ਕੀ ਕਿਹਾ ਅਨਰਜੀ ਮੰਤਰੀ ਨੇ….?
ਫੈਡਰਲ ਊਰਜਾ ਮੰਤਰੀ -ਕ੍ਰਿਸ ਬੋਵੇਨ ਨੇ ਇੱਕ ਤਾਜ਼ਾ ਜਾਣਕਾਰੀ ਰਾਹੀਂ ਕਿਹਾ ਹੈ ਕਿ ਬੇਸ਼ੱਕ ਦੇਸ਼ ਵਿੱਚ ਬਿਜਲੀ ਦੀ ਕਾਫੀ ਘਾਟ ਚੱਲ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਾਫੀ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ ਅਤੇ ਇਸ ਦੇ ਚੱਲਦਿਆਂ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਬਿਜਲੀ ਦੀ ਪੂਰਤੀ ਸਬੰਧੀ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਏ.ਈ.ਐਮ.ਓ. (The Australian Energy Market Operator) ਨੂੰ ਹਦਾਇਤਾਂ ਹਨ ਕਿ ਕਿਸੇ ਕਿਸਮ ਦੀ ਥੋੜ੍ਹ ਦੇ ਮੱਦੇਨਜ਼ਰ ਕੋਈ ਵੀ ਕੀਮਤਾਂ ਵਿੱਚ ਵਾਧਾ ਨਾ ਕੀਤਾ ਜਾਵੇ ਅਤੇ ਅਜਿਹੀਆਂ ਕੰਪਨੀਆਂ ਜੋ ਕਿ ਬਿਜਲੀ ਦਾ ਉਤਪਾਦਨ ਕਰ ਰਹੀਆਂ ਹਨ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣਾ ਉਤਪਾਦਨ ਜਾਰੀ ਰੱਖਣ ਤਾਂ ਜੋ ਲੋੜ ਪੈਣ ਤੇ ਇਸ ਵਾਧੂ ਉਤਪਾਦਨ ਰਾਹੀਂ ਪੂਰਤੀ ਕੀਤੀ ਜਾ ਸਕੇ।