ਅਮਰੀਕਾ’ ਦੇ ਬਾਲਟੀਮੋਰ ਸ਼ਹਿਰ ‘ਚ ਇਕ ਭਾਰਤੀ ਮੂਲ ਦੇ ਨੌਜਵਾਨ ਸਾਫਟਵੇਅਰ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ

(ਮੈਰੀਲੈਂਡ)— ਬੀਤੇਂ ਦਿਨ ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਸ਼ਹਿਰ ਵਿੱਚ ਬੀਤੀ ਸ਼ਾਮ ਤੇਲੰਗਾਨਾ ਸੂਬੇ ਦੇ ਨਲਗੋਂਡਾ ਦੇ ਜੰਮਪਲ ਇੱਕ ਵਾਤਾਵਰਨ ਇੰਜੀਨੀਅਰ ਨੋਜਵਾਨ ਨੱਕਾ ਸਾਈਂ ਚਰਨ ਉਮਰ  (26) ਸਾਲ ਸਪੁੱਤਰ ਨੱਕਾ ਨਰਸਿਮਹਾ ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਬਾਰੇ ਸੂਚਨਾ ਮਿਲੀ ਹੈ। ਪ੍ਰਾਪਤ ਸੂਚਨਾ ਅਨੁਸਾਰ ਭਾਰਤੀ ਮੂਲ ਦਾ ਇਹ ਨੋਜਵਾਨ ਜਿਸ ਦਾ ਭਾਰਤ ਤੋ ਪਿਛੋਕੜ ਨਲਗੋਂਡਾ ਸ਼ਹਿਰ ਦੀ ਵਿਵੇਕਾਨੰਦ ਕਾਲੋਨੀ ਨਾਲ ਦੱਸਿਆ ਜਾਂਦਾ ਹੈ। ਅਮਰੀਕਾ ਦੇ ਮੈਰੀਲੈਂਡ  ਸੂਬੇ ਦੇ ਕੈਟੋਨਸਵਿਲੇ ਨੇੜੇ ਜਦੋ ਨੱਕਾ ਸਾਈ ਚਰਨ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੀ ਕਾਰ ਵਿੱਚ ਆਪਣੇ ਦੋਸਤ ਨੂੰ ਏਅਰਪੋਰਟ ਤੇ ਛੱਡਣ ਤੋ ਬਾਅਦ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ।ਮ੍ਰਿਤਕ ਪਿਛਲੇ ਦੋ ਸਾਲ ਤੋ  ਮੈਰੀਲੈਂਡ ਸੂਬੇ ਦੇ ਸ਼ਹਿਰ ਬਾਲਟੀਮੋਰ ਦੀ ਇਕ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਨੋਕਰੀ ਕਰ ਰਿਹਾ ਸੀ ਉਸ ਨੇ  ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਆਰ. ਐਡਮਜ਼ ਕਾਉਟੀ ਸ਼ੌਕ ਟਰੌਮਾ ਸੈਂਟਰ ਵਿੱਚ ਲਿਜਾਇਆ ਗਿਆ, ਜਿੱਥੇ ਉਸਨੂੰ ਥੋੜ੍ਹੇ ਸਮੇਂ ਬਾਅਦ ਡਾਕਟਰਾ ਨੇ ਮ੍ਰਿਤਕ ਐਲਾਨ ਦਿੱਤਾ। ਸਾਈ ਚਰਨ ਨੇ ਅਮਰੀਕਾ ਦੇ ਸੂਬੇ ਸਿਨਸਿਨਾਟੀ ਯੂਨੀਵਰਸਿਟੀ ਤੋਂ ਮਾਸਟਰ ਆਫ਼ ਇੰਜੀਨੀਅਰ (ਵਾਤਾਵਰਣ ਸਿਹਤ) ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 6 ਮਹੀਨੇ ਪਹਿਲਾਂ ਵਾਤਾਵਰਨ-ਸਿਵਲ ਇੰਜੀਨੀਅਰਿੰਗ ਲਿਮਟਿਡ ਵਿੱਚ ਨੌਕਰੀ ਮਿਲੀ ਸੀ। ਉਸਨੇ ਯੂਨੀਵਰਸਿਟੀ ਆਫ਼ ਕਾਲਜ ਆਫ਼ ਇੰਜੀਨੀਅਰਿੰਗ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀ.ਟੈਕ ਪੂਰਾ ਕੀਤਾ ਸੀ। ਭਾਰਤ ਤੋ ਉਸ ਨੇ ਨਾਰਾਇਣਾ ਜੂਨੀਅਰ ਕਾਲਜ, ਹੈਦਰਾਬਾਦ ਤੋਂ ਇੰਟਰਮੀਡੀਏਟ ਕੋਰਸ ਅਤੇ ਨਲਗੋਂਡਾ ਦੇ ਸੇਂਟ ਅਲਫੋਂਸ ਹਾਈ ਸਕੂਲ ਤੋਂ ਸਕੂਲੀ ਸਿੱਖਿਆ ਪੂਰੀ ਕੀਤੀ ਸੀ।ਉਧਰ ਸਥਾਨਕ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਅਤੇ ਵਾਰਦਾਤ ਵਾਲੀ ਥਾਂ ਦੇ ਆਲੇ- ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਰਾਂਹੀ ਕਾਤਲ ਦੀ ਸ਼ਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।