‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਡਾ. ਪੁਆਰ ਅਤੇ ਹੰਸਾ ਸਿੰਘ ਦੀ ਫੌਤ ’ਤੇ ਸ਼ੋਕ

(ਹਰਜੀਤ ਲਸਾੜਾ, ਬ੍ਰਿਸਬੇਨ 16 ਅਕਤੂਬਰ) ਇੱਥੇ ਮਾਂ ਬੋਲੀ ਪੰਜਾਬੀ ਲਈ ਜ਼ਮੀਨੀ ਪੱਧਰ ‘ਤੇ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਦੀ ਚਲੰਤ ਮਾਮਲਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬੀ ਦੇ ਪਸਾਰੇ ਲਈ ਪਹਿਲਾਂ ਤੋਂ ਚਲਦੇ ਕੰਮਾਂ ਬਾਰੇ ਗੱਲਬਾਤ ਅਤੇ ਭਵਿੱਖੀ ਵਿਉਂਤਬੰਦੀ ਕੀਤੀ ਗਈ। ਪੰਜਾਬੀ ਸਕੂਲ ਦੀਆਂ ਕਲਾਸਾਂ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਣ ਲਈ ਸਭਾ ਦੀ ਕਾਰਜਕਾਰਨੀ ਕਮੇਟੀ ਨੇ ਸਭਾ ਦੇ ਸਮੂਹ ਮੈਂਬਰਾਂ ਦੇ ਯੋਗਦਾਨ ਤੇ ਸਭਾ ਦੇ ਟੀਚਿਆਂ ਵੱਲ ਵਧਦੇ ਕਦਮ ,ਚਰਚਾ ਦਾ ਵਿਸ਼ਾ ਰਹੇ। ਇਸ ਉਪਰੰਤ ਨਾਮਵਰ ਭਾਸ਼ਾ ਵਿਗਿਆਨੀ ਤੇ ਸਾਹਿਤ ਚਿੰਤਕ ਡਾ. ਜੁਗਿੰਦਰ ਸਿੰਘ ਪੁਆਰ ਅਤੇ ਉੱਘੇ ਰੰਗ-ਕਰਮੀ ਹੰਸਾ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ। ਜਨਰਲ ਸਕੱਤਰ ਹਰਮਨਦੀਪ ਗਿੱਲ ਨੇ ਕਿਹਾ ਕਿ ਡਾ. ਪੁਆਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਜੋਂ ਉੱਚ ਅਕਾਦਮਿਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਾਸਾਰ ਲਈ ਵਿਲੱਖਣ ਕੰਮ ਕੀਤਾ ਹੈ। ਡਾ. ਪੁਆਰ ਜੀ ਦੁਆਰਾ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਪੰਜਾਬੀ ਵਿਆਕਰਨ ਬਾਰੇ ਮਹੱਤਵਪੂਰਨ ਪੁਸਤਕਾਂ ਲਿਖੀਆਂ ਗਈਆਂ ਹਨ। ਉਹ ਬਹੁਤ ਪਰਪੱਕ ਕਿਸਮ ਦੇ ਖੋਜੀ ਅਤੇ ਅਧਿਆਪਕ ਸਨ ਅਤੇ ਉਨ੍ਹਾਂ ਨੇ ‘ਦੇਸ਼ ਸੇਵਕ’ ਅਖ਼ਬਾਰ ਵਿੱਚ ਵੀ ਕੁਝ ਅਰਸਾ ਸੰਪਾਦਕ ਵਜੋਂ ਕੰਮ ਕੀਤਾ। ਮੀਤ ਸਕੱਤਰ ਹਰਜੀਤ ਕੌਰ ਸੰਧੂ ਨੇਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਤੇ ਰੰਗਕਰਮੀ ਹੰਸਾ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਮਰਹੂਮ ਦੀ ਨਾਟ-ਟੋਲੀ ਪੰਜਾਬ ਸੰਕਟ ਦੇ ਦਿਨਾਂ ਵਿੱਚ ਵੀ ਪਿੰਡ ਪਿੰਡ ਨਾਟਕ ਖੇਡ ਕੇ ਪੰਜਾਬੀ ਤੇ ਰੰਗਮੰਚ ਦੀ ਲਹਿਰ ਨੂੰ ਮਜ਼ਬੂਤ ਕਰਦੇ ਰਹੇ ਹਨ। ਇਸ ਮੌਕੇ ਸੰਸਥਾ ਪ੍ਰਧਾਨ ਜਸਵੰਤ ਸਿੰਘ ਵਾਗਲਾ, ਮੀਤ ਪ੍ਰਧਾਨ ਕਵੀ/ਗੀਤਕਾਰ ਸੁਰਜੀਤ ਸੰਧੂ, ਖਜ਼ਾਨਚੀ ਵਰਿੰਦਰ ਅਲੀਸ਼ੇਰ ਅਤੇ ਦਿਲਜੀਤ ਸਿੰਘ ਨੇ ਕਿਹਾ ਕਿ ਡਾ. ਪੁਆਰ ਤੇ ਰੰਗਕਰਮੀ ਹੰਸਾ ਸਿੰਘ ਦੇ ਸਵਰਗਵਾਸ ਹੋ ਜਾਣ ਨਾਲ ਅਸੀਂ ਇੱਕ ਉੱਘੇ ਭਾਸ਼ਾ ਵਿਗਿਆਨੀ ਅਤੇ ਨਾਟਕਕਾਰ ਤੇ ਰੰਗਕਰਮੀ ਤੋਂ ਵਾਂਝੇ ਹੋ ਗਏ ਹਾਂ। ਹਾਜ਼ਰੀਨ ਵੱਲੋਂ ਸਦੀਵੀ ਵਿਛੋੜਾ ਦੇ ਗਏ ਦੋਵੇਂ ਲੇਖਕਾਂ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਹਮਦਰਦੀ ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਵਿਛੜੀਆ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਨਿਊਜ਼ੀਲੈਂਡ ਵਿਖੇ “ਦੂਸਰੀਆਂ ਸਿੱਖ ਖੇਡਾਂ” ਲਈ ਤਾਰੀਖਾਂ ਦਾ ਐਲਾਨ -ਹੋਣਗੀਆਂ 28-29 ਨਵੰਬਰ ਨੂੰ ਟਾਕਾਨੀਕੀ ਵਿਖੇ

ਆਸਟ੍ਰੇਲੀਆ ਤੋਂ ਬਾਅਦ ਪਿੱਛਲੇ ਸਾਲ ਨਿਊਜ਼ੀਲੈਂਡ ਵਿੱਚ ਸ਼ੁਰੂ ਕੀਤੀਆਂ ਗਈਆਂ ਰਿਵਾਇਤੀ ਸਿੱਖ ਖੇਡਾਂ ਦੀ ਲੜੀ ਨੂੰ…

‘ਆਸਟ੍ਰੇਲੀਆਈ ਫੈਸ਼ਨ ਹਫਤਾ’ 2021 ਲਈ ਤਾਰੀਖਾਂ ਅਤੇ ਨਵੇਂ ਟਾਈਟਲ ਦਾ ਐਲਾਨ

2021 ਵਿੱਚ ‘ਆਸਟ੍ਰੇਲੀਆਈ ਫੈਸ਼ਨ ਹਫਤਾ’ ਮਨਾਉਣ ਵਾਸਤੇ 31 ਮਈ ਤੋਂ 4 ਜੂਨ, 2021 ਦੀਆਂ ਤਾਰੀਖਾਂ ਦਾ…

ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ ‘ਗੋਨ ਫਿਸ਼ਿੰਗ ਡੇਅ’ 18 ਤਾਰੀਖ ਨੂੰ

ਖੇਤੀਬਾੜੀ ਮੰਤਰੀ ਸ੍ਰੀ ਐਡਮ ਮਾਰਸ਼ਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਐਤਵਾਰ ਯਾਨੀ ਕਿ 18 ਅਕਤੂਬਰ…

ਵਿਕਟੋਰੀਆ ਅੰਦਰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਅਧੀਨ 89 ਨੂੰ ਜੁਰਮਾਨਾ -ਬਲੈਕ ਰਾਕ ਪਾਰਟੀ ਵਾਲੇ ਵੀ ਸ਼ਾਮਿਲ

(ਦ ਏਜ ਮੁਤਾਬਿਕ) ਬੀਤੇ ਕੱਲ੍ਹ ਵਿਕਟੋਰੀਆ ਪੁਲਿਸ ਵੱਲੋਂ ਰਾਜ ਅੰਦਰ ਘੱਟੋ ਘੱਟ 89 ਲੋਕਾਂ ਨੂੰ ਕੋਵਿਡ-19…

ਕੁਈਨਜ਼ਲੈਂਡ ਵਿੱਚ ਦੋ ਕਰੋਨਾ ਦੇ ਮਾਮਲੇ ਦਰਜ -ਦੋਹੇਂ ਹੋਟਲ ਕੁਆਰਨਟੀਨ ਨਾਲ ਸਬੰਧਤ

(ਦ ਏਜ ਮੁਤਾਬਿਕ) ਵਧੀਕ ਪ੍ਰੀਮੀਅਰ ਸਟੀਵਨ ਮਾਈਲਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਕਿਬ, ਰਾਜ ਅੰਦਰ ਬੀਤੀ ਰਾਤ…

ਨਿਊ ਸਾਊਥ ਵੇਲਜ਼ ਅੰਦਰ ਇੱਕ ਸਥਾਨਕ ਕੋਵਿਡ-19 ਦਾ ਮਾਮਲਾ ਦਰਜ ਅਤੇ 5 ਹੋਟਲ ਕੁਆਰਨਟੀਨ ਦੇ..

(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਇੱਕ ਨਵਾਂ ਕੋਵਿਡ-19…

ਸੁਰੱਖਿਆ ਅਧੀਨ ਰਹਿ ਰਹੇ ਇੰਡੀ-ਜੀਨਸ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫ਼ਾ -ਇੱਕ ਰਿਪੋਰਟ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸਿਹਤ ਅਤੇ ਕਲਿਆਣਕਾਰੀ ਅਦਾਰੇ (Australian Institute of Health and Welfare) ਦੇ…

ਵਿਕਟੋਰੀਆ ਵਿੱਚ 2 ਕਰੋਨਾ ਦੇ ਨਵੇਂ ਮਾਮਲੇ ਦਰਜ -ਪਰੰਤੂ ਕੋਈ ਮੌਤ ਨਹੀਂ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਰਾਜ ਅੰਦਰ…

ਯੂਕਰੇਨ ਵਿੱਚ 2014 ਦੇ ਐਮ.ਐਚ.17 ਨੂੰ ਮਾਰ ਗਿਰਾਏ ਜਾਣ ਤੋਂ ਰੂਸ ਨੇ ਗੱਲਬਾਤ ਤੋਂ ਖਿੱਚਿਆ ਹੱਥ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) 2014 ਦੇ ਜੁਲਾਈ ਦੀ 17 ਤਾਰੀਖ ਨੂੰ ਯੂਕਰੇਨ ਵਿੱਚ ਉਡਾਣ ਭਰ ਰਿਹਾ…