ਮਿਸਰ ਦੇ ਫ਼ੌਜੀਆਂ ਅਤੇ ਸੁਰੱਖਿਆ ਦਸਤਿਆਂ ਨੇ ਹਾਲ ਹੀ ਦਿਨਾਂ ‘ਚ ਘੱਟੋ-ਘੱਟ 52 ਸ਼ੱਕੀ ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਇਹ ਜਾਣਕਾਰੀ ਮਿਸਰ ਦੀ ਫ਼ੌਜ ਵੱਲੋਂ ਜਾਰੀ ਕੀਤੇ ਇਕ ਬਿਆਨ ‘ਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਰਵਰੀ ‘ਚ ਰੇਗਿਸਤਾਨ ‘ਚ ਵਿਦਰੋਹੀਆਂ ਨੂੰ ਕੁਚਲਨ ਲਈ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਫ਼ੌਜੀਆਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਵੱਧ ਕੇ 300 ਹੋ ਗਈ ਹੈ।