ਅਰੋੜਬੰਸ ਸਭਾ ਵਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀ ਤੇ ਹੋਰਨਾ ਦੀ ਸਿਹਤਯਾਬੀ ਦੀ ਅਰਦਾਸ

ਕੋਟਕਪੂਰਾ–ਅਰੋੜਾਬੰਸ ਸਭਾ ਕੋਟਕਪੂਰਾ ਦੇ ਪ੍ਰਧਾਨ ਜਗਦੀਸ਼ ਸਿੰਘ ਮੱਕੜ ਸਮੇਤ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸੰਸਥਾ ਦੇ ਹੋਰ ਅਹੁਦੇਦਾਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਥਾਨਕ ਅਰੋੜਬੰਸ ਧਰਮਸ਼ਾਲਾ ਵਿੱਚ ਰੱਖੀ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਜਗਦੀਸ਼ ਸਿੰਘ ਮੱਕੜ ਦੇ ਬੇਵਕਤੀ ਵਿਛੋੜੇ ਕਾਰਨ ਸਭਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਭਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਦੋ ਮਿੰਟ ਦਾ ਮੋਨ ਧਾਰਿਆ ਗਿਆ, ਜਦਕਿ ਕੁਝ ਬਿਮਾਰ ਚੱਲ ਰਹੇ ਅਹੁਦੇਦਾਰਾਂ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਉਨਾ ਦੱਸਿਆ ਕਿ ਸਭਾ ਦੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਬਿੱਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਦੀਵੀ ਵਿਛੋੜਾ ਦੇ ਗਏ ਸੰਸਥਾ ਦੇ ਸਰਪ੍ਰਸਤ ਅਨਾਰ ਸਿੰਘ ਮੱਕੜ ਦੀ ਥਾਂ ਉਨਾ ਦੇ ਬੇਟੇ ਪ੍ਰੀਤਮ ਸਿੰਘ ਅਤੇ ਰਾਮ ਲਾਲ ਦੂਆ ਦੇ ਬੇਟੇ ਰਿੰਕੂ ਦੂਆ ਨੂੰ ਮੈਂਬਰ ਬਣਾਇਆ ਗਿਆ। ਇਸ ਤੋਂ ਇਲਾਵਾ ਜਗਦੀਸ਼ ਸਿੰਘ ਮੱਕੜ ਸਮੇਤ ਅਨਾਰ ਸਿੰਘ ਮੱਕੜ, ਰਾਮ ਲਾਲ ਦੂਆ, ਬੀਬੀ ਸਰਲਾ ਦੇਵੀ, ਬੀਬੀ ਸ਼ਾਂਤੀ ਦੇਵੀ, ਹਰੀ ਰਾਮ ਬਹਾਵਲਪੁਰੀ ਅਤੇ ਸੰਸਥਾ ਦੇ ਸਰਗਰਮ ਮੈਂਬਰ ਪੰਕਜ ਬਾਂਗਾ ਦੇ ਸਹੁਰੇ ਵਿਜੈ ਕੁਮਾਰ ਨੂੰ ਸ਼ਰਧਾਂਜਲੀਆਂ ਜਦਕਿ ਸਭਾ ਦੇ ਸਰਪ੍ਰਸਤ ਭਗਵਾਨ ਸਿੰਘ ਮੱਕੜ ਅਤੇ ਜਗਦੀਸ਼ ਕੁਮਾਰ ਛਾਬੜਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਿੰਦਰ ਸਿੰਘ ਚੋਟਮੁਰਾਦਾ, ਗੁਰਬਚਨ ਸਿੰਘ ਟੋਨੀ, ਸ਼ਾਮ ਲਾਲ ਚਾਵਲਾ, ਰਜਿੰਦਰ ਸਿੰਘ ਪੱਪੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਸੁਨੀਲ ਛਾਬੜਾ, ਰਮੇਸ਼ ਸਿੰਘ ਗੁਲਾਟੀ, ਜੈਮਲ ਸਿੰਘ ਮੱਕੜ, ਮਨਮੋਹਨ ਸਿੰਘ ਚਾਵਲਾ, ਹਰਵਿੰਦਰ ਸਿੰਘ ਮੱਕੜ, ਮੋਹਨ ਲਾਲ ਗੁਲਾਟੀ, ਅਮਰ ਸਿੰਘ ਮੱਕੜ, ਭੁਪਿੰਦਰ ਸਿੰਘ ਪਾਲੀ ਅਤੇ ਗੁਰਮੀਤ ਸਿੰਘ ਮੱਕੜ ਆਦਿ ਵੀ ਹਾਜਰ ਸਨ।

Install Punjabi Akhbar App

Install
×