ਲੇਬਰ ਅਤੇ ਗ੍ਰੀਨ ਪਾਰਟੀਆਂ ਸਦਨ ਵਿੱਚ ਮਿਲ ਕੇ ਕਰਨਗੀਆਂ ਕੰਮ
ਬੀਤੇ ਕੱਲ੍ਹ, ਆਸਟ੍ਰੇਲੀਆ ਦੇ ਉਪਰਲੇ ਸਦਨ ਵਾਲੀਆਂ ਚੋਣਾਂ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਕਿਸੇ ਪਾਰਟੀ ਨੂੰ ਵੀ ਬਹੁਮੱਤ ਨਹੀਂ ਮਿਲਿਆ ਹੈ ਅਤੇ ਹੁਣ ਦਿਖਾਈ ਇਹੀ ਦੇ ਰਿਹਾ ਹੈ ਕਿ ਗ੍ਰੀਨ ਅਤੇ ਲੇਬਰ ਪਾਰਟੀਆਂ ਆਪਸ ਵਿੱਚ ਮਿਲ ਕੇ ਉਪਰਲੇ ਸਦਨ ਵਿੱਚ ਕੰਮ ਕਰਨਗੀਆਂ ਕਿਉਂਕਿ ਉਨ੍ਹਾਂ ਦੋਹਾਂ ਦੀਆਂ ਮਿਲਾ ਕੇ 38 ਸੀਟਾਂ ਬਣਦੀਆਂ ਹਨ ਪਰੰਤੂ ਇੱਕ ਸੀਟ ਹਾਲੇ ਵੀ ਲੋੜੀਂਦੀ ਹੈ ਅਤੇ ਨਜ਼ਰਾਂ ਹੁਣ ਕਰਾਸਬੈਂਚਰਾਂ ਉਪਰ ਹਨ।
ਕੋਲੀਸ਼ਨ ਦੇ ਕੁੱਲ ਨੰਬਰ ਘੱਟ ਕੇ 32 ਸੀਟਾਂ ਹੀ ਬਣਦੇ ਹਨ ਕਿਉਂਕਿ ਉਹ ਪੱਛਮੀ ਆਸਟ੍ਰੇਲੀਆ, ਤਸਮਾਨੀਆ, ਕੁਈਨਜ਼ਲੈਂਡ ਅਤੇ ਏ.ਸੀ.ਟੀ. ਵਿੱਚ ਸੀਟਾਂ ਹਾਰੇ ਹਨ।