ਇਹਨਾਂ ਸਰਦੀਆਂ ਵਿੱਚ ਆਪਣੇ ਆਪ ਨੂੰ COVID-19 ਅਤੇ ਫਲੂਅ ਤੋਂ ਬਚਾਓ

ਸਰਦੀਆਂ ਅਕਸਰ ਸਾਹ ਦੇ ਰੋਗਾਣੂਆਂ ਤੋਂ ਵਧੇਰੇ ਲਾਗ ਲਿਆਉਂਦੀਆਂ ਹਨ। ਇਹਨਾਂ ਸਰਦੀਆਂ ਵਿੱਚ, ਆਪਣੇ COVID-19 ਟੀਕਿਆਂ ਨਾਲ ਪੂਰਾ ਬਣੇ (ਅਪ ਟੂ ਡੇਟ) ਰਹਿ ਕੇ ਅਤੇ ਆਪਣਾ ਇਨਫਲੂਐਨਜ਼ਾ ਟੀਕਾ ਲਗਵਾ ਕੇ ਆਪਣੇ ਆਪ ਨੂੰ ਬਚਾਓ। 

COVID-19 ਅਤੇ ਇਨਫਲੂਐਂਜ਼ਾ ਟੀਕੇ ਮਹੱਤਵਪੂਰਨ ਕਿਉਂ ਹਨ?

ਸਰਦੀਆਂ ਦੇ ਨਾਲ ਆਉਣ ਵਾਲਾ ਠੰਢਾ ਮੌਸਮ COVID-19 ਅਤੇ ਫਲੂਅ ਵਰਗੇ ਸਾਹ ਸੰਬੰਧੀ ਰੋਗਾਣੂਆਂ ਨਾਲ ਲਾਗ ਲੱਗ ਕੇ ਬਿਮਾਰ ਹੋਣਾ ਆਸਾਨ ਬਣਾ ਸਕਦਾ ਹੈ।

ਤੁਹਾਡੇ COVID-19 ਟੀਕਿਆਂ ਦੇ ਨਾਲ ਪੂਰਾ ਬਣੇ (ਅੱਪ-ਟੂ-ਡੇਟ) ਰਹਿਣਾ COVID-19 ਦੇ ਵਿਰੁੱਧ ਤੁਹਾਡੀ ਸੁਰੱਖਿਆ ਨੂੰ ਲੰਬੇ ਸਮੇਂ ਲਈ ਵਧਾਉਂਦਾ ਹੈ। ਇਨਫਲੂਐਂਜ਼ਾ ਦਾ ਟੀਕਾ ਆਪਣੇ ਆਪ ਨੂੰ ਇਨਫਲੂਐਂਜ਼ਾ ਤੋਂ ਬਚਾਉਣ ਅਤੇ ਇਸਨੂੰ ਦੂਜਿਆਂ ਤੱਕ ਫੈਲਾਉਣ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਤੁਹਾਡੇ ਕੋਵਿਡ-19 ਟੀਕੇ ਅਤੇ ਇਨਫਲੂਐਂਜ਼ਾ ਟੀਕੇ ਦਾ ਇੱਕੋ ਸਮੇਂ ਲਗਵਾਉਣਾ ਸੁਰੱਖਿਅਤ ਹੈ।

COVID-19 ਟੀਕੇ ਦੀ ਸਰਦੀਆਂ ਦੀ ਖੁਰਾਕ ਕੀ ਹੈ ਅਤੇ ਇਹ ਕਿਸ ਨੂੰ ਲਗਵਾਉਣੀ ਚਾਹੀਦੀ ਹੈ

ਆਸਟ੍ਰੇਲੀਆ ਵਿੱਚ ਕੁਝ ਲੋਕਾਂ ਲਈ COVID-19 ਟੀਕੇ ਦੀ ਸਰਦੀਆਂ ਦੀ ਇੱਕ ਖੁਰਾਕ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ COVID-19 ਤੋਂ ਗੰਭੀਰ ਬਿਮਾਰੀ ਹੋਣ ਦੇ ਵਧੇਰੇ ਜੋਖਮ ਹੁੰਦੇ ਹਨ।

ਤੁਹਾਨੂੰ COVID-19 ਸਰਦੀਆਂ ਦੀ ਖੁਰਾਕ ਲਗਵਾਉਣੀ ਚਾਹੀਦੀ ਹੈ ਜੇਕਰ ਤੁਸੀਂ:

  • 65 ਸਾਲ ਜਾਂ ਇਸ ਤੋਂ ਵੱਧ ਹੋ
  • ਬਿਰਧ ਦੇਖਭਾਲ ਜਾਂ ਅਪੰਗਤਾ ਦੇਖਭਾਲ ਸਹੂਲਤਾਂ ਦੇ ਨਿਵਾਸੀ ਹੋ
  • 16 ਸਾਲ ਅਤੇ ਇਸਤੋਂ ਵੱਧ ਉਮਰ ਦੇ ਹੋ, ਜੇਕਰ ਤੁਸੀਂ ਗੰਭੀਰ ਰੂਪ ਵਿੱਚ ਇਮਯੂਨੋਕੰਪਰੋਮਾਈਜ਼ਡ  (ਪ੍ਰਤੀਰੋਧਕ ਪ੍ਰਣਾਲੀ ਦਾ ਕਮਜ਼ੋਰ ਹੋਣਾ) ਹੋ
  • ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਹੋ ਅਤੇ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹੋ।

ਤੁਸੀਂ ਆਪਣੀ ਸਰਦੀਆਂ ਦੀ ਖੁਰਾਕ ਲਗਵਾ ਸਕਦੇ ਹੋ ਜੇਕਰ ਤੁਹਾਡੀ ਪਹਿਲੀ ਬੂਸਟਰ ਖੁਰਾਕ ਨੂੰ ਘੱਟੋ-ਘੱਟ 4 ਮਹੀਨੇ ਹੋ ਗਏ ਹਨ।

ਜੇਕਰ ਤੁਹਾਨੂੰ COVID-19 ਤੋਂ ਗੰਭੀਰ ਬਿਮਾਰੀ ਦਾ ਵਾਧੂ ਖਤਰਾ ਨਹੀਂ ਹੈ, ਤਾਂ ਤੁਹਾਡਾ 2 ਖੁਰਾਕਾਂ ਦਾ ਪ੍ਰਾਇਮਰੀ ਕੋਰਸ ਅਤੇ ਇੱਕ ਬੂਸਟਰ ਖੁਰਾਕ COVID-19 ਦੇ ਵਿਰੁੱਧ ਵਧੀਆ ਸੁਰੱਖਿਆ ਪ੍ਰਦਾਨ ਕਰਦੀ ਹੈ।

ਜੇ ਮੈਨੂੰ ਪਹਿਲਾਂ ਹੀ COVID-19 ਹੋਇਆ ਹੈ ਤਾਂ ਕੀ ਹੋਵੇਗਾ?

ਜੇਕਰ ਤੁਹਾਡਾ COVID-19 ਦਾ ਟੈਸਟ ਪੌਜੇਟਿਵ ਆਇਆ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀ ਅਗਲੀ COVID-19 ਟੀਕੇ ਦੀ ਖੁਰਾਕ ਲੈਣ ਤੋਂ ਪਹਿਲਾਂ 3 ਮਹੀਨੇ ਉਡੀਕ ਕਰੋ।

ਗਰਭਵਤੀ ਔਰਤਾਂ ਲਈ ਕੀ ਸਲਾਹ ਹੈ?

COVID-19 ਅਤੇ ਇਨਫਲੂਐਂਜ਼ਾ ਤੋਂ ਲਾਗ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚਿਆਂ ਲਈ ਖਤਰਨਾਕ ਹੋ ਸਕਦੀ ਹੈ।

ਗਰਭ ਦੌਰਾਨ ਇਨਫਲੂਐਂਜ਼ਾ ਅਤੇ COVID-19 ਦੇ ਟੀਕੇ ਲਗਵਾਉਣਾ, ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਇਨਫਲੂਐਂਜ਼ਾ, COVID-19 ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹੋਰ ਜਟਿਲਤਾਵਾਂ  ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਇਨਫਲੂਐਨਜ਼ਾ ਟੀਕੇ ਇਹਨਾਂ ਲਈ ਮੁਫਤ ਹਨ:

  • 6 ਮਹੀਨੇ ਤੋਂ ਲੈ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚੇ
  • ਗਰਭਵਤੀ ਔਰਤਾਂ ਗਰਭ ਅਵਸਥਾ ਦੇ ਕਿਸੇ ਵੀ ਪੜਾਅ ‘ਤੇ
  • 65 ਸਾਲ ਅਤੇ ਵੱਧ ਉਮਰ ਦੇ ਲੋਕ
  • 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਨੂੰ ਕੋਈ ਰੋਗ ਹੈ ਜਿਸਦਾ ਮਤਲਬ ਹੈ ਕਿ ਉਹਨਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਵਧੇਰੇ ਜੋਖਮ ਹੈ
  • 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ।

ਇਸ ਸਰਦੀਆਂ ਵਿੱਚ ਸੁਰੱਖਿਅਤ ਰਹਿਣਾ

ਤੁਸੀਂ ਇਸ ਸਰਦੀਆਂ ਵਿੱਚ ਆਪਣੇ ਹੱਥਾਂ ਨੂੰ ਨਿਯਮਿਤ ਤੌਰ ‘ਤੇ ਧੋ ਕੇ ਅਤੇ ਖੰਘਣ ਅਤੇ ਛਿੱਕਣ ਵੇਲੇ ਆਪਣੇ ਮੂੰਹ ਨੂੰ ਢੱਕ ਕੇ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਤੁਸੀਂ ਮਾਸਕ ਪਹਿਨਣ ਦੀ ਚੋਣ ਵੀ ਕਰ ਸਕਦੇ ਹੋ ਜਦੋਂ ਤੁਸੀਂ ਸਰੀਰਕ ਤੌਰ ‘ਤੇ ਦੂਜਿਆਂ ਤੋਂ ਦੂਰੀ ਨਹੀਂ ਬਣਾ ਕੇ ਰੱਖ ਸਕਦੇ ਹੋ।

ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਸੀਂ ਘਰ ਰਹਿ ਕੇ ਵੀ ਇਸ ਸਰਦੀਆਂ ਵਿੱਚ ਰੋਗਾਣੂਆਂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ।

ਹੁਣੇ ਬੁੱਕ ਕਰੋ

ਅੱਜ ਹੀ ਆਪਣੇ ਡਾਕਟਰ ਜਾਂ ਹਿੱਸਾ ਲੈਣ ਵਾਲੀਆਂ ਫਾਰਮੇਸੀਆਂ ਤੋਂ ਆਪਣਾ COVID-19 ਬੂਸਟਰ ਜਾਂ ਇਨਫਲੂਐਂਜ਼ਾ ਟੀਕਾਕਰਨ ਬੁੱਕ ਕਰੋ।

ਵਧੇਰੇ ਜਾਣਕਾਰੀ ਲਈ, health.gov.au ‘ਤੇ ਜਾਓ ਜਾਂ ਨੈਸ਼ਨਲ ਕਰੋਨਾਵਾਇਰਸ ਹੈਲਪਲਾਈਨ ਨੂੰ 1800 020 080 ‘ਤੇ ਫ਼ੋਨ ਕਰੋ। ਮੁਫਤ ਦੁਭਾਸ਼ੀਏ ਸੇਵਾਵਾਂ ਲਈ ਵਿਕਲਪ 8 ਦੀ ਚੋਣ ਕਰੋ।

(ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ)