40 ਲੱਖ ਲੈਟਰੀਨਾਂ ਦਾ ਗੰਦਾ ਪਾਣੀ ਪੀਂਦੇ ਨੇ ਮਾਲਵਾ ਅਤੇ ਰਾਜਸਥਾਨ ਵਾਲੇ

ਫਰੀਦਕੋਟ -ਸਿੱਖ ਵਾਤਾਵਰਣ ਦਿਵਸ ਅਤੇ ਅੰਤਰਰਾਸ਼ਟਰੀ ਦਰਿਆ ਬਚਾਓ ਦਿਵਸ ਮੌਕੇ ਕੁਦਰਤ ਪ੍ਰੇਮੀ, ਵਾਤਾਵਰਣ ਕਾਰਕੁੰਨ ਅਤੇ ਗੌਂਸਪੁਰ, ਮਣੀਏਵਾਲ ਅਤੇ ਵਲੀਪੁਰ ਦੇ ਵਸਨੀਕ ਅੱਜ ਇੱਥੇ ਸਤਲੁਜ ਅਤੇ ਬੁੱਢਾ ਦਰਿਆ ਲਈ ਬਿਹਤਰ ਭਵਿੱਖ ਦੀ ਅਰਦਾਸ ਕਰਨ ਲਈ ਇਕੱਠੇ ਹੋਏ। ਅੰਤਰਰਾਸਟਰੀ ਦਰਿਆ ਬਚਾਓ ਦਿਵਸ ਇਕਜੁੱਟਤਾ ਨੂੰ ਸਮਰਪਿਤ ਹੈ, ਇਸ ਦਿਨ ਵਿਸ਼ਵ ਭਰ ਦੇ ਵੱਖ ਵੱਖ ਭਾਈਚਾਰੇ ਇਕੱਠੇ ਹੋ ਕੇ ਇਹ ਹੋਕਾ ਦਿੰਦੇ ਹਨ ਕਿ ਦਰਿਆਵਾਂ ਦੀ ਬਹੁਤ ਮਹੱਤਤਾ ਹੈ, ਲੋਕਾਂ ਵੱਲੋਂ ਸਾਫ਼ ਅਤੇ ਵਗਦੇ ਪਾਣੀ ਦੀ ਵਰਤੋਂ ਕਰ ਸਕਣਾ ਮਹੱਤਵਪੂਰਨ ਹੈ। ਅਜਿਹੇ ਫੈਸਲਿਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜੋ ਉਹਨਾਂ ਦੇ ਪਾਣੀ ਅਤੇ ਉਹਨਾਂ ਦੀ ਜਿੰਦਗੀ ਨੂੰ ਪ੍ਰਭਾਵਤ ਕਰਦੇ ਹਨ। ਹੁਣ ਸਾਡਾ ਇਨ੍ਹਾਂ ਅਧਿਕਾਰਾਂ ਲਈ ਖੜ੍ਹੇ ਹੋਣ ਦਾ ਸਮਾਂ ਹੈ। 2021 ਦੇ ਅੰਤਰਰਾਸ਼ਟਰੀ ਦਰਿਆ ਬਚਾਓ ਦਿਵਸ ਦਾ ਮੁੱਖ ਵਿਸ਼ਾ ‘ਦਰਿਆਵਾਂ ਦੇ ਆਪਣੇ ਹੱਕ’ ਹੈ। 14 ਮਾਰਚ ਸਿੱਖ ਵਾਤਾਵਰਣ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਸੱਤਵੇਂ ਸਿੱਖ ਗੁਰੂ ਹਰਿ ਰਾਇ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਯਾਦ ਕਰਦਿਆਂ, ਕੁਦਰਤ ਨੂੰ ਮਨਾਉਣ ਅਤੇ ਵਾਤਾਵਰਣ ਦੇ ਅਨੁਕੂਲ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ,ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਪੰਜਾਬ ਅਤੇઠ ਕੋਆਰਡੀਨੇਟਰ ਨਰੋਆ ਪੰਜਾਬ ਮੰਚ ਨੇ ਕਿਹਾ, ”ਪਾਣੀ ਜ਼ਿੰਦਗੀ ਦੀ ਸਭ ਤੋਂ ਬੁਨਿਆਦੀ ਲੋੜ ਹੈ ਜਿਸ ਤੋਂ ਬਿਨਾਂ ਇਹ ਜੀਵਨ ਸੰਭਵ ਨਹੀਂ।ઠ ਇਥੋਂ ਦੇ ਪਿੰਡ ਬੁੱਢੇ ਦਰਿਆ ਦੇ ਪ੍ਰਦੂਸ਼ਣ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹਨ ਜਿਸ ਨੇ ਉਨ੍ਹਾਂ ਦੇ ਧਰਤੀ ਹੇਠਲੇ ਪਾਣੀ ਵੀઠ ਬੁਰੀ ਤਰ੍ਹਾਂ ਖਰਾਬ ਕੀਤੇ ਹਨ। ਸਰਕਾਰ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਨਜ਼ਰ ਅੰਦਾਜ ਕਰਦੀ ਆ ਰਹੀ ਹੈ ਅਤੇ ਹੁਣ ਇਹ ਸਮੇ ਦੀ ਮੰਗ ਹੈ ਕਿ ਲੋਕਾਂ ਨੂੰ ਇਸ ਭਿਆਨਕ ਸਥਿਤੀ ਦੇ ਵਿਰੁੱਧ ਜੋਰਦਾਰ ਢੰਗ ਨਾਲ ਬੋਲਣਾ ਚਾਹੀਦਾ ਹੈ।” ਨਰੋਆ ਪੰਜਾਬ ਮੰਚ ਤੋਂ ਜਸਕੀਰਤ ਸਿੰਘ ਨੇ ਕਿਹਾ ਕਿ , ”ਬੁੱਢੇ ਨਾਲੇ ਦਾ ਸਤਲੁਜ ਦਰਿਆ ਵਿੱਚ ਪ੍ਰਦੂਸ਼ਣ ਨਾ ਸਿਰਫ ਵਾਤਾਵਰਣ ਦੀ ਤਬਾਹੀ ਹੈ, ਬਲਕਿ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈ, ਕਿਉਂਕਿ ਸਾਡਾ ਸੰਵਿਧਾਨ ਤੰਦਰੁਸਤ ਅਤੇ ਮਾਣਯੋਗ ਜੀਵਨ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ। ਸਮੁੱਚੇ ਲੁਧਿਆਣੇ ਦਾ ਘਰੇਲੂ ਸੀਵਰੇਜ ਜਾਣੀ ਕਿ 40 ਲੱਖ ਲੈਟਰੀਨਾਂ ਦਾ ਗੰਦਾ ਪਾਣੀ ਅਤੇ ਸਨਅਤੀ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਡਿੱਗਦਾ ਹੈ ਅਤੇ ਇੱਥੇ ਆ ਕੇ ਸਤਲੁਜ ਨਾਲ ਰਲ ਜਾਂਦਾ ਹੈ। ਅੱਗੇ ਹਰੀਕੇ ਝੀਲ ਵਿੱਚ ਪਹੁੰਚ ਜਾਂਦਾ ਹੈ ਜਿੱਥੋਂ ਇਹ ਨਹਿਰੀ ਪਾਣੀ ਸਪਲਾਈ ਪ੍ਰਣਾਲੀ ਰਾਹੀਂ ਪੀਣ ਵਾਲਾ ਪਾਣੀ ਬਣ ਕੇ ਲੱਖਾਂ ਮਾਲਵੇ ਦੇ ਕੁੱਝ ਜਿਲ੍ਹਿਆਂ ਅਤੇ ਰਾਜਸਥਾਨ ਦੇ ਘਰਾਂ ਦੀਆਂ ਟੂਟੀਆਂ ਵਿਚੋਂ ਨਿਕਲਦਾ ਹੈ। ਇਹ ਵਿਸ਼ਵਾਸ ਯੋਗ ਨਹੀਂ ਹੈ ਪਰ ਸੱਚ ਹੈ। ਇਸ ਦੇ ਦੱਖਣੀ ਪੰਜਾਬ ਅਤੇ ਰਾਜਸਥਾਨ ਦੇ ਉਹਨਾਂ ਸਾਰੇ ਇਲਾਕਿਆਂ ਵਿੱਚ ਬਿਮਾਰੀ ਦਾ ਕਾਰਨ ਬਣਨ ਬਾਰੇ ਖੋਜ ਅਤੇ ਅਧਿਐਨ ਕੀਤੇ ਜਾਣੇ ਚਾਹੀਦੇ ਹਨ। ਜਿੱਥੇ ਵੀ ਇਸ ਨੂੰ ਪੀਤਾ ਜਾਂਦਾ ਹੈ। ਚੰਗਾ ਹੋਵੇ ਜੇ ਸਰਕਾਰਾਂ ਦਰਿਆਵਾਂ ਅਤੇ ਉਹਨਾਂ ਤੇ ਨਿਰਭਰ ਵਾਤਾਵਰਣ ਪ੍ਰਣਾਲੀ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਣ। ਪਰਮਪਾਲ ਸਿੰਘ ਸਭਰਾ ਸਿੱਖ ਅਲਾਇਸઠ ਨੇ ਕਿਹਾ ਸਾਨੂੰ ਗੁਰੂ ਦੇ ਉਪਦੇਸ਼ ਤੇ ਪਹਿਰਾ ਦੇਣਾ ਚਾਹੀਦਾ ਹੈ, ਇਸ ਸਮੇਂ ਰਵਨੀਤ ਸਿੰਘ ਈਕੋ ਸਿੱਖ, ਸੁਖਵਿੰਦਰ ਸਿੰਘ ਬੱਬੂ ਸਟੇਟ ਕਮੇਟੀ ਮੈਂਬਰ ਨਰੋਆ ਪੰਜਾਬ ਮੰਚ, ਰਾਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕੋਟਕਪੂਰਾ, ਜਸਪਿੰਦਰ ਸਿੰਘ ਕੋਟਕਪੂਰਾ, ਸੁਖਮਿੰਦਰ ਸਿੰਘ ਗੋਂਸਪੁਰ, ਪਰਦੀਪ ਸਿੰਘ, ਸਾਹਿਬ ਸਿੰਘ ਆਦਿ ਹਾਜਰ ਸਨ।
ਕੈਪਸ਼ਨ ਫੋਟੋ : 15ਜੀ ਐਸ ਸੀ ਐਫ ਡੀ ਕੇ
ઠ
ઠ