ਦੋ ਹੈਲੀਕਾਪਟਰਾਂ ਦੀ ਟੱਕਰ ‘ਚ ਫ਼ਰਾਂਸ ਦੇ ਇੱਕ ਰੀਅਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਕਲਾਕਾਰਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਕੱਲ੍ਹ ਉੱਤਰੀ ਅਰਜਨਟੀਨਾ ਦੇ ਲਿਆ ਰਯੋਜਾ ਪ੍ਰਾਂਤ ਦੇ ਪਹਾੜੀ ਖੇਤਰ ‘ਚ ਹੋਈ। ਸਰਕਾਰ ਦੇ ਬੁਲਾਰੇ ਡਿਸੇਲ ਕੁਨਯੋ ਨੇ ਕਿਹਾ ਕਿ ਮ੍ਰਿਤਕਾਂ ‘ਚ ਕਈ ਫਰਾਂਸੀਸੀ ਨਾਗਰਿਕ ਹਨ। ਸਾਨੂੰ ਅਜੇ ਤੱਕ ਅਰਜਨਟੀਨਾ ਦੇ ਕੇਵਲ ਦੋ ਲੋਕਾਂ ਦੀ ਮੌਤ ਦੀ ਸੂਚਨਾ ਹੈ। ਇਹ ਆਸ਼ੰਕਾ ਪ੍ਰਗਟਾਈ ਕਿ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਦੋਵੇਂ ਹੈਲੀਕਾਪਟਰ ਆਪਸ ‘ਚ ਟਕਰਾ ਗਏ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਜਿੰਦਾ ਨਹੀਂ ਬਚਿਆ ਹੈ।