ਮਹਾਰਾਣੀ ਦੇ ਜਨਮਦਿਨ ਤੇ ਸਨਮਾਨਿਤ ਹੋਣ ਵਾਲਿਆਂ ਵਿੱਚ ਐਸ਼ ਬਾਰਟੀ ਅਤੇ ਸਵਰਗੀ ਸ਼ੇਨ ਵਾਰਨੇ ਸ਼ਾਮਿਲ

ਇਹ ਰੀਤ ਚਲੀ ਆ ਰਹੀ ਐ ਕਿ ਮਹਾਰਾਣੀ ਐਲਿਜ਼ਾਬੈਥ॥ ਦੇ ਜਨਮਦਿਨ ਦੇ ਸਮਾਰੋਹਾਂ ਵਿੱਚ ਦੇਸ਼ ਦੀਆਂ ਨਾਮੀ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਇਸ ਵਾਰੀ 2022 ਦੀਆਂ ਸਨਮਾਨਿਤ 669 ਸ਼ਖ਼ਸੀਆਂ ਵਿੱਚ ਨਾਮੀ ਖਿਡਾਰੀ ਵੀ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਆਸਟ੍ਰੇਲੀਆਈ ਓਪਨ ਦੀ ਜੇਤੂ ਐਸ਼ ਬਾਰਟੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਸ਼ੇਨ ਵਾਰਨੇ (ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਗੁਜ਼ਰ ਗਏ ਸਨ) ਦੇ ਨਾਮ ਵੀ ਸ਼ਾਮਿਲ ਕੀਤੇ ਗਏ ਹਨ।
ਇਨ੍ਹਾਂ ਤੋਂ ਇਲਾਵਾ ਦੇਸ਼ ਵਿੱਚ ਕੋਵਿਡ-19 ਕਾਰਨ, ਫਰੰਟ ਲਾਈਨ ਤੇ ਹੋ ਕੇ ਲੜਨ ਵਾਲਿਆਂ ਦੇ ਨਾਮ ਵੀ ਸ਼ਾਮਿਲ ਹਨ ਜਿਨ੍ਹਾਂ ਵਿੱਚ ਕਿ ਸਾਬਕਾ ਮੁੱਖ ਮੈਡੀਕਲ ਅਫ਼ਸਰ -ਬ੍ਰੈਂਡਨ ਮਰਫੀ, ਕੁਈਨਜ਼ਲੈਂਡ ਦੇ ਗਵਰਨਰ -ਜੀਨੇਟ ਯੰਗ ਅਤੇ ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਵੀ ਸ਼ਾਮਿਲ ਹਨ।