ਜਨਤਕ ਸਫ਼ਰ ਸਹੂਲਤਾਂ ਵਾਲੇ ਅਦਾਰੇ ਰਾਜਾ ਸਾਹਿਬ ਲਈ ਕਦੋਂ ”ਆਪਣੇ” ਬਣਨਗੇ?

hqdefault1212ਰਾਜਨੀਤੀ ਵਿੱਚ ਇੱਕ ਮੁੱਦੇ ਦੀ ਅਹਿਮੀਅਤ ਘਟਾਉਣ ਅਤੇ ਲੋਕ ਮਨਾਂ ਵਿੱਚ ਹੀ ਉਸ ਮੁੱਦੇ ਦੀ ਕਬਰ ਬਣਾ ਦੇਣ ਲਈ ਅਕਸਰ ਦੂਜਾ ਮੁੱਦਾ ਤਿਆਰ ਕਰ ਦਿੱਤਾ ਜਾਂਦਾ ਹੈ ਤਾਂ ਜੋ ਲੋਕ ਪਿਛਲੇ ਮੁੱਦੇ ਨੂੰ ਵਿਸਾਰ ਦੇਣ। ਸਿਆਸਤ ਰਾਹੀਂ ਆਪਣੀਆਂ ਪੁਸ਼ਤਾਂ ਤੱਕ ਦੀ ਖੁਸ਼ਹਾਲ ਜ਼ਿੰਦਗੀ ਯਕੀਨੀ ਬਨਾਉਣ ਦੇ ਆਹਰ ?ਚ ਲੱਗੇ ਸਿਆਸਤਦਾਨਾਂ ਦਾ ਸਵੇਰ ਅੱਖ ਖੋਲ੍ਹਣ ਤੋਂ ਰਾਤ ਨੂੰ ਸੌਣ ਤੱਕ ਦਿਮਾਗ ਨੌਕਰੀ ਹੀ ਇਹ ਕਰਦਾ ਹੈ ਸਵੇਰੇ ਉੱਠਣ ਸਾਰ ਲੋਕਾਂ ਲਈ ਕਿਹੜਾ ਨਵਾਂ ਮੁੱਦਾ ਪ੍ਰੋਸਿਆ ਜਾਵੇ, ਜਿਹੜਾ ਲੋਕਾਂ ਨੂੰ ਪੇਟ ਦੀ ਭੁੱਖ ਵੀ ਭੁਲਾਉਣ ਦੀ ਸਮਰੱਥਾ ਰੱਖਦਾ ਹੋਵੇ। ਜਿਹੜਾ ਉਹਨਾਂ ਨੂੰ ਇਹ ਵੀ ਸੋਝੀ ਨਾ ਰਹਿਣ ਦੇਵੇ ਕਿ ਉਹਨਾਂ ਦੇ ਘਰੀਂ ਧੀਆਂ ਪੁੱਤ ਬੇਰੁਜ਼ਗਾਰ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਹਨ। ਜਿਹੜਾ ਇਹ ਭੁਲਾ ਦੇਵੇ ਕਿ ਆਂਢ ਗੁਆਂਢ ਰਿਸ਼ਤੇਦਾਰਾਂ ਤੋਂ ਵੀ ਨੇੜੇ ਦੀ ਸਕੀਰੀ ਵਰਗੇ ਹੁੰਦੇ ਹਨ। ਰੇਡੀਮੇਡ ਅਤੇ ਬੜੀ ਤੀਖਣ ਬੁੱਧੀ ?ਚੋਂ ਉਪਜੇ ਇਹ ਮੁੱਦੇ ਲੋਕਾਂ ਨੂੰ ਇਨਸਾਨ ਬਣੇ ਰਹਿਣ ਨਾਲੋਂ ਕਿਸੇ ਵਿਸ਼ੇਸ਼ ਰਾਜਨੀਤਕ ਪਾਰਟੀ ਦੇ ਵਰਕਰ ਅਖਵਾਉਣ ਦੀ ਸੋਚ ਨੂੰ ਪਕੇਰਾ ਕਰਨ ਵਾਲੇ ਹੁੰਦੇ ਹਨ। ਅਜੇ ਹਾੜੀ ਦੀ ਫ਼ਸਲ ਦੀ ਵਾਢੀ ਤੋਂ ਬਾਦ ਪੰਜਾਬ ਦਾ ਕਿਸਾਨ ਵਰਗ ਮੰਡੀਆਂ ਵਿੱਚ ਹੀਰਿਆਂ ਵਰਗੀ ਕਣਕ ਰੁਲਣ ਦਾ ਰੋਣਾ ਰੋ ਰਿਹਾ ਸੀ। ਵਿਰੋਧੀ ਧਿਰਾਂ ਪੰਜਾਬ ਦੀ ਸੱਤਾਧਾਰੀ ਧਿਰ ਨੂੰ ਕਣਕ ਦੀ ਖਰੀਦ, ਮੰਡੀਆਂ ?ਚ ਮੁੱਢਲੀਆਂ ਸਹੂਲਤਾਂ ਵੀ ਨਾ ਹੋਣਾ ਆਦਿ ਵਰਗੇ ਮੁੱਦਿਆਂ ?ਤੇ ਘੇਰੀ ਖੜ੍ਹੀਆਂ ਸਨ ਪਰ ਕਿਸਾਨੀ ਨਾਲ ਜੁੜ੍ਹਿਆ ਇਹ ਮੁੱਦਾ ਵੀ ਹਾਲ ਦੀ ਘੜੀ ਮੋਗਾ ਨੇੜੇ ਸੱਤਾਧਾਰੀ ਧਿਰ ਦੀ ਮਲਕੀਅਤ ਵਾਲੀ ਬੱਸ ?ਚ ਵਾਪਰੀ ਅਤਿ ਘਿਨਾਉਣੀ ਘਟਨਾ ਨੇ ਆਪਣੇ ਭਾਰ ਹੇਠ ਲੈ ਲਿਆ। ਜਿਸ ਵਿੱਚ ਮੋਗਾ ਲਾਗਲੇ ਪਿੰਡ ਲੰਢੇਕੇ ਵਾਸੀ ਸ਼ਿੰਦਰ ਕੌਰ ਤੇ ਉਸਦੀ ਬਾਲੜੀ ਧੀ ਅਰਸ਼ਦੀਪ ਕੌਰ ਨੂੰ ਹਾਕਮ ਧਿਰ ਦੀ ਬੱਸ ਦੇ ਕਰਿੰਦਿਆਂ ਵੱਲੋਂ ਚਲਦੀ ਬੱਸ ਵਿੱਚੋਂ ਧੱਕਾ ਦੇ ਦਿੱਤਾ ਗਿਆ। ਅਕਾਲੀ ਦਲ ਵੱਲੋਂ ਬਖਸ਼ੀਆਂ ਖੁੱਲ੍ਹਾਂ ਦਾ ਨਤੀਜਾ ਹੈ ਕਿ ਵਿਰੋਧੀ ਧਿਰ ਦੇ ਵਿਧਾਇਕ ਨਾਲੋਂ ਵੀ ਹਾਕਮ ਧਿਰ ਦਾ ਆਮ ਚੌਧਰੀ ਆਪਣੇ ਆਪ ਨੂੰ ਵੱਧ ਪ੍ਰਭਾਵੀ ਸਮਝਦੈ। ਸੱਤਾਧਾਰੀ ਧਿਰ ਦੀਆਂ ਬੱਸਾਂ ਦੇ ਕਰਿੰਦੇ ਆਪਣੇ ਆਪ ਨੂੰ ਰੋਡਵੇਜ ਦੇ ਜਨਰਲ ਮੈਨੇਜਰ ਤੋਂ ਵਧੇਰੇ ਸ਼ਕਤੀਸ਼ਾਲੀ ਸਮਝਦੇ ਹਨ। ਨਿਰਸੰਦੇਹ ਸ਼ਕਤੀਸ਼ਾਲੀ ਹਨ ਵੀ ਕਿਉਂਕਿ ਪੂਰੇ ਪੰਜਾਬ ਹੈ ਕਿਸੇ ਪੁਲਿਸ ਮੁਲਾਜਮ ਜਾਂ ਟ੍ਰੈਫਿਕ ਮੁਲਾਜਮ ਦੀ ਮਜ਼ਾਲ ਕਿ ਉਹ ਇਹਨਾਂ ਦੀਆਂ ਆਪਹੁਦਰੀਆਂ ਨੂੰ ਰੋਕ ਸਕੇ? ਬਿਲਕੁਲ ਨਹੀਂ, ਸਿਆਸੀ ਸਰਪ੍ਰਸਤੀ ਕਾਰਨ ਹੀ ਇਸ ਘਟਨਾ ਲਈ ਜ਼ਮੀਨ ਤਿਆਰ ਹੋਈ ਜਿਸ ਕਾਰਨ ਸੰਘਰਸ਼ਾਂ ਦੀ ਪਿੜ ਵਜੋਂ ਜਾਣਿਆ ਜਾਂਦਾ ਮੋਗਾ ਪੂਰੇ ਵਿਸ਼ਵ ਵਿੱਚ ਮੁੱਖ ਮੰਤਰੀ ਪਰਿਵਾਰ ਦੀ ਬੱਸ ਵਿੱਚੋਂ ਸੁੱਟ ਹੋਈ ਮੌਤ ਦਾ ਕਲੰਕ ਆਪਣੇ ਮੱਥੇ ਲਗਵਾ ਬੈਠਾ।

badal-family-and-orbit-bus-5543797f02a6b_mਕਈ ਸਾਲ ਪਹਿਲਾਂ ਗਾਇਕ ਸਰਦੂਲ ਸਿਕੰਦਰ ਵੱਲੋਂ ਗਾਇਆ ”ਰੋਡਵੇਜ਼ ਦੀ ਲਾਰੀ” ਗੀਤ ਸੁਣਕੇ ਬੇਸ਼ੱਕ ਅਸੀਂ ਖ਼ੂਬ ਠਹਾਕੇ ਲਾਏ ਪਰ ਉਕਤ ਗੀਤ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਜਨਤਕ ਸਫ਼ਰ ਸਹੂਲਤਾਂ ਦੀ ਮੁਦੱਈ ਰਹੀ ਪੰਜਾਬ ਰੋਡਵੇਜ਼ ਪ੍ਰਤੀ ਕੱਢੇ ਗਏ ਟੀਰ ਦੀ ਹਾਮੀ ਭਰਦਾ ਹੈ। ਕੋਈ ਵੇਲਾ ਸੀ ਜਦ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਾ ਪੰਜਾਬ ਵਿੱਚ ਜਾਲ ਵਿਛਿਆ ਹੋਇਆ ਸੀ ਤੇ ਇਹ ਅਦਾਰੇ ਪੰਜਾਬ ਸਰਕਾਰ ਦੇ ਕਮਾਊ ਪੁੱਤ ਸਨ। ਪਰ ਅਜਿਹਾ ਸਿਆਸੀ ਪ੍ਰਛਾਵਾਂ ਪਿਆ ਕਿ ਇਹ ਅਦਾਰੇ ਨਵੇਂ ਨਵੇਂ ਤਜ਼ਰਬਿਆਂ ਦੇ ਨਾਂ ‘ਤੇ ਨਿਘਾਰ ਦੇ ਰਾਹ ਪਾ ਦਿੱਤੇ ਗਏ। ਅੱਜ ਹਾਲਾਤ ਇਹ ਹਨ ਕਿ ਇਹਨਾਂ ਅਦਾਰਿਆਂ ਦਾ ਫਲੀਟ ਰਹਿਮੋ ਕਰਮ ‘ਤੇ ਹੈ ਪਰ ਨਿੱਜੀ ਬੱਸ ਕੰਪਨੀਆਂ ਨੂੰ ਖੁੱਲ੍ਹੀ ਖੇਡਣ ਦੀ ਖੁੱਲ੍ਹ ਪ੍ਰਾਪਤ ਹੈ। ਜੇਕਰ ਕਿਸੇ ਡਿਪੂ ਦੇ ਹਾਲਾਤ ਦੇਖਣੇ ਹੋਣ ਤਾਂ ਕਿਸੇ ਵੀ ਵਰਕਸ਼ਾਪ ਵਿੱਚ ਜਾ ਕੇ ਦੇਖਿਆ ਜਾ ਸਕਦਾ ਹੈ ਜਿੱਥੇ ਸਰਕਾਰੀ ਬੱਸਾਂ ਮੁਰੰਮਤ ਖੁਣੋਂ ਤਰਸਦੀਆਂ ਮਿਲਣਗੀਆਂ। ਕੋਈ ਨਟ ਬੋਲਟ ਪਾਉਣਾ ਹੋਵੇ ਤਾਂ ਘਾਟ ਖੁਣੋਂ ਬਿਲਡਿੰਗ ਦਾ ਟੁੱਚ ਲਾ ਕੇ ਡੰਗਾ ਸਾਰ ਲਿਆ ਜਾਂਦਾ ਹੈ। ਬਦ ਤੋਂ ਬਦਤਰ ਹੁੰਦੀ ਜਾ ਰਹੀ ਹਾਲਤ ਕਰਕੇ ਆਮ ਲੋਕ ਵੀ ਇਹਨਾਂ ਅਦਾਰਿਆਂ ਦੀਆਂ ਬੱਸਾਂ ਵਿੱਚ ਨੱਕ ਬੁੱਲ੍ਹ ਮਾਰ ਕੇ ਚੜ੍ਹਦੇ ਹਨ। ਜਿਸਦਾ ਸਿੱਧਾ ਫਾਇਦਾ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੋਇਆ ਅਤੇ ਹੁੰਦਾ ਹੈ ਜਿਹਨਾਂ ਵਿੱਚ ਵੱਡੀ ਲਾਰ ਰਾਜਾ ਸਾਹਿਬ ਪਰਿਵਾਰ ਦੀ ਵੀ ਹੈ।
ਮੋਗਾ ਵਿੱਚ ਵਾਪਰੀ ਇਸ ਘਟਨਾ ਨੇ ਆਮ ਲੋਕਾਂ ਦੀ ਮਾਨਸਿਕ ਨਿਪੁੰਸਕਤਾ ਦਾ ਪ੍ਰਗਟਾਵਾ ਕਰ ਦਿੱਤਾ ਜਿਸ ਲਈ ਲੰਮੇ ਸਮੇਂ ਤੋਂ ਕਦੇ ਗੰਦਪਾਊ ਗਾਇਕੀ, ਪਿੰਡ ਪਿੰਡ ਠੇਕੇ ਖੋਲ੍ਹਣ, ਸਮੈਕ ਵਰਗੇ ਨਸ਼ਿਆਂ ਦਾ ਅਚਾਨਕ ਪੰਜਾਬ ਵਿੱਚ ਸ਼ਰੇਆਮ ਮਿਲਣਾ, ਪਿੰਡ ਪੱਧਰ ਤੱਕ ਸਿਆਸਤ ਦਾ ਖਿਲਾਰਾ ਇਸ ਨਿਪੁੰਸਕਤਾ ਲਈ ਜ਼ਮੀਨ ਦਾ ਕੰਮ ਕਰ ਗਿਆ। ਇੱਕ ਔਰਤ ਤੇ ਉਸਦੀ ਬੇਟੀ ਨੂੰ ਬੱਸ ਵਿੱਚੋਂ ਧੱਕਾ ਦਿੱਤੇ ਜਾਣ ਵੇਲੇ ਬਿਟ ਬਿਟ ਤੱਕਦੇ ਉਹੀ ਲੋਕ ਸਨ ਜਿਹਨਾਂ ਨੂੰ ਇਹ ਸੋਝੀ ਵੀ ਨਹੀਂ ਰਹੀ ਕਿ ਉਹਨਾਂ ਕੋਲੋਂ ਉਹਨਾਂ ਦੀਆਂ ”ਆਪਣੀਆਂ” ਜਨਤਕ ਬੱਸਾਂ ਕਿਸਨੇ ਅਤੇ ਕਿਵੇਂ ਖੋਹ ਲਈਆਂ ਗਈਆਂ ਹਨ? ਉਹਨਾਂ ਦੇ ਧੀਆਂ ਪੁੱਤਾਂ ਕੋਲੋਂ ਆਸ ਪਾਸ ਦੇ ਪਿੰਡਾਂ ਸ਼ਹਿਰਾਂ ‘ਚ ਪੜ੍ਹਨ ਜਾਣ ਲਈ ਮਿਲਦੀ ਰਹੀ ਮੁਫ਼ਤ ਬੱਸ ਸਫ਼ਰ ਪਾਸ ਦੀ ਸਹੂਲਤ ਕਿਵੇਂ ਖੁਹ ਖਾਤੇ ਪਾ ਦਿੱਤੀ ਗਈ ਹੈ? ਕਿਵੇਂ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਰਕਾਰੀ ਬੱਸਾਂ ‘ਤੇ ਬਜ਼ੁਰਗਾਂ, ਔਰਤਾਂ ਨੂੰ ਮੁਫ਼ਤ ਸਫ਼ਰ ਦਾ ਲੱਕੜ ਦਾ ਮੁੰਡਾ ਫੜ੍ਹਾ ਦਿੱਤਾ ਜਾਂਦਾ ਹੈ ਤੇ ਬਾਦ ‘ਚ ਖੋਹ ਵੀ ਲਿਆ ਜਾਂਦਾ ਹੈ? ਇਹ ਅੁਹੀ ਲੋਕ ਤਾਂ ਸਨ ਜਿਹੜੇ ਹੁਣ ਤੱਕ ਸਾਡੇ ਪਿੰਡ ਪਿੰਡ ਝੂਠ ਬੋਲ ਕੇ ਜਾਂਦੇ ਨੇਤਾਵਾਂ ਦੇ ਮੋਢੇ ‘ਤੇ ਹੱਥ ਮਾਰ ਕੇ ਪੁੱਛਣ ਦਾ ਹੌਸਲਾ ਨਹੀਂ ਕਰ ਸਕੇ ਕਿ ਸਾਡੇ ਬਾਪੂ ਦੀ ਬੁਢਾਪਾ ਪੈਨਸ਼ਨ ਟੱਲੀ ਮਾਰ ਕੇ ਫੜ੍ਹਾਉਣ ਆਉਣ ਵਾਲੇ ਡਾਕੀਏ ਦੇ ਸਾਈਕਲ ਦੀ ਟੱਲੀ ਕਿਸਨੇ ਖਰਾਬ ਕਰ ਦਿੱਤੀ? ਕਿਸਾਨੀ ਨਾਲ ਕਦੋਂ ਕੁ ਤੱਕ ਹੋਰ ਮਜ਼ਾਕ ਹੁੰਦਾ ਰਹੇਗਾ? ਮਜ਼ਦੂਰਾਂ ਨੂੰ ਜੰਗਲ ਪਾਣੀ ਜਾਣ ਜੋਕਰੇ ਕਰਨ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਨਾਲੋਂ ਖਾਣ ਜੋਕਰੇ ਦਾਣਿਆਂ ਦੀ ਵਧੇਰੇ ਜਰੂਰਤ ਹੈ ਜਾਂ ਫਿਰ ਸਰਕਾਰੀ ਠੱਪੇ ਵਾਲੀਆਂ ਲੈਟਰੀਨਾਂ ਦੀ? ਇਹ ਉਹੀ ਲੋਕ ਹਨ ਜਿਹਨਾਂ ਨੇ ਨਹੀਂ ਪੁੱਛਿਆ ਕਿ ਸਾਡੀਆਂ ਧੀਆਂ ਨੂੰ ਮੁਫ਼ਤ ਵੰਡੇ ਅਤੇ ਗਲੀ ਗਲੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਦਾ ਪ੍ਰਚਾਰ ਕਰਦੇ ਸਾਈਕਲਾਂ ਨੇ ਨਹੀਂ ਪੜ੍ਹਾਉਣਾ ਸਗੋਂ ਉਹਨਾਂ ਨੂੰ ਅਧਿਆਪਕ ਚਾਹੀਦੇ ਹਨ ਜਿਹਨਾਂ ਦੇ ਰੁਜ਼ਗਾਰ ਮੰਗਦਿਆਂ ਦੇ ਤੁਸੀਂ ਹੱਡ ਸੇਕ ਰਹੇ ਹੋ। ਉਸ ਬੱਸ ਵਿੱਚ ਸਵਾਰ ਲੋਕਾਂ ਦੀ ਚੁੱਪ ਦੀ ਕੋਈ ਹੈਰਾਨੀ ਨਹੀਂ ਸਗੋਂ ਇਸ ਮਸਲੇ ‘ਤੇ ਚੁੱਪ ਹਰ ਸਖ਼ਸ਼ ਲਈ ਸਵਾਲ ਹੈ ਕਿ ਕੀ ਉਹ ਉਦੋਂ ਵੀ ਚੁੱਪ ਰਹਿਣਗੇ ਜਦੋਂ ਇਸੇ ਤਰ੍ਹਾਂ ਦੀ ਹੀ ਘਟਨਾ ਉਹਨਾਂ ਦੀ ਆਪਣੀ ਪਤਨੀ, ਧੀ ਜਾਂ ਭੈਣ ਨਾਲ ਵਾਪਰੇਗੀ??? ਇਸ ਘਟਨਾ ਦੇ ਵਾਪਰਨ ਨਾਲੋਂ ਦੁੱਖ ਇਸ ਗੱਲ ਦਾ ਵਧੇਰੇ ਹੈ ਕਿ ਦੇਸ਼ ਦੀ ਕੇਂਦਰੀ ਮੰਤਰੀ ਬਣੀ ਨੂੰਹ ਅਤੇ ਸੂਬੇ ਦੇ ਰਾਜਾ ਸਾਹਿਬ ਦੇ ਆਪਣੇ ਬਿਆਨ ਹੀ ਆਪਸ ਵਿੱਚ ਨਹੀਂ ਰਲ ਰਹੇ? ਇਹ ਬਚਕਾਨਾ ਬਿਆਨਬਾਜ਼ੀ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਇਹ ਪੰਜਾਬ ਦੇ ਨੇੜ ਭਵਿੱਖ ਵਿਕਰਾਲ ਦੀ ਨਿਸ਼ਾਨਦੇਹੀ ਹੈ ਕਿ ਕੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਬਚਾਉਣ ਦੀਆਂ ਇਤਿਹਾਸਿਕ ਘਟਨਾਵਾਂ ਦੇ ਸੂਤਰਧਾਰ ਰਹੇ ਪੰਜਾਬੀਆਂ ਦੀਆਂ ਆਪਣੀਆਂ ਧੀਆਂ ਭੈਣਾਂ ਘਰੋਂ ਬਾਹਰ ”ਉੱਪਰ ਵਾਲੇ” ਦੇ ਰਹਿਮੋ ਕਰਮ ‘ਤੇ ਸੁਰੱਖਿਅਤ ਰਹਿ ਸਕਣਗੀਆਂ ਜਾਂ ਫਿਰ ਇਸ ਤੋਂ ਅੱਗੇ ਬੱਸਾਂ ਵਿੱਚ ਦਿੱਲੀ ਵਰਗੇ ਨਿਰਭੈਆ ਕਾਂਡ ਵਰਗੀਆਂ ਘਟਨਾਵਾਂ ਦਾ ਵਾਪਰਣਾ ਤਹਿ ਹੈ?
ਪੰਜਾਬ ਰੋਡਵੇਜ਼ ਪਰਿਵਾਰ ਦੇ ਇੱਕ ਕਾਮੇ ਜੀਅ ਵਜੋਂ ਸੇਵਾ ਨਿਭਾ ਚੁੱਕਾ ਹੋਣ ਕਰਕੇ ਬਹੁਤ ਕੌੜੇ ਅਨੁਭਵ ਹੰਢਾਏ ਸਨ ਕਿ ਕਿਵੇਂ ਸਿਆਸੀ ਸਰਪ੍ਰਸਤੀ ਦੀ ਛੱਤਰੀ ਹੇਠ ਸਰਕਾਰੀ ਬੱਸਾਂ ਦੇ ਟਾਈਮ ਮਾਰੇ ਜਾਂਦੇ ਹਨ? ਕਿਵੇਂ ਸਰਕਾਰੀ ਬੱਸ ਦੇ ਰੂਟ ਦੇ ਅੱਗੇ ਅਤੇ ਪਿੱਛੇ ਨਿੱਜੀ ਬੱਸਾਂ ਦੇ ਰੂਟ ਫਿੱਟ ਕਰਕੇ ਉਹਨਾਂ ਨੂੰ ਖਾਲੀ ਖਵਕਦੀਆਂ ਜਾਣ ਲਈ ਮਜ਼ਬੂਰ ਕੀਤਾ ਜਾਂਦਾ ਹੈ? ਕਿਵੇਂ ਇੱਕ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ ਗੁੰਡਿਆਂ ਦੀਆਂ ਧਾੜਾਂ ਹਾਕਰਾਂ ਦੇ ਰੂਪ ਵਿੱਚ ਤਾਕੀਆਂ ਨਾਲ ਲਮਕਦੀਆਂ ਦਿਸਦੀਆਂ ਹਨ? ਇਉਂ ਅਹਿਸਾਸ ਹੁੰਦਾ ਹੈ ਕਿ ਜਿਵੇਂ ਸਵਾਰੀਆਂ ਨੂੰ ਅਗਵਾ ਕਰਕੇ ਧੱਕੇ ਨਾਲ ਸਫ਼ਰ ਕਰਾਇਆ ਜਾਂਦਾ ਹੋਵੇ। ਘੱਟ ਪੈਸੇ ਲੈ ਕੇ ਬਿਨਾਂ ਟਿਕਟੋਂ ਸਫ਼ਰ ਕਰਵਾਉਣਾ ਕਈ ਜ਼ੁਰਮ ਹੋ ਨਿੱਬੜਦੇ ਹਨ ਪਰ ਕੌਣ ਆਖੇ ਕਿ ਰਾਣੀਏ ਅੱਗਾ ਢੱਕ? ਕੋਈ ਵੇਲਾ ਸੀ ਜਦ ਇਹਨਾਂ ਜਨਤਕ ਬੱਸਾਂ ਵਿੱਚ ਸੰਸਦ ਮੈਂਬਰਾਂ, ਵਿਧਾਇਕਾਂ, ਆਜ਼ਾਦੀ ਘੁਲਾਟੀਆਂ ਅਤੇ ਬਿਰਧਾਂ ਲਈ ਵਿਸ਼ੇਸ਼ ਸੀਟਾਂ ਹੁੰਦੀਆਂ ਸਨ। ਪਰ ਸਮੇਂ ਦਾ ਗੇੜ ਦੇਖੋ ਕਿ ਗੰਧਲੀ ਸਿਆਸਤ ਨੇ ਉਹੀ ਦਰੱਖਤ ਵੱਢ ਸੁੱਟਿਆ ਜਿਸਨੇ ਸੰਘਣੀ ਛਾਂ ਦਿੱਤੀ। ਦੇਖਦੇ ਹੀ ਦੇਖਦੇ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਭਾਡੇ ਵਿਕਣ ਤੱਕ ਦੀ ਨੌਬਤ ਆਈ ਪਈ ਹੈ। ਮੋਗਾ ਧੱਕਾ ਕਾਂਡ ਤੋਂ ਬਾਦ ਸਵਾਲਾਂ ਦਾ ਸਵਾਲ ਇਹ ਹੈ ਕਿ ਰਾਜਾ ਸਾਹਿਬ ਦੀ ਮਾਲਕੀ ਵਾਲੀਆਂ ਬੱਸਾਂ ”ਲੋਕਾਂ ਦੀ ਸੇਵਾ” ਲਈ ਹਨ ਜਾਂ ਗੁੰਡਾਗਰਦੀ ਦੀਆਂ ਚੱਲਦੀਆਂ ਫਿਰਦੀਆਂ ਦੁਕਾਨਾਂ ਹਨ? ਜਦ ਜਨਤਕ ਅਦਾਰਿਆਂ ਦੀਆਂ ਬੱਸਾਂ ਆਟੇ ‘ਚ ਲੂਣ ਬਰਾਬਰ ਅਤੇ ਮਾੜੀ ਹਾਲਤ ਵਿੱਚ ਹਨ ਤਾਂ ਆਏ ਦਿਨ ਕਿਰਾਏ ਵਧਾ ਕੇ ਲੋਕਾਂ ਦੀ ਕਿਹੜੀ ਸੇਵਾ ਕੀਤੀ ਜਾ ਰਹੀ ਹੈ? ਟੀ ਵੀ ਚੈੱਨਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ”ਬਦਕਿਸਮਤੀ ਨਾਲ ਇਹ ਸਾਡੀ ਬੱਸ ਸੀ” ਲਫ਼ਜ਼ ਸੁਣ ਕੇ ਹੈਰਾਨੀ ‘ਚ ਹਾਂ ਕਿ ਜਿਸ ਸੂਬੇ ਦੇ ਲੋਕਾਂ ਨੇ ਰਾਜਭਾਗ ਬਖ਼ਸ਼ਿਆ ਹੈ, ਉਹਨਾਂ ਦੀਆਂ ਆਪਣੀਆਂ ਬੱਸਾਂ ਵਾਲੇ ਜਨਤਕ ਅਦਾਰੇ ਮੁੱਖ ਮੰਤਰੀ ਸਾਹਿਬ ਲਈ ਕਦੋਂ ”ਆਪਣੇ” ਬਣਨਗੇ?ઠ

Install Punjabi Akhbar App

Install
×