ਰੂਸ ਨੇ ਕੱਢੇ ਹੋਰ 100 ਤੋਂ ਵੀ ਜ਼ਿਆਦਾ ਆਸਟ੍ਰੇਲੀਆਈ

ਤਾਜ਼ਾ ਜਾਣਕਾਰੀ ਮੁਤਾਬਿਕ, ਰੂਸ ਦੀ ਸਰਕਾਰ ਨੇ, ਹੋਰ 121 ਆਸਟ੍ਰੇਲੀਆਈਆਂ ਉਪਰ ਪਾਬੰਧੀਆਂ ਲਗਾ ਕੇ, ਦੇਸ਼ ਵਿੱਚੋਂ ਜਾਣ ਦੀਆਂ ਪ੍ਰਕਿਰਿਆਵਾਂ ਉਪਰ ਜ਼ੋਰ ਲਗਾ ਦਿੱਤਾ ਹੈ। ਇਨ੍ਹਾਂ ਵਿੱਚ ਕੁੱਝ ਪੱਤਰਕਾਰ ਅਤੇ ਕੁੱਝ ਰੱਖਿਆ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਹਨ।
ਇਸ ਦਾ ਮੁੱਖ ਕਾਰਨ, ਰੂਸ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਜਾਣ ਬੁੱਝ ਕੇ ਰੂਸ ਪ੍ਰਤੀ ਗਲਤ ਧਾਰਨਾਵਾਂ ਨੂੰ ਦੁਨੀਆਂ ਅੱਗੇ ਪੇਸ਼ ਕਰ ਰਿਹਾ ਹੈ ਅਤੇ ਯੂਕਰੇਨ ਦੀ ਮਦਦ ਵੀ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਰੂਸ ਨੇ ਇੱਕ ਹਫ਼ਤੇ ਵਿੱਚ ਹੀ ਕਈ ਬ੍ਰਿਟਿਸ਼ ਪੱਤਰਕਾਰਾਂ ਖ਼ਿਲਾਫ਼ ਵੀ ਇਹੋ ਜਿਹੀ ਮੁਹਿੰਮ ਛੇੜੀ ਸੀ।
ਰੂਸ ਵਿੱਚ ਤਾਜ਼ਾ ਪਾਬੰਧੀਸ਼ੁਦਾ ਆਸਟ੍ਰੇਲੀਆਈਆਂ ਵਿੱਚ ਏ.ਬੀ.ਸੀ. ਨਿਊਜ਼, ਸਿਡਨੀ ਮਾਰਨਿੰਗ ਹੈਰਾਲਡ ਅਤੇ ਸਕਾਈ ਨਿਊਜ਼ ਆਦਿ ਦੇ ਪੱਤਰਕਾਰ ਸ਼ਾਮਿਲ ਹਨ ਅਤੇ ਇਨ੍ਹਾਂ ਵਿੱਚ ਰੱਖਿਆ ਕਰਮਚਾਰੀ ਅਤੇ ਅਧਿਕਾਰੀ ਵੀ ਹਨ।