ਕੋਵਿਡ-19 ਵੈਕਸੀਨ ਦੇ ਵਿਤਰਣ ਸਬੰਧੀ ਅਰਜਨਟੀਨਾ ਦੇ ਸਿਹਤ ਮੰਤਰੀ ਉਪਰ ਇਲਜ਼ਾਮ -ਦਿੱਤਾ ਅਸਤੀਫ਼ਾ

(ਦ ਏਜ ਮੁਤਾਬਿਕ) ਅਰਜਨਟੀਨਾ ਵਿੱਚ ਕੋਵਿਡ-19 ਦੇ ਵਿਤਰਣ ਸਬੰਧੀ ਅਜਿਹੀਆਂ ਗੱਲਾਂ ਅਤੇ ਤੱਥ ਸਾਹਮਣੇ ਆਏ ਜਿਨ੍ਹਾਂ ਨਾਲ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਕੁੱਝ ਲੋਕ ਆਪਣੀ ਪਹੁੰਚ ਅਤੇ ਅਹੁਦਿਆਂ ਦਾ ਇਸਤੇਮਾਲ ਕਰਕੇ ਕਰੋਨਾ ਵੈਕਸੀਨ ਨੂੰ ਆਮ ਵਿਤਰਣ ਪ੍ਰਣਾਲੀ ਤੋਂ ਹਟ ਕੇ ਆਪ ਹੀ ਪ੍ਰਾਪਤ ਕਰਨ ਦੀਆਂ ਵਿਉਂਤਾਂ ਬਣਾ ਕੇ ਅਤੇ ਇਸ ਦਵਾਈ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਵੀ ਹੋ ਰਹੇ ਸਨ ਅਤੇ ਇਸ ਦਾ ਇਲਜ਼ਾਮ ਜਦੋਂ ਉਥੋਂ ਦੇ ਸਿਹਤ ਮੰਤਰੀ ਜਾਈਨਜ਼ ਗੋਂਜ਼ਲੇਜ਼ ਗਾਰਸੀਆ ਉਪਰ ਲਗਾਏ ਗਏ ਤਾਂ ਉਨ੍ਹਾਂ ਨੇ ਤੁਰੰਤ ਆਪਣਾ ਅਸਤੀਫ਼ਾ ਸਰਕਾਰ ਨੂੰ ਸੌਂਪ ਦਿੱਤਾ ਅਤੇ ਕਿਹਾ ਕਿ ਉਹ ਜਦੋਂ ਆਪਣੇ ਆਫ਼ਿਸ ਤੋਂ ਬਾਹਰ ਸਨ ਤਾਂ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਦੇ ਦਫ਼ਤਰ ਅੰਦਰ ਕੁੱਝ ਅਜਿਹੀਆਂ ਗਤੀਵਿਧੀਆਂ ਹੋਈਆਂ ਜੋ ਕਿ ਕੋਵਿਡ-19 ਵੇਕਸੀਨ ਦੇ ਵਿਤਰਣ ਨੂੰ ਪ੍ਰਭਾਵਿਤ ਕਰਦੀਆਂ ਸਨ ਤਾਂ ਇਸ ਨਾਲ ਇੱਕ ਬਹੁਤ ਹੀ ਨਾ-ਚਾਹੁਣ ਯੋਗ ਬੇਤਰਤੀਬੀ ਵਾਲੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਸ ਵਾਸਤੇ ਹੁਣ ਉਹ ਇਸ ਵਿਤਰਣ ਨੂੰ ਸਹੀ ਬੱਧ ਤਰੀਕਿਆਂ ਨਾਲ ਕਰਨ ਵਿੱਚ ਅਸਮਰਥ ਹਨ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹਨ।
ਇਸ ਪ੍ਰਕਿਰਿਆ ਦਾ ਸੰਗਿਆਨ, ਉਥੋਂ ਦੇ ਰਾਸ਼ਟਰਪਤੀ ਐਲਬਰਟੋ ਫਰਨਾਂਡੇਜ਼ ਵੱਲੋਂ ਵੀ ਲਿਆ ਗਿਆ ਹੈ ਅਤੇ ਮੀਡੀਆ ਵੱਲੋਂ ਜਾਰੀ ਅਜਿਹੀ 10 ਲੋਕਾਂ ਬਾਰੇ ਖ਼ਬਰ ਕਿ ਇਹ ਲੋਕ ਕੋਵਿਡ-19 ਦੀ ਵੈਕਸੀਨ ਆਮ ਵਿਤਰਣ ਪ੍ਰਣਾਲੀ ਤੋਂ ਹਟ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਹੀ ਲੈ ਰਹੇ ਹਨ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਬਾਬਤ ਉਨ੍ਹਾਂ ਨੇ ਸਬੰਧਤ ਮੰਤਰੀ ਨਾਲ ਗੱਲ ਬਾਤ ਕੀਤੀ ਹੈ ਅਤੇ ਉਹ ਇਸ ਦੀ ਤਫ਼ਤੀਸ਼ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਅਰਜਨਟੀਨਾ ਆਪਣੇ ਦੇਸ਼ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਲਈ ਰੂਸ ਵਿੱਚ ਤਿਆਰ ਕੀਤੀ ਗਈ ਸਪਟਲਿਕ-ਵੀ. ਵੈਕਸੀਨ ਸਭ ਤੋਂ ਪਹਿਲਾਂ ਆਪਣੇ ਫਰੰਟ ਲਾਈਨ ਵਰਕਰਾਂ ਨੂੰ ਦੇ ਰਿਹਾ ਹੈ ਅਤੇ ਬੀਤੇ ਬੁੱਧਵਾਰ ਤੱਕ 250,000 ਲੋਕ ਇਸ ਦਵਾਈ ਦੀਆਂ ਦੋ ਖੁਰਾਕਾਂ ਲੈ ਵੀ ਚੁਕੇ ਹਨ ਅਤੇ ਇੱਥੇ ਇਹ ਦੱਸਣਾ ਵੀ ਵਾਜਿਬ ਹੈ ਕਿ 45 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਇਸ ਦੇਸ਼ ਅੰਦਰ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਨੂੰ ਕਰੋਨਾ ਹੋਇਆ ਸੀ ਅਤੇ 51,000 ਲੋਕਾਂ ਦੀ ਜਾਨ ਗਈ ਸੀ।

Install Punjabi Akhbar App

Install
×