ਰੂਸ ਦੀ ਪਾਬੰਧੀ ਵਾਲੀ ਸੂਚੀ ਵਿੱਚ ਪੀਟਰ ਮੈਲਿਨਾਸਕਸ ਦਾ ਨਾਮ ਵੀ ਸ਼ਾਮਿਲ -ਪਹਿਲਾ ਆਸਟ੍ਰੇਲੀਆਈ ਪ੍ਰੀਮੀਅਰ

ਇੱਕ ਮੀਟੰਗ ਦੌਰਾਨ, ਜਦੋਂ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ -ਪੀਟਰ ਮੈਲਿਨਾਸਕਸ ਨੂੰ ਪੁੱਛਿਆ ਗਿਆ ਕਿ ਰੂਸ ਨੇ ਉਨ੍ਹਾਂ ਉਪਰ ਪੀ ਪਾਬੰਧੀ ਲਗਾ ਦਿੱਤੀ ਹੈ ਤਾਂ ਉਨ੍ਹਾਂ ਮਾਣ ਨਾਲ ਕਿਹਾ ਕਿ -ਚਲੋ ਰੂਸ ਨੂੰ ਇਹ ਤਾਂ ਪਤਾ ਲੱਗਿਆ ਕਿ ਸਮੁੱਚੇ ਆਸਟ੍ਰੇਲੀਆ ਦੇ ਨਾਲ ਨਾਲ, ਦੱਖਣੀ ਆਸਟ੍ਰੇਲੀਆ ਦਾ ਪ੍ਰੀਮੀਅਰ ਕੁੱਝ ਜ਼ਿਆਦਾ ਗਤੀਵਿਧੀਆਂ ਰੂਸ ਦੇ ਖ਼ਿਲਾਫ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਪਹਿਲੇ ਆਸਟ੍ਰੇਲੀਆਈ ਪ੍ਰੀਮੀਅਰ ਹਨ ਜੋ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਚੰਗੇ ਨਹੀਂ ਲੱਗ ਰਹੇ।
ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਨਾਟੋ ਮੀਟਿੰਗ ਬਾਬਤ ਉਨ੍ਹਾਂ ਕਿਹਾ ਕਿ ਸਭ ਜਾਣਦੇ ਹਨ ਕਿ ਆਸਟ੍ਰੇਲੀਆ ਨੇ ਯੂਕਰੇਨ ਦੀ ਮਦਦ ਕਿਵੇਂ ਕੀਤੀ ਹੈ ਅਤੇ ਨਾਟੋ ਵੱਲੋਂ ਇਸ ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਜਿਹੜੀ ਅਸੀਂ ਮੁਹਿੰਮ, ਰੂਸ ਦੇ ਖ਼ਿਲਾਫ਼, ਆਸਟ੍ਰੇਲੀਆ ਅੰਦਰ ਚਲਾ ਰੱਖੀ ਹੈ ਉਹ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ।
ਯੂਰੋਪ ਦੀ ਯਾਤਰਾ ਸਮੇਂ, ਯੂਕਰੇਨ ਦੇ ਰਾਸ਼ਟਰਪਤੀ ਨਾਲ ਸੰਭਾਵੀ ਮੁਲਾਕਾਤ ਤੋਂ ਉਨ੍ਹਾਂ ਨੇ ਨਾਂਹ ਵੀ ਨਹੀਂ ਕੀਤੀ ਅਤੇ ਆਸ ਪ੍ਰਗਟਾਈ ਕਿ ਇਸਦੇ ਚੰਗੇ ਨਤੀਜੇ ਹੀ ਨਿਕਲਣਗੇ ਅਤੇ ਇਸ ਮੁਲਾਕਾਤ ਵਾਸਤੇ ਮਾਹਿਰਾਂ ਕੋਲੋਂ ਰਾਇ ਲਈ ਜਾਵੇਗੀ ਅਤੇ ਦੇਸ਼-ਦੁਨੀਆ ਦੇ ਹਿੱਤਾਂ ਦੇ ਮੱਦੇਨਜ਼ਰ, ਜਿੱਦਾਂ ਦਾ ਹਾਈ ਕਮਾਂਡ ਦਾ ਹੁਕਮ ਅਤੇ ਪਲਾਨਿੰਗ ਹੋਵੇਗੀ, ਉਸ ਉਪਰ ਉਚਿਤ ਕਾਰਵਾਈ ਕੀਤੀ ਜਾਵੇਗੀ।