ਏ.ਸੀ.ਟੀ. – ਕਰੋਨਾ ਦੇ 962 ਮਾਮਲੇ ਦਰਜ, 6 ਮੌਤਾਂ

ਏ.ਸੀ.ਟੀ. ਦੀ ਤਾਜ਼ਾ ਕਰੋਨਾ ਰਿਪੋਰਟ ਮੁਤਾਬਿਕ, ਰਾਜ ਵਿੱਚ ਕਰੋਨਾ ਦੇ 962 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 6 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈੇ। ਨਵੇਂ ਮਿਲੇ ਮਾਮਲਿਆਂ ਵਿੱਚ 520 ਮਾਮਲੇ ਤਾਂ ਪੀ.ਸੀ.ਆਰ. ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 442 ਮਾਮਲੇ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਹਨ।
ਇਸ ਸਮੇਂ ਰਾਜ ਭਰ ਦੇ ਹਸਪਤਾਲਾਂ ਵਿੱਚ 87 ਕਰੋਨਾ ਮਰੀਜ਼ ਜ਼ੇਰੇ ਇਲਾਜ ਹਨ ਜਦੋਂ ਕਿ 2 ਆਈ.ਸੀ.ਯੂ. ਵਿੱਚ ਅਤੇ 1 ਵੈਂਟੀਲੇਟਰ ਉਪਰ ਵੀ ਹਨ।
ਕੋਵਿਡ ਵੈਕਸੀਨੇਸ਼ਨ: ਰਾਜ ਵਿੱਚ 5 ਤੋਂ 11 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਵਿੱਚ ਕੋਵਿਡ ਟੀਕਾਕਰਣ ਦੀ ਦਰ 80.6% (ਇੱਕ ਡੋਜ਼) ਹੈ ਜਦੋਂ ਕਿ ਦੋ ਡੋਜ਼ਾਂ ਲੈਣ ਵਾਲਿਆਂ ਦੀ ਦਰ 68.5% ਹੈ। ਪੰਜ ਸਾਲ ਅਤੇ ਇਸਤੋਂ ਵੱਧ ਉਮਰ ਵਿੱਚ ਟੀਕਾਕਰਣ (ਦੋ ਡੋਜ਼ਾਂ) ਵਾਲੀ ਦਰ 97.3% ਹੈ ਜਦੋਂ ਕਿ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਤਿੰਨ ਡੋਜ਼ਾਂ ਲੈਣ ਵਾਲਿਆਂ ਦੀ ਦਰ 77% ਹੈ।
ਰਾਜ ਭਰ ਵਿੱਚ 12 ਮਾਰਚ 2020 ਤੋਂ ਲੈ ਕੇ ਹੁਣ ਤੱਕ ਕਰੋਨਾ ਮਰੀਜ਼ਾਂ ਦੀ ਗਿਣਤੀ 144,597 ਰਹੀ ਹੈ ਅਤੇ ਹੁਣ ਤੱਕ ਕੁੱਲ 74 ਵਿਅਕਤੀਆਂ ਦੀ ਜਾਨ ਕਰੋਨਾ ਕਾਰਨ ਗਈ ਹੈ।