ਪਹਿਲਾਂ ਤਾਂ ਸਿਰਫ਼ ਡੇਰਾ ਸਿਰਸਾ ਮੁਖੀ ਵੱਲੋਂ ਅਕਾਲ ਤਖ਼ਤ ਤੇ ਜਾ ਕੇઠ ਸਿੱਖ ਜਗਤ ਤੋਂ ਮਾਫ਼ੀ ਮੰਗਣ ਨਾਲ ਹੀ ਡੇਰਾ-ਸਿੱਖ ਟਕਰਾਅ ਠੰਢਾ ਪੈ ਸਕਦਾ ਸੀ। ਹੁਣ ਹਾਲਾਤ ਬਦਲ ਗਏ ਨੇ। ਹੁਣ ਜਥੇਦਾਰ ਅਕਾਲ ਤਖ਼ਤ ਅਤੇ ਬਾਕੀ ਸਿੰਘ ਸਾਹਿਬਾਨઠ ਨੂੰ ਖ਼ੁਦ ਵੀ ਆਪਣੇ ਕੀਤੇ ਗ਼ਲਤ ਗੁਰਮਤੇ ਰਾਹੀਂ ਸਿੱਖ ਮਨਾਂ ਨੂੰ ਠੇਸ ਪੁਚਾਉਣ ਅਤੇ ਅਕਾਲ ਤਖ਼ਤ ਦੀ ਮਰਿਆਦਾ ਅਤੇ ਮਾਣ-ਸਤਿਕਾਰ ਨੂੰ ਢਾਹ ਲਾਉਣ ਲਈ ਸਿੱਖ ਜਗਤ ਤੋਂ ਮਾਫ਼ੀ ਵੀ ਮੰਗਣੀ ਪੈਣੀ ਹੈ।ਇਸ ਤੋਂ ਬਾਅਦ ਦੇਰ -ਜਾਂ -ਅਵੇਰ ਆਪਣੇ ਅਹੁਦੇ ਵੀ ਛੱਡਣੇ ਪੈਣੇ ਨੇ। ਪੋਚਾ-ਪਾਚੀ ਨਾਲ ਕੰਮ ਨਹੀਂ ਚੱਲਣਾ।
ਤੇ ਹੁਣ ਗੱਲ ਕਰੀਏ ਸਿਆਸੀ ਲੀਡਰਸ਼ਿਪ ਭਾਵ ਅਕਾਲੀ ਲੀਡਰਸ਼ਿਪઠ ਦੀ ਜੋ ਕਿ ਇਸ ਸਾਰੇ ਮਾਮਲੇ ਤੇ ਪੂਰੀ ਤਰ੍ਹਾਂ ਟਪਲਾ ਖਾ ਗਈ ਹੈ।ਇਸ ਦਲੀਲ ਨੂੰ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਕਿ ਡੇਰਾ ਮੁਖੀ ਬਾਰੇ ਦੋਵੇਂઠ ਫ਼ੈਸਲੇ ਦਲ ਦੇ ਲੀਡਰਸ਼ਿਪ ਦੀ ਸਿੱਧੀ ਜਾਂ ਅਸਿੱਧੀ ਸਹਿਮਤੀ ਜਾਂ ਦਖ਼ਲઠ ਤੋਂ ਬਿਨਾਂ ਹੀ ਲਏ ਗਏ।ਇਨ੍ਹਾਂ ਸਾਰੇ ਮਸਲਿਆਂ ਤੇ ਮੌਜੂਦਾ ਲੀਡਰਸ਼ਿਪ ਦੀ ਭਰੋਸੇਯੋਗਤਾ ਦਾ ਗਰਾਫ਼ ਬਹੁਤ ਹੇਠਾਂ ਆਇਆ ਹੈ ਅਤੇ ਇਹ ਸ਼ੱਕ ਦੇ ਘੇਰੇ ਵਿਚ ਹੈ। ਇਸ ਲੀਡਰਸ਼ਿਪ ਨੂੰ ਵੀ ਲੋਕਾਂ ਅਤੇ ਖ਼ਾਸ ਕਰ ਕੇ ਸਿੱਖ ਜਗਤ ਅੱਗੇ ਖਿਮਾ ਜਾਚਨਾ ਕਰਨੀ ਪੈਣੀ ਹੈ।
ਅੰਤ ਵਿਚ ਮੈਂ ਤਾਜ਼ਾ ਵਿਵਾਦ ਬਾਰੇ ੪ ਅਕਤੂਬਰ ਨੂੰ ਲਿਖੇ ਲੇਖ ਵਿਚ ਚੇਤਾਵਨੀ ਭਰੀ ਅਪੀਲ ਫੇਰ ਦੁਹਰਾ ਰਿਹਾ ਹਾਂ ਕਿ”ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਣ ਕਾਰਨ ਇਸ ਸੰਵੇਦਨਸ਼ੀਲ ਮਸਲੇ ਤੇ ਸਭ ਧਿਰਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਇੱਕ ਦੂਜੇ ਨੂੰ ਠਿੱਬੀ ਲਾਕੇ ਪਿੱਛੇ ਸੁੱਟਣ ਲਈ ਆਪਣੇ -ਆਪ ਨੂੰ ਦੂਜੇ ਤੋਂ ਵੱਧ ਤਿੱਖਾ ਸਿੱਖ-ਪੰਥੀ ਸਾਬਤ ਕਰਨ ਅਤੇ ਮੁਕਾਬਲੇਬਾਜ਼ੀ ਦੀ ਦੌੜ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਕਦੋਂ ਸਥਿਤੀ ਹੱਥੋਂ ਨਿਕਲ ਜਾਵੇ ਅਤੇ ਕਿਸੇ ਦੇ ਵੀ ਕਾਬੂ ਵਿਚ ਨਾ ਰਹੇ। ਪੰਜਾਬ ਦੇ ਲੋਕਾਂ ਨੇ ਕੁੱਝ ਨੇਤਾਵਾਂ, ਪਾਰਟੀਆਂ ਅਤੇ ਗਰੁੱਪਾਂ ਦੀਆਂ ਅਜਿਹੀਆਂ ਹੀ ਗ਼ਲਤੀਆਂ ਅਤੇ ਖ਼ੁਦਗ਼ਰਜ਼ੀਆਂ ਦਾ ਸੰਤਾਪ ਬਹੁਤ ਲੰਮਾ ਸਮਾਂ ਹੰਢਾਇਆ ਹੈ।”