ਰਿਚਰਡ ਮਾਰਲਸ ਅਤੇ ਜਨਰਲ ਵੇਅ ਫੇਨ ਝੀਅ ਵਿਚਾਲੇ ਸਿੰਗਾਪੁਰ ਵਿੱਚ ਮੁਲਾਕਾਤ

ਕੋਵਿਡ-19 ਦੀ ਨਿਰਪੱਖ ਜਾਂਚ ਨੂੰ ਲੈ ਕੇ ਚੀਨ ਨਾਲ ਕਾਫੀ ਅਰਸੇ ਤੋਂ ਵਿਗੜੇ ਰਾਜਨੀਤਿਕ ਹਾਲਾਤਾਂ ਤੋਂ ਬਾਅਦ, ਆਸਟ੍ਰੇਲੀਆਈ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਸਿੰਗਾਪੁਰ ਵਿਖੇ ਚੀਨ ਦੇ ਜਨਰਲ ਵੇਅ ਫੇਨ ਝੀਅ ਨਾਲ ਮੁਲਾਕਾਤ ਕੀਤੀ ਅਤੇ ਇਹ ਮੁਲਾਕਾਤ ਇੱਕ ਘੰਟੇ ਤੱਕ ਚੱਲੀ।
ਇਸ ਮੁਲਾਕਾਤ ਦੌਰਾਨ, ਆਸਟ੍ਰੇਲੀਆ ਵੱਲੋਂ ਕਾਫੀ ਮੁੱਦੇ ਉਠਾਏ ਗਏ ਨਾਰਾਜ਼ਗੀ ਪ੍ਰਗਟ ਕੀਤੀ ਗਈ।
ਮੁੱਦਿਆਂ ਵਿੱਚ ਸਭ ਤੋਂ ਵੱਡਾ ਤਾਂ ਬੀਤੇ ਮਹੀਨੇ ਵਾਲਾ ਮੁੱਦਾ ਹੀ ਸੀ ਜਿਸ ਵਿੱਚ ਕਿ ਚੀਨੀ ਫਾਈਟਰ ਜੈਟਾਂ ਦੁਆਰਾ, ਆਸਟ੍ਰੇਲੀਆਈ ਜੈਟ ਜਹਾਜ਼ ਦੀ ਆਸਮਾਨ ਵਿੱਚ ਹੀ ਘੇਰਾ ਬੰਧੀ ਕੀਤੀ ਗਈ ਅਤੇ ਇਸਤੋਂ ਇਲਾਵਾ ਖੇਤਰ ਵਿੱਚ ਚੀਨ ਦੁਆਰਾ ਵਧਾਈਆਂ ਗਈਆਂ ਮਿਲਟਰੀ ਗਤੀਵਿਧੀਆਂ ਆਦਿ ਵੀ ਸ਼ਾਮਿਲ ਹਨ।
ਮੁਲਾਕਾਤ ਤੋਂ ਬਾਅਦ ਸ੍ਰੀ ਮਾਰਲਸ ਨੇ ਕਿਹਾ ਕਿ ਤਕਰੀਬਨ 3 ਸਾਲਾਂ ਦੇ ਅਰਸੇ ਤੋਂ ਬਾਅਦ, ਦੋਹਾਂ ਦੇਸ਼ਾਂ ਵਿਚਾਲੇ ਇਹ ਮੀਟਿੰਗ ਹੋਈ ਹੈ ਅਤੇ ਨੂੰ ਅਸਟ੍ਰੇਲਆ ਅਤੇ ਚੀਨ ਵਿਚਾਲੇ ਇੱਕ ਚੰਗੀ ਅਤੇ ਨਵੀਂ ਸ਼ੁਰੂਆਤ ਨਾਲ ਦੇਖਿਆ ਜਾ ਸਕਦਾ ਹੈ।