ਨਿਊ ਸਾਊਥ ਵੇਲਜ਼ ਵਿੱਚ ਐਂਬੂਲੈਂਸ ਇੰਤਜ਼ਾਰ ਦਾ ਬੀਤੇ 10 ਸਾਲਾਂ ਦੌਰਾਨ ਸਭ ਤੋਂ ਮਾੜਾ ਸਮਾਂ

ਇੱਕ ਰਿਪੋਰਟ ਰਾਹੀਂ ਦਰਸਾਇਆ ਗਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ, ਮਰੀਜ਼ਾਂ ਵੱਲੋਂ, ਐਂਬੂਲੈਂਸਾਂ ਦੇ ਇੰਤਜ਼ਾਰ ਵਿੱਚ ਜੋ ਸਮਾਂ ਲੰਘਾਇਆ ਜਾ ਰਿਹਾ ਹੈ ਉਹ ਬੀਤੇ 10 ਸਾਲਾਂ ਵਿੱਚ ਸਭ ਤੋਂ ਮਾੜਾ ਹੈ ਅਤੇ 40%, ਕਿਸੇ ਨਾ ਕਿਸੇ ਘਾਤਕ ਸਥਿਤੀ ਦਾ ਸਾਹਮਣਾ ਕਰਨ ਵਾਲੇ ਮਰੀਜ਼ਾਂ ਨੂੰ ਵੀ ਲੋੜ ਨਾਲੋਂ ਵੱਧ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਸਾਲ ਜਨਵਰੀ ਤੋਂ ਮਾਰਚ ਤੱਕ ਮਹੀਨਿਆਂ ਦਾ ਡਾਟਾ ਦਰਸਾਉਂਦਾ ਹੈ ਕਿ ਪੀ.1 ਅਤੇ ਪੀ.2 ਕੈਟਾਗਰੀ ਦੇ ਮਰੀਜ਼ਾਂ ਨੂੰ ਵੀ 15.7 ਮਿਨਟ ਤੋਂ ਲੈ ਕੇ 27.5 ਮਿਨਟ ਤੱਕ ਦਾ ਇੰਤਜ਼ਾਰ ਕਰਨਾ ਪਿਆ ਹੈ ਜੋ ਕਿ ਬੀਤੇ 10 ਸਾਲਾਂ ਵਿੱਚ ਸਭ ਤੋਂ ਮਾੜਾ ਦੱਸਿਆ ਜਾ ਰਿਹਾ ਹੈ।
ਸਿਹਤ ਸੇਵਾਵਾਂ ਅਦਾਰਿਆਂ ਵੱਲੋਂ ਇਸ ਦਾ ਮੁੱਖ ਕਾਰਨ ਓਮੀਕਰੋਨ ਦੀ ਲਹਿਰ ਨੂੰ ਹੀ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਤਹਿਤ ਸਟਾਫ ਦੀ ਕਾਫੀ ਕਮੀ ਪਾਈ ਜਾ ਰਹੀ ਹੈ ਅਤੇ ਇਸ ਦਾ ਸਿੱਧਾ ਅਸਰ ਐਂਬੁਲੈਂਸ ਦੀਆਂ ਸੇਵਾਵਾਂ ਉਪਰ ਦੇਰੀ ਦਾ ਕਾਰਨ ਬਣਦਾ ਹੈ।