ਸੰਸਾਰ ਭਰ ਵਿੱਚ ਸਭ ਤੋਂ ਜ਼ਿਆਦਾ ਰਹਿਣਯੋਗ ਸ਼ਹਿਰ -ਵਿਆਨਾ ਪਹਿਲੇ ਸਥਾਨ ‘ਤੇ

ਮੈਲਬੋਰਨ ਨੂੰ ਮਿਲਿਆ 10ਵਾਂ ਸਥਾਨ

‘ਦ ਇਕਾਨੋਮਿਸਟ ਇੰਟੈਲਿਜੈਂਸ ਯੂਨਿਟ’ ਦੇ ਸਾਲ 2022 ਦੇ ਸਰਵੇਖਣ ਅਨੁਸਾਰ ਸੰਸਾਰ ਭਰ ਵਿੱਚ ਜਿਹੜੇ 10 ਸ਼ਹਿਰ ਸਭ ਤੋਂ ਜ਼ਿਆਦਾ ਰਹਿਣਯੋਗ ਸੂਚੀ ਵਿੱਚ ਦਰਸਾਏ ਗਏ ਹਨ ਉਨ੍ਹਾਂ ਵਿੱਚ ਮੈਲਬੋਰਨ ਆਪਣੇ 10ਵੇਂ ਸਥਾਨ ਤੇ ਕਾਇਮ ਹੈ। ਇਸ ਤੋਂ ਇਲਾਵਾ ਪਹਿਲੇ ਸਥਾਨ ਤੇ ਵਿਆਨਾ ਅਤੇ ਫੇਰ ਕੋਪਨਹੈਗਨ, ਜ਼ਿਉਰਿਕ, ਕੈਲਗਰੀ, ਵੈਨਕੂਵਰ, ਜੈਨੇਵਾ, ਫ੍ਰੈਂਕਫਰਟ, ਟਰਾਂਟੋ, ਐਮਸਟਰਡਮ ਹਨ। ਮੈਲਬੋਰਨ ਦੇ ਨਾਲ ਹੀ 10ਵੇਂ ਸਥਾਨ ਤੇ ਓਸਾਕਾ ਵੀ ਹੈ।
ਆਸਟ੍ਰੇਲੀਆ ਦੇ ਤਿੰਨ ਸ਼ਹਿਰ ਬ੍ਰਿਸਬੇਨ, ਐਡੀਲੇਡ ਅਤੇ ਪਰਥ -ਸਾਲ 2021 ਦੌਰਾਨ ਉਪਰਲੇ 10 ਸ਼ਹਿਰਾਂ ਦੀ ਸੂਚੀ ਵਿੱਚ ਆਏ ਸਨ ਪਰੰਤੂ ਇਸ ਵਾਰੀ ਇਹ ਕ੍ਰਮਵਾਰ 27ਵੇਂ, 30ਵੇਂ ਅਤੇ 32ਵੇਂ ਸਥਾਨ ਤੇ ਪੁੱਝ ਗਏ ਹਨ ਜਿਸ ਦਾ ਸਿੱਧਾ ਸਿੱਧਾ ਕਾਰਨ ਕੋਵਿਡ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਹੀ ਦੱਸਿਆ ਜਾ ਰਿਹਾ ਹੈ।
ਬੀਤੇ ਕੁੱਝ ਮਹੀਨਿਆਂ ਦੌਰਾਨ, ਮੈਲਬੋਰਨ ਵੀ ਆਪਣੇ 8ਵੇਂ ਸਥਾਨ ਤੋਂ ਲੁੜਕ ਕੇ ਹੀ 10ਵੇਂ ਸਥਾਨ ਤੇ ਆਇਆ ਹੈ।
ਪਹਿਲੇ 6 ਸ਼ਹਿਰ ਤਾਂ ਯੂਰੋਪ ਦੇ ਹੀ ਹਨ। ਵਿਆਨਾ ਜੋ ਕਿ ਪਹਿਲੇ ਸਥਾਨ ਤੇ ਹੈ, ਨੇ ਇਹ ਸਥਾਨ ਆਕਲੈਂਡ ਤੋਂ ਖੋਹਿਆ ਹੈ ਜੋ ਕਿ ਹੁਣ 34ਵੇਂ ਸਥਾਨ ਤੇ ਹੈ।
ਯੂਕਰੇਨ ਦੀ ਰਾਜਧਾਨੀ ਕਾਈਵ ਨੂੰ ਹਾਲ ਦੀ ਘੜੀ ਪ੍ਰਤੀਯੋਗਿਤਾ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਰੂਸ ਦੇ ਸ਼ਹਿ -ਮਾਸਕੋ ਅਤੇ ਸੇਂਟ ਪੀਟਰਸਬਰਗ ਵੀ 13ਵੇਂ ਅਤੇ 15ਵੇਂ ਸਥਾਨ ਤੇ ਲੁੜਕੇ ਹਨ।